ਆਸ਼ਕਾਂ ਦੇ ਟੁੱਟੇ ਦਿਲਾਂ ''ਤੇ ਮੱਲ੍ਹਮ ਲਾ ਰਿਹੈ ਰਣਜੀਤ ਬਾਵਾ ਦਾ ਗੀਤ ''ਅੱਧੀ ਰਾਤ''

6/25/2019 2:13:24 PM

ਜਲੰਧਰ (ਬਿਊਰੋ) : ਵੱਖ-ਵੱਖ ਗੀਤਾਂ ਨਾਲ ਸੰਗੀਤ ਜਗਤ 'ਚ ਮਕਬੂਲ ਹੋਣ ਵਾਲੇ ਪੰਜਾਬੀ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਨੇ ਨਵੇਂ ਗੀਤ 'ਅੱਧੀ ਰਾਤ' ਨਾਲ ਦਰਸ਼ਕਾਂ ਦੀ ਕਚਿਹਰੀ 'ਚ ਦਸਤਕ ਦਿੱਤੀ ਹੈ। ਜੀ ਹਾਂ, ਹਾਲ ਹੀ 'ਚ ਰਣਜੀਤ ਬਾਵਾ ਦਾ ਨਵਾਂ ਗੀਤ 'ਅੱਧੀ ਰਾਤ' ਰਿਲੀਜ਼ ਹੋਇਆ ਹੈ, ਜਿਸ ਨੂੰ ਉਨ੍ਹਾਂ ਨੇ ਆਪਣੀ ਦਰਦ ਭਰੀ ਆਵਾਜ਼ ਨਾਲ ਸ਼ਿੰਗਾਰਿਆ ਹੈ। ਰਣਜੀਤ ਬਾਵਾ ਦੇ ਇਸ ਗੀਤ ਦੇ ਬੋਲ ਗੀਤਕਾਰ ਜੱਸੀ ਲੋਹਕਾ ਨੇ ਲਿਖੇ ਹਨ ਅਤੇ ਮਿਊਜ਼ਿਕ ਜੱਸੀ ਐਕਸ ਨੇ ਦਿੱਤਾ ਹੈ। ਜਦੋਂਕਿ ਗੀਤ ਦੀ ਵੀਡੀਓ ਨੂੰ ਟਰੂ ਮੈਕਰਸ ਵੱਲ ਵੀ ਬੇਹੱਦ ਹੀ ਸ਼ਾਨਦਾਰ ਢੰਗ ਨਾਲ ਬਣਾਇਆ ਗਿਆ ਹੈ। ਇਸ ਗੀਤ ਨੂੰ ਟੀ-ਸੀਰੀਜ਼ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਇਸ ਵੀਡੀਓ 'ਚ ਖੁਦ ਰਣਜੀਤ ਬਾਵਾ ਨੇ ਅਦਾਕਾਰੀ ਵੀ ਕੀਤੀ ਹੈ ਤੇ ਅਦਾਕਾਰੀ 'ਚ ਉਨ੍ਹਾਂ ਦਾ ਸਾਥ ਖਬਸੂਰਤ ਅਦਾਕਾਰਾ ਤੇ ਮਾਡਲ ਹਿਮਾਂਸ਼ੀ ਖੁਰਾਣਾ ਨੇ ਦਿੱਤਾ ਹੈ। 


ਦੱਸ ਦਈਏ ਕਿ ਰਣਜੀਤ ਬਾਵਾ ਦਾ ਇਹ ਗੀਤ ਪਿਆਰ 'ਚ ਧੋਖਾ ਖਾ ਕੇ ਆਸ਼ਕਾਂ ਦੇ ਟੁੱਟੇ ਦਿਲਾਂ 'ਤੇ ਮੱਲ੍ਹਮ ਲਾ ਰਿਹਾ ਹੈ। ਰਣਜੀਤ ਬਾਵਾ ਨੇ ਆਪਣੇ ਇਸ ਗੀਤ 'ਚ ਮੁੰਡੇ ਦੇ ਸੱਚੇ ਪਿਆਰ ਨੂੰ ਦਿਖਾਇਆ ਪਰ ਕੁੜੀ ਆਪਣਾ ਵਿਦੇਸ਼ ਜਾਣ ਦੇ ਸੁਪਨਾ ਪੂਰਾ ਕਰਨ ਲਈ ਮੁੰਡੇ ਨੂੰ ਛੱਡ ਕੇ ਵਿਦੇਸ਼ ਚਲੀ ਜਾਂਦੀ ਹੈ ਤੇ ਮੁੰਡਾ ਇਸ ਵਿਛੋੜੇ ਤੇ ਧੋਖੇ ਨੂੰ ਸਹਿ ਨਹੀਂ ਪਾਉਂਦਾ। ਉਹ ਰੋਜ਼ਾਨਾ ਆਪਣੀ ਪ੍ਰੇਮਿਕਾ ਨੂੰ ਯਾਦ ਕਰਦਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News