ਕੀ ਜਲਦ ਕਪੂਰ ਖਾਨਦਾਨ ਦੇ ਵਾਰਿਸ ਰਣਬੀਰ ਕਰਵਾਉਣਗੇ ਵਿਆਹ? ਲੰਡਨ 'ਚ ਸ਼ੁਰੂ ਹੋਈਆਂ ਤਿਆਰੀਆਂ

12/1/2017 4:57:16 PM

ਮੁੰਬਈ(ਬਿਊਰੋ)— ਜੇਕਰ ਤੁਸੀਂ ਵੀ ਪਾਕਿਸਤਾਨੀ ਅਦਾਕਾਰਾ ਮਾਹਿਰਾ ਖਾਨ ਨਾਲ ਬਾਲੀਵੁੱਡ ਐਕਟਰ ਰਣਬੀਰ ਕਪੂਰ ਨੂੰ ਸਮੋਕ (ਸਿਗਰਟ) ਕਰਦੇ ਦੇਖਣ ਤੋਂ ਬਾਅਦ ਇੰਨਾਂ ਦੋਹਾਂ ਦੇ ਅਫੇਅਰ ਦੇ ਅੰਦਾਜ਼ੇ ਲਾਉਣੇ ਸ਼ੁਰੂ ਕਰ ਦਿੱਤੇ ਹਨ ਤਾਂ ਫਿਰ ਇਹ ਖਬਰ ਜ਼ਰੂਰ ਪੜਨਾ। ਤਾਜਾ ਜਾਣਕਾਰੀ ਮੁਤਾਬਕ ਨਿਊਯਾਰਕ 'ਚ ਮਾਹਿਰਾ ਖਾਨ ਨਾਲ ਚਿੱਲ-ਆਊਟ ਕਰਨ ਤੋਂ ਪਹਿਲਾ ਕਪੂਰ ਖਾਨਦਾਨ ਦੇ ਵਾਰਿਸ ਰਣਬੀਰ ਕਪੂਰ ਆਪਣੀ ਮਾਂ ਨਾਲ ਲੰਡਨ ਗਿਆ ਸੀ।

PunjabKesari

ਉਥੇ ਉਸ ਨੇ ਇਕ ਲੜਕੀ ਨਾਲ ਮੁਲਾਕਾਤ ਕੀਤੀ ਸੀ। ਮੰਨਿਆ ਜਾ ਰਿਹਾ ਹੈ ਕਿ ਉਹ ਮੀਟਿੰਗ ਵਿਆਹ ਨੂੰ ਲੈ ਕੇ ਹੋਈ ਸੀ। ਦਾਅਵਾ ਕੀਤਾ ਜਾ ਰਿਹਾ ਹੈ ਕਿ ਜਿਸ ਲੜਕੀ ਨਾਲ ਰਣਬੀਰ ਨੇ ਮੁਲਾਕਾਤ ਕੀਤੀ ਉਹ ਲੰਡਨ ਦੇ ਬਿਜ਼ਨੈੱਸਮੈਨ ਪਰਿਵਾਰ ਨਾਲ ਸੰਬੰਧ ਰੱਖਦੀ ਹੈ।

PunjabKesari
ਕਪੂਰ ਖਾਨਦਾਨ ਨਾਲ ਜੁੜੇ ਕਰੀਬੀ ਸੂਤਰਾਂ ਮੁਤਾਬਕ ਨੀਤੂ ਕਪੂਰ ਨਹੀਂ ਚਾਹੁੰਦੀ ਕਿ ਰਣਬੀਰ ਫਿਲਮ ਇੰਡਸਟਰੀ ਨਾਲ ਜੁੜੀ ਕਿਸੇ ਵੀ ਲੜਕੀ ਨਾਲ ਵਿਆਹ ਕਰੇ। ਹਾਲਾਂਕਿ ਸਾਰਿਆਂ ਵਾਂਗ ਰਣਬੀਰ ਨੇ ਵੀ ਆਪਣੇ ਵਿਆਹ ਦੀਆਂ ਖਬਰਾਂ ਨੂੰ ਖਾਰਜ ਕਰ ਦਿੱਤਾ ਹੈ। ਉਂਝ ਜੇਕਰ ਦੀਪਿਕਾ ਪਾਦੂਕੋਣ, ਕੈਟਰੀਨਾ ਕੈਫ, ਨੰਦਿਤਾ ਮਹਤਾਨੀ, ਸੋਨਮ ਕਪੂਰ, ਅਵੰਤਿਕਾ ਮਲਿਕ, ਨਰਗਿਸ ਫਾਖਰੀ ਵਰਗੀਆਂ ਬਾਲੀਵੁੱਡ ਸੈਲੀਬ੍ਰਿਟੀਜ਼ ਸੁੰਦਰੀਆਂ ਨੂੰ ਡੇਟ ਕਰ ਚੁੱਕੇ ਰਣਬੀਰ ਕਪੂਰ ਜੇਕਰ ਅਰੇਂਜ ਮੈਰਿਜ ਨਾਲ ਕੰਮ ਚਲਾ ਲੈਣਗੇ, ਤਾਂ ਸ਼ਾਇਦ ਉਸ ਦੇ ਫੈਨਜ਼ ਨੂੰ ਵਧੀਆ ਨਾ ਲੱਗੇ।

PunjabKesari

ਉਂਝ ਫਿਲਮੀ ਗਲਿਆਰੇ 'ਚ ਇਕ ਖਬਰ ਇਹ ਵੀ ਚੱਲ ਰਹੀ ਹੈ ਕਿ ਰਣਬੀਰ ਕਾਰਨ ਹੀ ਆਲੀਆ ਭੱਟ ਵਾਰ-ਵਾਰ ਸਿਧਾਰਥ ਮਲਹੋਤਰਾ ਨਾਲ ਬ੍ਰੇਕਅੱਪ ਕਰ ਰਹੀ ਹੈ। ਏਕਤਾ ਕਪੂਰ ਦੀ ਦੀਵਾਲੀ ਪਾਰਟੀ 'ਚ ਵੀ ਆਲੀਆ ਗਈ ਤਾਂ ਸੀ ਸਿਧਾਰਥ ਮਲਹੋਤਰਾ ਨਾਲ ਪਰ ਜ਼ਿਆਦਾਤਰ ਰਣਬੀਰ ਕਪੂਰ ਨਾਲ ਹੀ ਦਿਖੀ। ਫਿਲਹਾਲ ਰਣਬੀਰ ਤੇ ਆਲੀਆ ਆਪਣੀ ਫਿਲਮ 'ਬ੍ਰਹਮਾਸਤਰ' ਦੀਆਂ ਤਿਆਰੀਆਂ 'ਚ ਰੁੱਝੇ ਹੋਏ ਹਨ। ਰਣਬੀਰ ਕਪੂਰ ਦੀ ਸਾਲ 2018 'ਚ 'ਬ੍ਰਹਮਾਸਤਰ' ਤੋਂ ਇਲਾਵਾ ਸੰਜੇ ਦੱਤ ਦੀ ਬਾਇਓਪਿਕ ਵੀ ਰਿਲੀਜ਼ ਹੋਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News