ਮਸ਼ਹੂਰ ਹੋਣ ਤੋਂ ਬਾਅਦ ਆਪਣਾ ਹੀ ਗੀਤ ਭੁੱਲੀ ਰਾਨੂ ਮੰਡਲ, ਵੀਡੀਓ ਵਾਇਰਲ

12/3/2019 9:23:56 AM

ਮੁੰਬਈ(ਬਿਊਰੋ)- ਰੇਲਵੇ ਸਟੇਸ਼ਨ ਤੇ ਗੀਤ ਗਾ ਕੇ ਮਸ਼ਹੂਰ ਹੋਈ ਰਾਨੂੰ ਮੰਡਲ ਅੱਜਕਲ ਲਗਾਤਾਰ ਸੁਰਖੀਆਂ ਵਿਚ ਛਾਈ ਹੋਈ ਹੈ। ਰਾਨੂੰ ਮੰਡਲ ਦੀ ਹਰ ਹਰਕਤ ਤੇ ਲੋਕਾਂ ਦੀ ਤਿੱਖੀ ਨਜ਼ਰ ਹੁੰਦੀ ਹੈ । ਹਾਲ ਹੀ ਵਿਚ ਰਾਨੂ ਦਾ ਇਕ ਹੋਰ ਵੀਡੀਓ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਿਹਾ ਹੈ, ਜਿਸ ਵਿਚ ਉਹ ਗੀਤ ਦੇ ਬੋਲ ਭੁੱਲ ਗਈ। ਰਾਨੂੰ ਮੰਡਲ ਦਾ ਇਹ ਵੀਡੀਓ ਟਰੈਂਡ ਵਿਚ ਹੈ । ਇਸ ਵੀਡੀਓ ਵਿਚ ਰਾਨੂੰ ਆਪਣਾ ਗੀਤ ‘ਤੇਰੀ ਮੇਰੀ ਕਹਾਣੀ’ ਦੇ ਬੋਲ ਭੁੱਲ ਗਈ।

 
 
 
 
 
 
 
 
 
 
 
 
 
 

credits @rohitpaulbabu18 follow @empty_writer #meme #memes #funny #dankmemes #memesdaily #lol #ranumondal #dankmeme #edgymemes #humor #like #anime #edgy #fun #instagood #cringe #art #offensivememes #hilarious #instagram #offensive #music #funnyvideos #bhfyp #dailymemes

A post shared by 2000 k khulle ni milre (@chutte_meme) on Nov 29, 2019 at 1:17pm PST

ਇਹ ਉਹੀ ਗੀਤ ਹੈ, ਜਿਸ ਨਾਲ ਰਾਨੂੰ ਦੀ ਕਿਸਮਤ ਬਦਲੀ ਸੀ। ਇਨਾਂ ਹੀ ਨਹੀਂ ਉਹ ਇਸ ਵੀਡੀਓ ਵਿਚ ਖੁਦ ਬੋਲ ਰਹੀ ਹੈ ਕਿ ਉਹ ਗੀਤ ਦੇ ਬੋਲ ਭੁੱਲ ਗਈ ਹੈ । ਦਰਅਸਲ ਰਾਨੂੰ ਇਕ ਈਵੈਂਟ ਵਿਚ ਪਹੁੰਚੀ ਸੀ, ਜਿੱਥੇ ਪੱਤਰਕਾਰ ਨੇ ਉਸ ਨੂੰ ਗੀਤ ਗਾਉਣ ਲਈ ਕਿਹਾ। ਇਸ ਤੋਂ ਬਾਅਦ ਜਦੋਂ ਰਾਨੂੰ ਮਾਈਕ ਹੱਥ ਵਿਚ ਫੜ੍ਹਦੀ ਹੈ ਤੇ ਕੁਝ ਸੋਚਦੀ ਹੈ ਤੇ ਫਿਰ ਕਹਿੰਦੀ ਹੈ ਕਿ ਮੈਂ ਤਾਂ ਗੀਤ ਭੁੱਲ ਗਈ । ਰਾਨੂੰ ਦੀ ਹੈ ਵੀਡੀਓ ਟਰੈਂਡ ਵਿਚ ਹੈ, ਲੋਕ ਲਗਾਤਾਰ ਇਸ ਵੀਡੀਓ ਤੇ ਕੁਮੈਂਟ ਕਰ ਰਹੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News