ਅਭਿਸ਼ੇਕ ਬੱਚਨ ਅਤੇ ਰਾਣੀ ਮੁਖਰਜੀ ਫਿਰ ਬਣਨਗੇ ''ਬੰਟੀ-ਬਬਲੀ''
8/21/2018 9:32:10 AM
ਮੁੰਬਈ(ਬਿਊਰੋ)— ਬਾਲੀਵੁੱਡ ਦੇ ਜੂਨੀਅਰ ਬੀ ਅਭਿਸ਼ੇਕ ਬੱਚਨ ਅਤੇ ਬਬਲੀ ਗਰਲ ਰਾਣੀ ਮੁਖਰਜੀ ਸੁਪਰਹਿੱਟ ਫਿਲਮ ਬੰਟੀ ਔਰ ਬਬਲੀ ਦੇ ਸੀਕਵਲ ਵਿਚ ਕੰਮ ਕਰਦੇ ਨਜ਼ਰ ਆ ਸਕਦੇ ਹਨ। ਸਾਲ 2005 ਵਿਚ ਪ੍ਰਦਰਸ਼ਿਤ ਯਸ਼ਰਾਜ ਬੈਨਰ ਹੇਠਾਂ ਬਣੀ ਅਦਿੱਤਿਆ ਚੋਪੜਾ ਨਿਰਮਿਤ ਸੁਪਰਹਿੱਟ ਫਿਲਮ 'ਬੰਟੀ ਔਰ ਬਬਲੀ' 'ਚ ਅਭਿਸ਼ੇਕ ਬੱਚਨ, ਰਾਣੀ ਮੁਖਰਜੀ ਅਤੇ ਮਹਾਨਾਇਕ ਅਮਿਤਾਭ ਬੱਚਨ ਨੇ ਅਹਿਮ ਭੂਮਿਕਾ ਨਿਭਾਈ ਸੀ।
ਕਿਹਾ ਜਾ ਰਿਹਾ ਹੈ ਕਿ ਅਦਿੱਤਿਆ ਹੁਣ 'ਬੰਟੀ ਔਰ ਬਬਲੀ' ਦਾ ਸੀਕਵਲ ਬਣਾਉਣ ਜਾ ਰਹੇ ਹਨ।
ਕਈ ਸਾਲਾਂ ਬਾਅਦ ਅਭਿਸ਼ੇਕ ਅਤੇ ਰਾਣੀ ਇਕੱਠੇ ਵਾਪਸੀ ਕਰਨਗੇ ਅਤੇ ਇਸ ਫਿਲਮ ਲਈ ਦੋਵੇਂ ਬੇਹੱਦ ਉਤਸ਼ਾਹਿਤ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ