ਜਨਮ ਦਿਨ ਮੌਕੇ ਜਾਣੋ ਰਾਣੀ ਮੁਖਰਜੀ ਦੀ ਜ਼ਿੰਦਗੀ ਦੀਆ ਕੁਝ ਦਿਲਚਸਪ ਗੱਲਾਂ

3/21/2020 2:05:35 PM

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਰਾਣੀ ਮੁਖਰਜੀ ਅੱਜ ਆਪਣਾ 42ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਰਾਣੀ ਮੁਖਰਜੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 1997 'ਚ ਫਿਲਮ 'ਰਾਜਾ ਕੀ ਆਏਗੀ ਬਾਰਾਤ' ਨਾਲ ਕੀਤੀ ਸੀ, ਜਿਸ ਤੋਂ ਬਾਅਦ ਰਾਣੀ ਮੁਖਰਜੀ ਨੇ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ।
Image result for rani mukerji
ਰਾਣੀ ਦੀ ਪਹਿਲੀ ਫਿਲਮ ਤਾਂ ਫਲਾਪ ਰਹੀ ਪਰ ਸਾਲ 1998 'ਚ ਅਮਿਰ ਖਾਨ ਨਾਲ ਫਿਲਮ 'ਗੁਲਾਮ', ਸ਼ਾਹਰੁਖ ਖਾਨ ਨਾਲ 'ਕੁੱਛ ਕੁੱਛ ਹੋਤਾ ਹੈ' ਸੁਪਰਹਿੱਟ ਸਾਬਿਤ ਹੋਈਆਂ। ਇਨ੍ਹਾਂ ਫਿਲਮਾਂ ਕਾਰਨ ਰਾਣੀ ਮੁਖਰਜੀ ਨੂੰ ਫਿਲਮ ਜਗਤ 'ਚ ਇਕ ਵੱਖਰੀ ਪਛਾਣ ਮਿਲੀ।
Image result for rani mukerji
ਰਾਣੀ ਮੁਖਰਜੀ ਦਾ ਨਾਂ ਅਜਿਹੀਆਂ ਅਭਿਨੇਤਰੀਆਂ 'ਚ ਸ਼ਾਮਲ ਹੈ, ਜਿਨ੍ਹਾਂ ਨੇ ਬਾਲੀਵੁੱਡ ਦੀ ਖਾਨ ਤਿੱਕੜੀ ਨਾਲ ਕੰਮ ਕੀਤਾ ਹੈ। ਸਲਮਾਨ ਖਾਨ ਨਾਲ ਫਿਲਮ 'ਚੋਰੀ ਚੋਰੀ ਚੁਪਕੇ ਚੁਪਕੇ' ਸਮੇਤ ਕਈ ਫਿਲਮਾਂ 'ਚ ਰਾਣੀ ਨਜ਼ਰ ਆ ਚੁੱਕੀ ਹੈ। ਬਾਕਸ ਆਫਿਸ ਨੂੰ ਕਈ ਸੁਪਰਹਿੱਟ ਫਿਲਮਾਂ ਦੇ ਕੇ ਰਾਣੀ ਆਪਣੇ ਹੁਨਰ ਦਾ ਲੋਹਾ ਮਨਵਾ ਚੁੱਕੀ ਹੈ। ਸਾਲ 2014 'ਚ ਮਸ਼ਹੂਰ ਫਿਲਮਕਾਰ ਆਦਿੱਤਿਆ ਚੋਪੜਾ ਨਾਲ ਰਾਣੀ ਨੇ ਵਿਆਹ ਕਰਵਾਇਆ ਸੀ। ਇਨ੍ਹਾਂ ਦੋਹਾਂ ਇਕ ਬੇਟੀ ਆਦਿਕਾ ਵੀ ਹੈ।
Image result for rani mukerji
ਦੱਸ ਦਈਏ ਕਿ ਰਾਣੀ ਅਜਿਹੀ ਪਹਿਲੀ ਭਾਰਤੀ ਸਿਨੇਮਾ ਸਟਾਰ ਹੈ, ਜਿਨ੍ਹਾਂ ਨੂੰ ਫਿਲਮ 'ਹਮ ਤੁਮ' ਲਈ 'ਫਿਲਮਫੇਅਰ' ਐਵਾਰਡ ਦਿੱਤਾ ਗਿਆ ਸੀ ਅਤੇ ਸਾਲ 2005 'ਚ ਰਿਲੀਜ਼ ਹੋਈ ਫਿਲਮ 'ਯੁਵਾ' ਲਈ ਬੈਸਟ ਸੁਪੋਰਟਿੰਗ ਸਟਾਰ ਦਾ ਐਵਾਰਡ ਦਿੱਤਾ ਗਿਆ ਸੀ। ਰਾਣੀ ਮੁਖਰਜੀ ਨੇ ਹਾਲੀਵੁੱਡ ਇਰਫਾਨ ਖਾਨ ਸਟਾਰਰ ਫਿਲਮ 'ਨੇਮਸੇਕ' ਦਾ ਆਫਰ ਠੁਕਰਾ ਦਿੱਤਾ ਸੀ ਕਿਉਂਕਿ ਉਹ ਫਿਲਮ 'ਕਭੀ ਅਲਵਿਦਾ ਨਾ ਕਹਿਨਾ' ਦੀ ਸ਼ੂਟਿੰਗ 'ਚ ਰੁੱਝੀ ਸੀ, ਜਿਸ ਤੋਂ ਬਾਅਦ 'ਨੇਮਸੇਕ' ਤੱਬੂ ਨੂੰ ਆਫਰ ਕੀਤੀ ਗਈ ਸੀ।
Image result for rani mukerji
ਰਾਣੀ ਮੁਖਰਜੀ ਨੂੰ 10ਵੀਂ ਕਲਾਸ 'ਚ ਹੀ ਪਹਿਲੀ ਫਿਲਮ ਦਾ ਆਫਰ ਮਿਲਿਆ ਸੀ, ਹਾਲਾਂਕਿ ਰਾਣੀ ਦੇ ਪਿਤਾ ਨੇ ਇਹ ਆਫਰ ਇਹ ਕਹਿ ਕੇ ਠੁਕਰਾ ਦਿੱਤਾ ਸੀ ਕਿ ਰਾਣੀ ਅਜੇ ਬਹੁਤ ਛੋਟੀ ਹੈ। ਰਾਣੀ ਮੁਖਰਜੀ ਆਸ਼ੂਤੋਸ਼ ਗੋਵਾਰੀਕਰ ਦੀ ਫਿਲਮ 'ਲਗਾਨ' ਤੇ ਰਾਜਕੁਮਾਰ ਹਿਰਾਨੀ ਦੀ ਫਿਲਮ 'ਮੁੰਨਾ ਭਾਈ ਐੱਮ. ਐੱਮ. ਬੀ. ਐੱਸ.' ਲਈ ਪਹਿਲੀ ਪਸੰਦ ਸੀ। ਰਾਣੀ ਮੁਖਰਜੀ ਨੇ ਫਿਲਮ 'ਹਿਚਕੀ' ਰਾਹੀਂ 4 ਸਾਲ ਬਾਅਦ ਬਾਲੀਵੁੱਡ 'ਚ ਵਾਪਸੀ ਕੀਤੀ ਸੀ।
Image result for rani mukerjiਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News