ਰਣਜੀਤ ਬਾਵਾ ਨੂੰ ਪਸੰਦ ਆਈ ਟਿਕ-ਟਾਕ ਸਟਾਰ ਨੂਰ ਦੀ ਇਹ ਵੀਡੀਓ

5/28/2020 1:48:40 PM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਰਣਜੀਤ ਬਾਵਾ ਜੋ ਕਿ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਹਾਲ ਹੀ 'ਚ ਉਨ੍ਹਾਂ ਨੇ ਟਿਕ-ਟਾਕ ਸਟਾਰ ਨੂਰ ਦਾ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸ਼ੇਅਰ ਕਰਦੇ ਹੋਏ ਨੂਰ ਤੇ ਨੂਰ ਦੀ ਟੀਮ ਦੀ ਹੌਸਲਾ ਅਫਜਾਈ ਕੀਤੀ ਹੈ । ਨੂਰ ਦੀ ਟੀਮ ਨੇ ਰਣਜੀਤ ਬਾਵਾ ਦੇ ‘ਮੰਜ਼ਿਲ’ ਗੀਤ ਨਾਲ ਦਰਸ਼ਕਾਂ ਨੂੰ ਹਿੰਮਤ ਤੇ ਆਪਣੇ ਕੰਮ ’ਤੇ ਭਰੋਸਾ ਰੱਖਣ ਦਾ ਸੁਨੇਹਾ ਦਿੱਤਾ ਹੈ। ਰਣਜੀਤ ਬਾਵਾ ਵੱਲੋਂ ਸਾਂਝੀ ਕੀਤੀ ਇਹ ਵੀਡੀਓ ਲੋਕ ਨੂੰ ਖੂਬ ਪਸੰਦ ਆ ਰਹੀ ਹੈ।

 
 
 
 
 
 
 
 
 
 
 
 
 
 

Manzil Bhuti Door nahi 💪🏻💪🏻 Mehnat krde rho 🙏🏻Good msg @sandeep_singh_toor19 #noor #tiktok #manzil

A post shared by Ranjit Bawa (@ranjitbawa) on May 27, 2020 at 9:32pm PDT


ਜੇ ਗੱਲ ਕਰੀਏ ਰਣਜੀਤ ਬਾਵਾ ਦੇ ਵਰਕ ਫਰੰਟ ਦੀ ਤਾਂ ਉਹ ਗਾਇਕੀ ਦੇ ਨਾਲ ਅਦਾਕਾਰੀ ਦੇ ਖੇਤਰ ‘ਚ ਚੰਗਾ ਕੰਮ ਕਰ ਰਹੇ ਹਨ। ਪਿਛਲੇ ਸਾਲ ‘ਹਾਈ ਐਂਡ ਯਾਰੀਆਂ’ ਤੇ ‘ਤਾਰਾ ਮੀਰਾ’ ਵਰਗੀਆਂ ਪੰਜਾਬੀ ਫਿਲਮਾਂ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸਨ । ਇਸ ਤੋਂ ਇਲਾਵਾ ਉਹ ਪੰਜਾਬੀ ਫਿਲਮ ‘ਡੈਡੀ ਕੂਲ ਅਤੇ ਮੁੰਡੇ ਫੂਲ-2’ ‘ਚ ਜੱਸੀ ਗਿੱਲ ਦੇ ਨਾਲ ਅਦਾਕਾਰੀ ਕਰਦੇ ਹੋਏ ਬਹੁਤ ਜਲਦ ਨਜ਼ਰ ਆਉਣਗੇ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Content Editor manju bala

Related News