‘ਤੇਰੀ ਮੇਰੀ ਕਹਾਣੀ’ ਤੋਂ ਬਾਅਦ ਰਾਨੂ ਮੰਡਲ ਦਾ ਦੂਜਾ ਗੀਤ ਵਾਇਰਲ
8/30/2019 4:58:12 PM
ਮੁੰਬਈ(ਬਿਊਰੋ)— ਆਪਣੇ ਟੈਲੇਂਟ ਦੇ ਬਲਬੂਤੇ ਫਰਸ਼ ਤੋਂ ਅਰਸ਼ ਤੱਕ ਦਾ ਸਫਰ ਕਰਨ ਵਾਲੀ ਰਾਨੂ ਮੰਡਲ ਚਰਚਾ 'ਚ ਬਣੀ ਹੋਈ ਹੈ। ਜੀ ਹਾਂ, ਲਤਾ ਮੰਗੇਸ਼ਕਰ ਦਾ ਗੀਤ 'ਪਿਆਰ ਕਾ ਨਗਮਾ ਹੈ' ਗਾ ਕੇ ਰਾਤੋਂ-ਰਾਤ ਸੋਸ਼ਲ ਮੀਡੀਆ 'ਤੇ ਸਟਾਰ ਬਣੀ ਰਾਨੂ ਮੰਡਲ ਲਗਾਤਾਰ ਸੁਰਖੀਆਂ 'ਚ ਛਾਈ ਹੋਈ ਹੈ। ਰੇਲਵੇ ਸਟੇਸ਼ਨ 'ਤੇ ਗਾ ਕੇ ਗੁਜ਼ਾਰਾ ਕਰਨ ਵਾਲੀ ਰਾਨੂ ਮੰਡਲ ਬਾਲੀਵੁੱਡ 'ਚ ਵੀ ਡੈਬਿਊ ਕਰ ਚੁੱਕੀ ਹੈ ਅਤੇ ਉਨ੍ਹਾਂ ਨੂੰ ਹਿਮੇਸ਼ ਰੇਸ਼ਮੀਆ ਨੇ ਆਪਣੀ ਅਗਲੀ ਫਿਲਮ 'ਚ ਗਾਉਣ ਦਾ ਪਹਿਲਾ ਮੌਕਾ ਦਿੱਤਾ। ਹਿਮੇਸ਼ ਨੇ ਰਾਨੂ ਨਾਲ ਰੇਕਾਰਡਿੰਗ ਵਾਲਾ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਉਹ ਆਪਣੀ ਬੇਹੱਦ ਸੁਰੀਲੀ ਆਵਾਜ਼ 'ਚ 'ਤੇਰੀ ਮੇਰੀ ਕਹਾਣੀ' ਗੀਤ ਗਾਉਂਦੀ ਨਜ਼ਰ ਆ ਰਹੀ ਸੀ।
ਹੁਣ ਰਾਨੂ ਦੇ ਫੈਨਜ਼ ਲਈ ਖੁਸ਼ਖਬਰੀ ਹੈ ਕਿ ਰਾਨੂ ਮੰਡਲ ਦਾ ਇਕ ਹੋਰ ਗੀਤ ਆ ਗਿਆ ਹੈ। ਹਾਲ ਹੀ ’ਚ ਹਿਮੇਸ਼ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਸ ਗੀਤ ਦੀ ਝਲਕ ਸ਼ੇਅਰ ਕੀਤੀ ਹੈ। ਇਹ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਹਿਮੇਸ਼ ਨੇ ਰਾਨੂ ਦਾ ਨਵਾਂ ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ’ਚ ਲਿਖਿਆ,‘‘ਇਤਿਹਾਸਕ ਬਲਾਕਬਸਟਰ ਗੀਤ ‘ਤੇਰੀ ਮੇਰੀ ਕਹਾਣੀ’ ਤੋਂ ਬਾਅਦ ਰਾਨੂ ਮੰਡਲ ਦੀ ਖੂਬਸੂਰਤ ਅੰਵਾਜ਼ ’ਚ ਹੁਣ ਫਿਲਮ 'ਹੈਪੀ ਹਾਰਡੀ ਐਂਡ ਹੀਰ' ਦਾ ਨਵਾਂ ਗੀਤ ‘ਆਦਤ’ ਰਿਕਾਰਡ ਕੀਤਾ ਹੈ। ਇਹ ਇਸ ਗੀਤ ਦੀ ਛੋਟੀ ਜਿਹੀ ਝਲਕ ਹੈ। ਤੁਹਾਡੇ ਪਿਆਰ ਅਤੇ ਸਪੋਰਟ ਲਈ ਧੰਨਵਾਦ।’’
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ