ਗੁਰੂ ਰੰਧਾਵਾ ਤੇ ਰਣਜੀਤ ਬਾਵਾ ਨੇ ਇਸ ਖੁਸ਼ੀ ''ਚ ਕੱਟਿਆ ਕੇਕ (ਵੀਡੀਓ)

9/13/2019 4:26:16 PM

ਜਲੰਧਰ (ਬਿਊਰੋ) — 11 ਅਕਤੂਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ 'ਤਾਰਾ ਮੀਰਾ' ਦੀ ਸਟਾਰਕਾਸਟ ਉਤਸ਼ਾਹਿਤ ਨਜ਼ਰ ਆ ਰਹੀ ਹੈ। ਉੱਥੇ ਹੀ ਗੁਰੂ ਰੰਧਾਵਾ ਵੀ ਬਤੌਰ ਪ੍ਰੋਡਿਊਸਰ ਇਸ ਫਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਇਸ ਫਿਲਮ ਦੀ ਸ਼ੂਟਿੰਗ ਦਾ ਕੰਮ ਲਗਭਗ ਪੂਰਾ ਹੋ ਚੁੱਕਿਆ ਹੈ, ਜਿਸ ਤੋਂ ਬਾਅਦ ਗੁਰੂ ਰੰਧਾਵਾ ਅਤੇ ਅਦਾਕਾਰ ਰਣਜੀਤ ਬਾਵਾ ਵੱਲੋਂ ਕੱਟਿਆ ਗਿਆ। ਇਸ ਦੌਰਾਨ ਦਾ ਇਕ ਵੀਡੀਓ ਰਣਜੀਤ ਬਾਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਗਾਇਕ ਗੁਰੂ ਰੰਧਾਵਾ ਪੰਜਾਬੀ ਫਿਲਮ 'ਤਾਰਾ ਮੀਰਾ' ਨੂੰ ਪ੍ਰੋਡਿਊਸ ਕਰ ਰਹੇ ਹਨ। ਇਸ ਫਿਲਮ 'ਚ ਰਣਜੀਤ ਬਾਵਾ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ, ਜਿਹੜੇ ਇਸ ਤੋਂ ਪਹਿਲਾਂ 'ਹਾਈਐਂਡ ਯਾਰੀਆਂ', 'ਵੇਖ ਬਰਾਤਾਂ ਚੱਲੀਆਂ', 'ਮਿਸਟਰ ਐਂਡ ਮਿਸਿਜ਼ 420 ਰਿਟਰਨ' ਵਰਗੀਆਂ ਫਿਲਮਾਂ 'ਚ ਹਰ ਕਿਸੇ ਦਾ ਦਿਲ ਜਿੱਤ ਚੁੱਕੇ ਹਨ।

 
 
 
 
 
 
 
 
 
 
 
 
 
 

Team work 🤗 love u all brothers 💪🏻 TARA MIRA 11 oct 🤗Trailer out soon #taramira #celebration #cake @gururandhawa #geetabains @jot.singh.12

A post shared by Ranjit Bawa (@ranjitbawa) on Sep 12, 2019 at 11:46pm PDT


ਦੱਸ ਦਈਏ ਕਿ ਫਿਲਮ 'ਤਾਰਾ ਮੀਰਾ' 11 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਦੀ ਕਹਾਣੀ ਨੂੰ ਲਿਖਿਆ ਅਤੇ ਡਾਇਰੈਕਟ ਰਾਜੀਵ ਕੁਮਾਰ ਢੀਂਗਰਾ ਵਲੋਂ ਕੀਤਾ ਜਾ ਰਿਹਾ ਹੈ। ਇਸ ਫਿਲਮ 'ਚ ਰਣਜੀਤ ਬਾਵਾ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਸੁਦੇਸ਼ ਲਹਿਰੀ, ਅਤੇ ਨਾਜ਼ੀਆ ਹੁਸੈਨ ਵਰਗੇ ਕਈ ਹੋਰ ਚਿਹਰੇ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ।

 
 
 
 
 
 
 
 
 
 
 
 
 
 

Hanji jidaan tusi sade poster nu pyaar dita odan he motion poster check krke usnu pyar jroor davo #TaraMira .. Releasing on #11October @gururandhawa Bro @nazia.hussainami @751films @bull18network @rajievdhingra Bhji @tseries.official

A post shared by Ranjit Bawa (@ranjitbawa) on Sep 10, 2019 at 11:49pm PDTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News