ਇੰਟਰਨੈੱਟ ''ਤੇ ਤੜਥੱਲੀ ਮਚਾਉਣ ਵਾਲੀ ਰਾਨੂੰ ਮੰਡਲ ਹਾਲੇ ਵੀ ਰਹਿੰਦੀ ਹੈ ਅਜਿਹੇ ਹਾਲ ''ਚ

10/22/2019 10:13:54 AM

ਮੁੰਬਈ (ਬਿਊਰੋ) — ਆਪਣੇ ਗੀਤਾਂ ਨਾਲ ਇੰਟਰਨੈੱਟ 'ਤੇ ਤਹਿਲਕਾ ਮਚਾਉਣ ਵਾਲੀ ਰਾਨੂੰ ਮੰਡਲ ਨੇ ਗਾਇਕ ਹਿਮੇਸ਼ ਰੇਸ਼ਮੀਆ ਨਾਲ ਕਈ ਗੀਤ ਗਾਏ ਹਨ ਅਤੇ ਸੁਪਰਹਿੱਟ ਵੀ ਰਹੇ। ਹਿਮੇਸ਼ ਰੇਸ਼ਮੀਆ ਨਾਲ ਗੀਤ ਗਾਉਣ ਤੋਂ ਬਾਅਦ ਉਸ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ ਹੈ। ਫਿਲਹਾਲ ਰਾਨੂੰ ਮੰਡਲ ਮੀਡੀਆ ਤੋਂ ਦੂਰੀ ਬਣਾਏ ਹੋਏ ਹਨ ਪਰ ਕੀ ਤੁਹਾਨੂੰ ਪਤਾ ਹੈ ਹੁਣ ਰਾਨੂੰ ਮੰਡਲ ਕਿੱਥੇ ਹੈ ਅਤੇ ਕਿਸ ਹਾਲਤ 'ਚ ਹੈ? ਅੱਜ ਤੁਹਨੂੰ ਦੱਸਦੇ ਹਾਂ ਕਿ ਰਾਨੂੰ ਮੰਡਲ ਕਿੱਥੇ ਹੈ ਅਤੇ ਕਿਸ ਤਰ੍ਹਾਂ ਰਹਿ ਰਹੀ ਹੈ। ਦੇਸ਼ ਭਰ 'ਚ ਮਸ਼ਹੂਰ ਹੋਣ ਤੋਂ ਬਾਅਦ ਰਾਨੂੰ ਮੰਡਲ ਦਾ ਇਕ ਫੇਸਬੁੱਕ ਅਕਾਊਂਟ ਬਣਾਇਆ ਗਿਆ, ਜਿਸ 'ਤੇ ਉਸ ਬਾਰੇ ਸਾਰੀ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ। ਰਾਨੂੰ ਮੰਡਲ ਫਿਲਹਾਲ ਬੰਗਾਲ ਦੇ ਆਪਣੇ ਪੁਰਾਣੇ ਘਰ 'ਚ ਹੀ ਰਹਿ ਰਹੀ ਹੈ। ਕੁਝ ਸਮੇਂ ਪਹਿਲਾਂ ਇਕ ਪੋਸਟ ਪਾ ਕੇ ਜਾਣਕਾਰੀ ਸਾਂਝੀ ਕੀਤੀ ਗਈ ਸੀ ਕਿ ਉਹ ਆਪਣੀ ਬਾਇਓਪਿਕ 'ਤੇ ਕੰਮ ਕਰ ਰਹੀ ਹੈ।


ਰਾਨੂੰ ਮੰਡਲ ਕੋਲ ਬਹੁਤ ਸਾਰਾ ਕੰਮ ਆ ਰਿਹਾ ਹੈ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦਾ ਪਾਸਪੋਰਟ ਆਇਆ ਹੈ, ਜਿਸ ਦੀ ਤਸਵੀਰ ਵੀ ਜਾਰੀ ਕੀਤੀ ਗਈ ਸੀ। ਰਾਨੂੰ ਮੰਡਲ ਨੂੰ ਮਸ਼ਹੂਰ ਕਰਨ ਵਾਲੇ ਅਤਿੰਦਰ ਚੱਕਰਵਰਤੀ ਹੀ ਉਨ੍ਹਾਂ ਦਾ ਸਾਰਾ ਕੰਮ ਦੇਖ ਰਹੇ ਹਨ।


ਦੱਸ ਦਈਏ ਪਿਛਲੇ ਦਿਨੀਂ ਰਾਨੂੰ ਨੂੰ ਬਾਲੀਵੁੱਡ ਗਾਇਕ ਉਦਿਤ ਨਾਰਾਇਣ ਨਾਲ ਗੀਤ ਗਾਉਂਦੇ ਹੋਏ ਵੀ ਦੇਖਿਆ ਗਿਆ, ਜਿਹੜਾ ਕਿ ਜਲਦ ਹੀ ਸੁਣਨ ਨੂੰ ਮਿਲਣ ਵਾਲਾ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News