ਪੀ. ਐੱਮ. ਮੋਦੀ ਸਮੇਤ ਇਨ੍ਹਾਂ ਮੰਤਰੀਆਂ ਤੋਂ ਰਣਦੀਪ ਹੁੱਡਾ ਨੇ ਕੀਤੀ ਅਜਿਹੀ ਮੰਗ

7/1/2019 5:04:12 PM

ਮੁੰਬਈ (ਬਿਊਰੋ) — ਤੇਲੰਗਾਨਾ 'ਚ ਐਤਵਾਰ ਨੂੰ ਇਕ ਦਰਦਨਾਕ ਘਟਨਾ ਦੇਖਣ ਮਿਲੀ, ਜਿਥੇ ਗੈਰ ਕਾਨੂੰਨੀ ਖੇਤੀ ਰੋਕਣ 'ਤੇ ਜੰਗਲਾਤ ਵਿਭਾਗ ਦੀ ਇਕ ਮਹਿਲਾ ਪੁਲਸ ਕਰਮੀ ਨੂੰ ਬੇਹਿਰਮੀ ਨਾਲ ਕੁੱਟਿਆ। ਦੋਸ਼, ਸਥਾਨਕ ਵਿਧਾਇਕ ਦੇ ਭਰਾ 'ਤੇ ਲੱਗੇ। ਘਟਨਾ ਦਾ ਵੀਡੀਓ ਬਾਲੀਵੁੱਡ ਐਕਟਰ ਰਣਦੀਪ ਹੁੱਡਾ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਨਾਲ ਹੀ ਲੰਬੀ-ਚੌੜੀ ਪੋਸਟ ਵੀ ਲਿਖੀ ਹੈ। ਮੀਡੀਆ 'ਤੇ ਚੱਲ ਰਹੀ ਖਬਰਾਂ ਦੀ ਮੰਨੀਏ ਤਾਂ ਤੇਲੰਗਾਨਾ 'ਚ ਮਹਿਲਾ ਪੁਲਸ ਕਰਮਚਾਰੀ ਦੀ ਬੇਰਿਹਮੀ ਨਾਲ ਕੁੱਟਮਾਰ ਦਾ ਵੀਡੀਓ ਸਾਹਮਣੇ ਆਇਆ ਅਤੇ ਕੁੱਟਮਾਰ ਦੇ ਦੋਸ਼ ਸਤਾਧਾਰੀ ਪਾਰਟੀ ਤੇਲੰਗਾਨਾ ਰਾਸ਼ਟਰੀ ਸਮਿਤੀ (ਟੀ. ਆਰ. ਐੱਸ) ਦੇ ਵਿਧਾਇਕ ਕੋਨੇਰੂ ਕ੍ਰਿਸ਼ਣ ਦੇ ਭਰਾ 'ਤੇ ਲਗੇ। ਮਹਿਲਾ 'ਤੇ ਹੋਏ ਇਸ ਅੱਤਿਆਚਾਰ ਦਾ ਵੀਡੀਓ ਰਣਦੀਪ ਹੁੱਡਾ ਨੇ ਫੇਸਬੁੱਕ 'ਤੇ ਸ਼ੇਅਰ ਕਰਦੇ ਹੋਏ ਘਟਨਾ ਦੀ ਪੂਰੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਆਪਣੀ ਪੋਸਟ 'ਚ ਲਿਖਿਆ, ''ਸੂਬੇ ਦੀ ਪੁਲਸ 'ਤੇ ਹਮਲਾ ਸੂਬੇ 'ਤੇ ਹਮਲੇ ਵਰਗਾ ਹੈ। ਇਕ ਜੰਗਲਾਤ ਵਿਭਾਗ ਦੀ ਮਹਿਲਾ ਪੁਲਸ ਕਰਮੀ ਨੂੰ ਤੇਲੰਗਾਨਾ ਦੇ ਕਾਗਜਨਗਰ 'ਚ ਬੇਰਿਹਮੀ ਨਾਲ ਕੁੱਟਦੇ ਸੂਬੇ ਦੇ ਵਿਧਾਇਕ ਦੇ ਭਰਾ ਤੇ ਗੁੰਡੇ।''

ਰਣਦੀਪ ਹੁੱਡਾ ਨੇ ਪੋਸਟ 'ਚ ਅੱਗੇ ਲਿਖਿਆ, ''ਪੁਲਸ ਇਥੇ 3 ਮਹੀਨੇ ਤੋਂ ਚੱਲ ਰਹੀ ਗੈਰ ਕਾਨੂੰਨੀ ਖੇਤੀ ਰੋਕਣ ਲਈ ਗਈ ਸੀ। ਸਰਕਾਰੀ ਟਰੈਕਟਰ 'ਤੇ ਮਹਿਲਾ ਪੁਲਸ ਇਸ ਗੈਰ ਕਾਨੂੰਨੀ ਖੇਤੀ ਨੂੰ ਰੋਕਣ ਲਈ ਗਈ ਪਰ ਇਥੇ ਮੌਜੂਦ ਵਿਧਾਇਕ ਦੇ ਗੁੰਡਿਆਂ ਨੇ ਮਹਿਲਾ 'ਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਅਜਿਹੀ ਹੀ ਘਟਨਾ ਤਾਪੇਸ਼ਵਰ ਸੇਂਚੁਰੀ 'ਚ ਵੀ ਹੋਈ ਸੀ। ਇਥੇ ਸਥਾਨਕ ਵਿਧਾਇਕ ਦੇ ਸਮਰਥਨ 'ਤੇ ਅਜਿਹਾ ਕੀਤਾ ਗਿਆ।''

ਰਣਦੀਪ ਹੁੱਡਾ ਨੇ ਆਪਣੀ ਇਸ ਵੀਡੀਓ ਦੇ ਪੋਸਟ ਦੇ ਅੰਤ 'ਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅੰਮਿਤ ਸ਼ਾਹ, ਪ੍ਰਕਾਸ਼ ਜਾਵਡੇਕਰ ਨਾਲ ਕਈ ਹੋਰ ਭਾਜਪਾ ਨੇਤਾਵਾਂ ਨੂੰ ਟੈਗ ਕੀਤਾ ਅਤੇ ਇਸ ਘਟਨਾ 'ਤੇ ਜਲਦ ਕੋਈ ਸਖਤ ਕਦਮ ਚੁੱਕਣ ਦੀ ਅਪੀਲ ਕੀਤੀ ਹੈ। ਰਣਦੀਪ ਹੁੱਡਾ ਦੀ ਇਸ ਪੋਸਟ 'ਤੇ ਉਨ੍ਹਾਂ ਦੇ ਫੈਨਜ਼ ਵੀ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News