ਰਾਨੂ ਮੰਡਲ ਤੇ ਹਿਮੇਸ਼ ਦੀ ਵੀਡੀਓ 'ਤੇ ਲੋਕਾਂ ਨੇ ਇੰਝ ਲਏ ਮਜ਼ੇ, ਦੇਖੋ ਫਨੀ ਵੀਡੀਓਜ਼
8/27/2019 3:13:47 PM
ਮੁੰਬਈ(ਬਿਊਰੋ)— ਆਪਣੇ ਟੈਲੇਂਟ ਦੇ ਬਲਬੂਤੇ ਫਰਸ਼ ਤੋਂ ਅਰਸ਼ ਤੱਕ ਦਾ ਸਫਰ ਕਰਨ ਵਾਲੀ ਰਾਨੂ ਮੰਡਲ ਚਰਚਾ 'ਚ ਬਣੀ ਹੋਈ ਹੈ। ਜੀ ਹਾਂ, ਲਤਾ ਮੰਗੇਸ਼ਕਰ ਦਾ ਗੀਤ 'ਪਿਆਰ ਕਾ ਨਗਮਾ ਹੈ' ਗਾ ਕੇ ਰਾਤੋਂ-ਰਾਤ ਸੋਸ਼ਲ ਮੀਡੀਆ 'ਤੇ ਸਟਾਰ ਬਣੀ ਰਾਨੂ ਮੰਡਲ ਲਗਾਤਾਰ ਸੁਰਖੀਆਂ 'ਚ ਛਾਈ ਹੋਈ ਹੈ। ਰੇਲਵੇ ਸਟੇਸ਼ਨ 'ਤੇ ਗਾ ਕੇ ਗੁਜ਼ਾਰਾ ਕਰਨ ਵਾਲੀ ਰਾਨੂ ਮੰਡਲ ਨੂੰ ਹਾਲ ਹੀ 'ਚ ਹਿਮੇਸ਼ ਰੇਸ਼ਮੀਆ ਨੇ ਮੌਕਾ ਦਿੰਦੇ ਹੋਏ, ਇਕ ਗੀਤ ਆਪਣੇ ਸਟੂਡੀਓ 'ਚ ਰਿਕਾਰਡ ਕੀਤਾ ਹੈ।
Thank you Himesh Sir 😙♥️ pic.twitter.com/4anMidGR3F
— प्रोफसर उन्जॉय Raja babu 🌈 (@GaurangBhardwa1) August 24, 2019
ਜਿੱਥੇ ਇਕ ਪਾਸੇ ਰੇਲਵੇ ਸਟੇਸ਼ਨ ਤੋਂ ਉੱਠ ਕੇ ਰਾਨੂ ਸਟਾਰ ਬਣ ਗਈ ਹੈ, ਉੱਥੇ ਹੀ ਹੁਣ ਦੂਜੇ ਪਾਸੇ ਇੰਟਰਨੈੱਟ 'ਤੇ ਉਨ੍ਹਾਂ ਨਾਲ ਜੁੜੇ ਫਨੀ ਵੀਡੀਓਜ਼ ਵੀ ਵਾਇਰਲ ਹੋਣ ਲੱਗੇ ਹਨ। ਦੋ ਸ਼ਰਾਰਤੀ ਮੁੰਡਿਆਂ ਨੇ ਅਜਿਹਾ ਵੀਡੀਓ ਬਣਾਇਆ ਹੈ। ਵੀਡੀਓ ਦੇਖ ਲੋਕ ਹੱਸਣ 'ਤੇ ਮਜ਼ਬੂਰ ਹੋ ਜਾਣਗੇ। ਦੋਵਾਂ ਨੇ ਮਿਲ ਕੇ ਆਪਣੇ ਕਮਰੇ 'ਚ ਇਕ ਰਿਕਾਰਡਿੰਗ ਸਟੂਡੀਓ ਤਿਆਰ ਕੀਤਾ ਹੈ। ਬਾਲਟੀ 'ਚ ਇਕ ਪਾਇਪ ਲਗਾ ਕੇ ਸਟੈਂਡ ਤਿਆਰ ਕੀਤਾ ਹੈ ਅਤੇ ਉਲਟੀ ਬੋਤਲ ਫਿੱਟ ਕਰ ਕੇ ਉਸ ਨੂੰ ਮਾਇਕ ਬਣਾ ਦਿੱਤਾ ਹੈ। ਵੀਡੀਓ ਦੇਖ ਇੰਝ ਲੱਗ ਰਿਹਾ ਹੈ ਜਿਵੇਂ ਸੱਚੀ 'ਚ ਰਿਕਾਰਡਿੰਗ ਚੱਲ ਰਹੀ ਹੋਵੇ।
Bhai Watch This 😂😂 pic.twitter.com/9iWupIC9n3
— WAR (@rockstar00143) August 24, 2019
ਇੰਟਰਨੈੱਟ 'ਤੇ ਇਸ ਤਰ੍ਹਾਂ ਦੇ ਇਕ ਨਹੀਂ ਸਗੋਂ ਕਈ ਵੀਡੀਓਜ਼ ਚਰਚਾ ਬਟੋਰ ਰਹੇ ਹਨ, ਇਨ੍ਹਾਂ ਵੀਡੀਓਜ਼ 'ਚ ਹਿਮੇਸ਼ ਰੇਸ਼ਮੀਆ ਦੀ ਚੰਗੀ ਨਕਲ ਉਤਾਰੀ ਗਈ ਹੈ। ਇਨ੍ਹਾਂ ਵੀਡੀਓਜ਼ ਰਾਹੀ ਲੋਕ ਹਿਮੇਸ਼ ਰੇਸ਼ਮੀਆ ਦਾ ਮਜ਼ਾਕ ਬਣਾ ਰਹੇ ਹਨ। Monk ਨਾਮ ਦੇ ਇਕ ਟਵਿਟਰ ਯੂਜ਼ਰ ਨੇ ਲਿਖਿਆ,''ਹਿਮੇਸ਼ ਤੋਂ ਚੰਗੀ ਐਕਟਿੰਗ ਤਾਂ ਵੀਡੀਓ 'ਚ ਇਸ ਮੁੰਡੇ ਨੇ ਕੀਤੀ ਹੈ। ਉੱਤੇ ਹੀ ਇਕ ਹੋਰ ਨੇ ਲਿਖਿਆ,''ਇਕ ਪਾਸੇ ਤੁਸੀਂ ਹਿਮੇਸ਼ ਰੇਸ਼ਮੀਆ ਦੀ ਤਾਰੀਫ ਕਰ ਰਹੇ ਹੋ ਅਤੇ ਦੂਜੇ ਪਾਸੇ ਉਨ੍ਹਾਂ ਦਾ ਮਜ਼ਾਕ ਬਣਾ ਰਹੇ ਹੋ।''
— ZID (@iamzid_k) August 25, 2019
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ