ਪਹਿਲੀ ਫਿਲਮ ਦੀ ਰਿਲੀਜ਼ਿੰਗ ਦੌਰਾਨ ਰਾਣੀ ਮੁਖਰਜੀ ਨਾਲ ਹੋਇਆ ਸੀ ਕੁਝ ਅਜਿਹਾ

10/19/2019 4:47:10 PM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਰਾਣੀ ਮੁਖਰਜੀ ਨੇ ਬਾਲੀਵੁੱਡ ਨੂੰ ਕਈ ਹਿੱਟ ਫਿਲਮਾਂ ਦਿੱਤੀਆਂ ਹਨ। ਉਨ੍ਹਾਂ ਦੀ ਪਹਿਲੀ ਫਿਲਮ 'ਰਾਜਾ ਕੀ ਆਏਗੀ ਬਰਾਤ' ਸੀ। ਇਸ ਫਿਲਮ ਨੂੰ ਰਿਲੀਜ਼ ਹੋਇਆ ਅੱਜ 23 ਸਾਲ ਪੂਰੇ ਹੋ ਚੁੱਕੇ ਹਨ ਅਤੇ ਅੱਜ ਅਸੀਂ ਇਸ ਫਿਲਮ ਨਾਲ ਰਾਣੀ ਦੀਆਂ ਕੁਝ ਜੁੜੀਆਂ ਯਾਦਾਂ ਬਾਰੇ ਦੱਸਾਂਗੇ, ਜਿਨ੍ਹਾਂ ਨੂੰ ਯਾਦ ਕਰਕੇ ਰਾਣੀ ਮੁਖਰਜੀ ਭਾਵੁਕ ਹੋ ਜਾਂਦੀ ਹੈ।

rani mukharji ki raja ki aayegi baraat के लिए इमेज परिणाम

ਰਾਣੀ ਮੁਖਰਜੀ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਜਿਸ ਦਿਨ ਇਹ ਫਿਲਮ ਰਿਲੀਜ਼ ਹੋਣੀ ਸੀ ਉਸੇ ਦਿਨ ਉਨ੍ਹਾਂ ਦੇ ਪਿਤਾ ਜੀ ਮਰਹੂਮ ਫਿਲਮ ਨਿਰਮਾਤਾ ਰਾਮ ਮੁਖਰਜੀ ਦਾ ਬਾਈਪਾਸ ਅਪ੍ਰੇਸ਼ਨ ਹੋਣਾ ਸੀ ਅਤੇ ਉਹ ਬ੍ਰੀਚ ਕੈਂਡੀ ਹਸਪਤਾਲ 'ਚ ਭਰਤੀ ਸਨ ਪਰ ਉਹ ਅਪ੍ਰਸ਼ੇਨ ਨਹੀਂ ਕਰਵਾਉਣਾ ਚਾਹੁੰਦੇ ਸਨ। ਕਿਉਂਕਿ ਉਹ ਰਾਣੀ ਮੁਖਰਜੀ ਦੀ ਫਿਲਮ ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਕਰਨਾ ਚਾਹੁੰਦੇ ਸਨ ਪਰ ਬਹੁਤ ਵਾਰ ਕਹਿਣ 'ਤੇ ਉਹ ਹਸਪਤਾਲ ਭਰਤੀ ਹੋ ਗਏ ਪਰ ਇਸ ਦੌਰਾਨ ਉਹ ਦੋ ਦਿਨ ਤੱਕ ਬੇਹੋਸ਼ ਰਹੇ ਜਦੋਂ ਹੋਸ਼ 'ਚ ਆਏ ਤਾਂ ਉਨ੍ਹਾਂ ਨੇ ਫਿਲਮ ਦੇ ਰਿਲੀਜ਼ ਦੀ ਗੱਲ ਪੁੱਛੀ।

Related image

ਜਦੋਂ ਉਨ੍ਹਾਂ ਨੇ ਇਹ ਫਿਲਮ ਦੇਖੀ ਤਾਂ ਰਾਣੀ ਮੁਖਰਜੀ ਦੀ ਅਦਾਕਾਰੀ ਨੂੰ ਦੇਖ ਕੇ ਉਹ ਰੋ ਪਏ ਕਿਉਂਕਿ ਉਨ੍ਹਾਂ ਦੀ ਧੀ ਨੇ ਬਹੁਤ ਹੀ ਬਿਹਤਰੀਨ ਅਦਾਕਾਰੀ ਇਸ ਫਿਲਮ 'ਚ ਕੀਤੀ ਸੀ। ਦੱਸ ਦਈਏ ਕਿ ਇਹ ਫਿਲਮ ਬਲਾਤਕਾਰ ਵਰਗੇ ਸੰਵੇਦਨਸ਼ੀਲ ਮੁੱਦੇ 'ਤੇ ਆਧਾਰਿਤ ਸੀ।
Image result for raja ki aayegi baraatਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News