ਹਿਮੇਸ਼ ਤੋਂ ਬਾਅਦ ਰਾਨੂ ਮੰਡਲ ’ਤੇ ਮੇਹਰਬਾਨ ਹੋਏ ਸਲਮਾਨ, ਤੋਹਫੇ ’ਚ ਦਿੱਤਾ 55 ਲੱਖ ਦਾ ਘਰ
8/27/2019 2:45:53 PM
ਨਵੀਂ ਦਿੱਲੀ (ਬਿਊਰੋ) — ਇਕ ਗੀਤ ਨਾਲ ਰਾਤੋਂ-ਰਾਤ ਮਸ਼ਹੂਰ ਹੋਣ ਵਾਲੀ ਰਾਨੂ ਮੰਡਲ ਨੇ ਕਦੇ ਸੁਪਨੇ ’ਚ ਵੀ ਨਹੀਂ ਸੋਚਿਆ ਹੋਵੇਗਾ ਕਿ ਉਸ ਦੀ ਜ਼ਿੰਦਗੀ ਇਸ ਕਦਰ ਬਦਲ ਜਾਵੇਗੀ। ਰਾਨੂ ਮੰਡਲ ਸਟੇਸ਼ਨ ’ਤੇ ਲਤਾ ਮੰਗੇਸ਼ਕਰ ਦਾ ਗੀਤ ‘ਏਕ ਪਿਆਰ ਕਾ ਨਗਮਾ ਹੈ’ ਗਾ ਰਹੀ ਸੀ, ਜਿਸ ਨੂੰ ਚੱਕਰਵਰਤੀ ਨਾਂ ਦੇ ਸ਼ਖਸ ਨੇ ਰਿਕਾਰਡ ਕਰ ਲਿਆ ਅਤੇ ਆਪਣੇ ਸੋਸ਼ਲ ਮੀਡੀਆ ਪੇਜ਼ ’ਤੇ ਸ਼ੇਅਰ ਕਰ ਦਿੱਤਾ ਹੈ। ਦੇਖਦੇ ਹੀ ਦੇਖਦੇ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਅੱਗ ਵਾਂਗ ਫੈਲ ਗਈ। ਹੁਣ ਖਬਰਾਂ ਆ ਰਹੀਆਂ ਹਨ ਕਿ ਹਿਮੇਸ਼ ਤੋਂ ਬਾਅਦ ਸਲਮਾਨ ਖਾਨ ਨੇ ਵੀ ਉਨ੍ਹਾਂ ਦੀ ਮਦਦ ਕੀਤੀ ਹੈ। ਦਰਅਸਲ, ਸੋਸ਼ਲ ਮੀਡੀਆ ’ਤੇ ਅਜਿਹੀਆਂ ਖਬਰਾਂ ਵਾਇਰਲ ਹੋ ਰਹੀਆਂ ਹਨ ਕਿ ਸਲਮਾਨ ਖਾਨ ਨੇ ਰਾਨੂ ਮੰਡਲ ਨੂੰ ਇਕ ਆਲੀਸ਼ਾਨ ਘਰ ਦਿੱਤਾ ਹੈ, ਜਿਸ ਦੀ ਕੀਮਤ 55 ਲੱਖ ਰੁਪਏ ਦੱਸੀ ਜਾ ਰਹੀ ਹੈ। ਇੰਨਾਂ ਹੀ ਨਹੀਂ ਉਨ੍ਹਾਂ ਨੇ ਆਪਣੀ ਆਉਣ ਵਾਲੀ ਫਿਲਮ ‘ਦਬੰਗ 3’ ’ਚ ਵੀ ਰਾਨੂ ਨੂੰ ਗਾਉਣ ਦਾ ਮੌਕਾ ਦਿੱਤਾ ਹੈ। ਭਾਵੇਂ ਹੀ ਸੋਸ਼ਲ ਮੀਡੀਆ ’ਤੇ ਅਜਿਹਾ ਕਿਹਾ ਜਾ ਰਿਹਾ ਹੈ ਪਰ ਹਾਲੇ ਤੱਕ ਆਧਿਕਾਰਿਕ ਰੂਪ ਨਾਲ ਇਸ ਦੀ ਕੋਈ ਜਾਣਕਾਰੀ ਨਹੀਂ ਹੈ ਕਿ ਸਲਮਾਨ ਖਾਨ ਨੇ ਅਸਲ ’ਚ ਰਾਨੂ ਦੀ ਮਦਦ ਕੀਤੀ ਹੈ ਜਾਂ ਨਹੀਂ।
The lady Ranu Mondal singing Lata ji's song outside Kolkatta railway station. Today she recorded her first song with Himesh bhai for his upcoming film Happy Hardy And Heer. Love and Respect always #HimeshReshammiya Bhai 🤗❤@HRMusikLimited @TeamHimesh pic.twitter.com/HJNDIMnJps
— Salman Khan (@BeingSKSwapnil) August 23, 2019
ਦੱਸਣਯੋਗ ਹੈ ਕਿ ਰਾਨੂ ਪੱਛਮ ਬੰਗਾਲ ਦੇ ਰਾਨਾਘਾਟ ਸਟੇਸ਼ਨ ’ਤੇ ਗੀਤ ਗਾ ਕੇ ਗੁਜ਼ਾਰਾ ਕਰਦੀ ਸੀ। ਉਨ੍ਹਾਂ ਨੂੰ ਕਈ ਸਿੰਗਰਾਂ ਦੇ ਗੀਤ ਗਾਉਂਦੇ ਵੀ ਦੇਖਿਆ ਗਿਆ ਸੀ ਪਰ ਅਕਸਰ ਹੀ ਲੋਕ ਉਨ੍ਹਾਂ ਨੂੰ ਅਣਦੇਖਿਆ ਕਰ ਦਿੰਦੇ ਸਨ। ਹੁਣ ਹਿਮੇਸ਼ ਨੇ ਫਿਲਮ ’ਚ ਮੌਕਾ ਦਿੱਤਾ ਹੈ। ਹਿਮੇਸ਼ ਦੀ ਅਗਲੀ ਫਿਲਮ ‘ਹੈਪੀ ਹਾਰਡੀ ਐਂਡ ਹੀਰ’ ਹੈ। ਇਸ ’ਚ ਰਾਨੂ ਨੇ ‘ਤੇਰੀ ਮੇਰੀ ਕਹਾਣੀ’ ਨਾਂ ਦਾ ਗੀਤ ਗਾਇਆ ਹੈ। ਹਿਮੇਸ਼ ਨੇ ਇਕ ਵੀਡੀਓ ਵੀ ਸ਼ੇਅਰ ਕੀਤਾ ਹੈ, ਜਿਸ ’ਚ ਰਾਨੂ ਸਟੂਡੀਓ ’ਚ ਰਿਕਾਰਡਿੰਗ ਕਰ ਰਹੀ ਹੈ। ਉਸ ਕੋਲ ਹਿਮੇਸ਼ ਖੁਦ ਖੜ੍ਹੇ ਨਜ਼ਰ ਆ ਰਹੇ ਹਨ। ਇਸ ਗੀਤ ਲਈ ਹਿਮੇਸ਼ ਨੇ ਕਰੀਬ 6-7 ਲੱਖ ਰੁਪਏ ਆਫਰ ਕੀਤੇ ਪਰ ਰਾਨੂ ਨੇ ਇੰਨੇ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ ਹਿਮੇਸ਼ ਨੇ ਰਾਨੂ ਨੂੰ ਜ਼ਬਰਦਸਤੀ ਪੈਸੇ ਦਿੱਤੇ ਅਤੇ ਕਿਹਾ ਕਿ ਬਾਲੀਵੁੱਡ ’ਚ ਤੁਹਾਨੂੰ ਕੋਈ ਵੀ ਸੁਪਰਸਟਾਰ ਬਣਨ ਤੋਂ ਨਹੀਂ ਰੋਕ ਸਕਦਾ।
ਰਾਨੂ ਮੰਡਲ ਨੂੰ ਭਾਵੇਂ ਹੀ ਹਿਮੇਸ਼ ਨੇ ਗਾਉਣ ਦਾ ਮੌਕਾ ਦਿੱਤਾ ਹੈ ਪਰ ਇਸ ਦੇ ਪਿੱਛੇ ਸਲਮਾਨ ਖਾਨ ਦੇ ਪਰਿਵਾਰ ਦਾ ਵੱਡਾ ਹੱਥ ਹੈ। ਜੀ ਹਾਂ, ਇਕ ਸ਼ੋਅ ’ਚ ਹਿਮੇਸ਼ ਨੇ ਖੁਦ ਇਸ ਦਾ ਖੁਲਾਸਾ ਕੀਤਾ। ਹਿਮੇਸ਼ ਨੇ ਕਿਹਾ ਕਿ, ‘‘ਸਲਮਾਨ ਭਰਾ ਦੇ ਪਿਤਾ ਸਲੀਮ ਅੰਕਲ ਨੇ ਇਕ ਵਾਰ ਮੈਨੂੰ ਸਲਾਹ ਦਿੱਤੀ ਸੀ ਕਿ ਜਦੋਂ ਵੀ ਤੂੰ ਜ਼ਿੰਦਗੀ ’ਚ ਕਿਸੇ ਟੈਲੇਂਟ ਇਨਸਾਨ ਨਾਲ ਟਕਰਾਏ ਤਾਂ ਉਸ ਨੂੰ ਕਦੇ ਜਾਣ ਨਾ ਦੇਣਾ। ਉਨ੍ਹਾਂ ਨੇ ਮੈਨੂੰ ਇਹ ਵੀ ਕਿਹਾ ਸੀ ਕਿ ਉਸ ਇਨਸਾਨ ਨੂੰ ਆਪਣੇ ਟੈਲੇਂਟ ਦੇ ਬਲਬੂਤੇ ਅੱਗੇ ਵਧਣ ’ਚ ਮਦਦ ਕਰੋ।’’
Everyone comes to show off, there are very few people doing good work in the society.
— chabi??? (@JuniorSharmaKR) August 23, 2019
Love you #HimeshReshammiya pic.twitter.com/3BjnzKH6LM
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ