ਅਜਮੇਰ ਸ਼ਰੀਫ ਮੱਥਾ ਟੇਕਣ ਪਹੁੰਚੀ ਰਾਣੀ ਮੁਖਰਜੀ, ਦੇਖੋ ਤਸਵੀਰਾਂ

5/24/2019 4:49:07 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਰਾਣੀ ਮੁਖਰਜੀ ਵੀਰਵਾਰ ਨੂੰ ਪ੍ਰਸਿੱਧ ਦਰਗਾਹ ਅਜਮੇਰ ਸ਼ਰੀਫ ਪਹੁੰਚੀ। ਇਸ ਦੌਰਾਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਤਸਵੀਰਾਂ 'ਚ ਰਾਣੀ ਟ੍ਰੇਡੀਸ਼ਨਲ ਲੁੱਕ 'ਚ ਨਜ਼ਰ ਆ ਰਹੀ ਹੈ। ਇਸ ਦੌਰਾਨ ਰਾਣੀ ਵਾਈਟ ਕੁਰਤੇ 'ਚ ਨਜ਼ਰ ਆਈ।
PunjabKesari
ਇਸ ਦੇ ਨਾਲ ਹੀ ਰਾਣੀ ਨੇ ਸਿਰ 'ਤੇ ਦੁਪੱਟਾ ਲਿਆ ਸੀ। ਰਾਣੀ ਨਾਲ ਉਨ੍ਹਾਂ ਦੀ ਧੀ ਨਹੀਂ ਸੀ। ਰਾਣੀ ਨੇ ਇਕੱਲੇ ਹੀ ਅਜਮੇਰ ਸ਼ਰੀਫ 'ਚ ਮੱਥਾ ਟੇਕਣ ਦਾ ਫੈਸਲਾ ਲਿਆ ਸੀ। ਉੱਥੇ ਹੀ ਰਾਣੀ ਨਾਲ ਬਲੈਕ ਸ਼ੇਰਵਾਨੀ 'ਚ ਇਕ ਸ਼ਖਸ ਦਿਖਾਈ ਦੇ ਰਿਹਾ ਹੈ। ਦੱਸ ਦੇਈਏ ਕਿ ਇਹ ਸ਼ਖਸ ਉਹ ਹੈ, ਜਿਨ੍ਹਾਂ ਨੇ ਅਦਾਕਾਰਾ ਦੀ ਦਰਗਾਹ ਸ਼ਰੀਫ 'ਚ ਮਦਦ ਕੀਤੀ।
PunjabKesari
ਰਾਣੀ ਦੀਆਂ ਇਹ ਤਸਵੀਰਾਂ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਵਰਕਫਰੰਟ ਦੀ ਗੱਲ ਕੀਤੀ ਜਾਵੇ ਤਾਂ ਰਾਣੀ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਮਰਦਾਨੀ 2' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News