ਰੈਂਪ ਵਾਕ ਤੋਂ ਬਾਅਦ ਹੁਣ ਰੇਡੀਓ ਸਟੂਡੀਓ ਪਹੁੰਚੀ ਰਾਨੂ ਮੰਡਲ, ਵੀਡੀਓ

11/20/2019 12:04:00 PM

ਮੁੰਬਈ(ਬਿਊਰੋ)- ਰਾਨੂ ਮੰਡਲ ਪਿਛਲੇ ਕੁਝ ਦਿਨਾਂ ਤੋਂ ਕਿਸੇ ਨਾ ਕਿਸੇ ਕਾਰਨ ਖਬਰਾਂ ਵਿਚ ਛਾਈ ਹੋਈ ਹੈ। ਹਾਲ ਹੀ ਵਿਚ ਰਾਨੂ ਦਾ ਇਕ ਰੈਂਪ ਵਾਕ ਵੀਡੀਓ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋਇਆ। ਇਸ ਵੀਡੀਓ ਤੋਂ ਬਾਅਦ ਰਾਨੂ ਦਾ ਇਕ ਹੋਰ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਰਾਨੂ ਇਕ ਐਫਐੱਮ ਸਟੂਡੀਓ ਵਿਚ ਗੀਤ ਗਾਉਂਦੇ ਹੋਏ ਦਿਖਾਈ ਦੇ ਰਹੀ ਹੈ। ਖਬਰਾਂ ਦੀਆਂ ਮੰਨੀਏ ਤਾਂ ਰਾਨੂ ਦੀ ਇਹ ਵੀਡੀਓ ਉੱਤਰ ਪ੍ਰਦੇਸ਼ ਜ਼ਿਲਾ ਕਾਨਪੁਰ ਤੋਂ ਵਾਇਰਲ ਹੋਈ ਹੈ।
PunjabKesari
ਵਾਇਰਲ ਹੋਈ ਰਾਨੂ ਦੀ ਇਸ ਵੀਡੀਓ ਵਿਚ ਰਾਨੂ ਆਪਣੇ ਸੁਪਰਹਿੱਟ ਗੀਤ ‘ਤੇਰੀ ਮੇਰੀ ਕਹਾਣੀ’ ਗੀਤ ਗਾਉਂਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਰਾਨੂ ਨਾਲ ਉਨ੍ਹਾਂ ਦੀ ਮੇਕਅਪ ਆਰਟਿਸਟ ਵੀ ਨਜ਼ਰ ਆ ਰਹੀ ਹੈ। ਵੀਡੀਓ ਵਿਚ ਰਾਨੂ ਗੋਲਡਨ ਅਤੇ ਵਾਈਟ ਲਹਿੰਗਾ ਪਹਿਨੇ ਦਿਖਾਈ ਦੇ ਰਹੀ ਹੈ। ਇਸ ਦੇ ਨਾਲ ਹੀ ਰਾਨੂ ਨੇ ਹੈਵੀ ਜਿਊਲਰੀ ਕੈਰੀ ਕੀਤੀ ਹੋਈ ਹੈ।
PunjabKesari
ਜਾਣਕਾਰੀ ਲਈ ਦੱਸ ਦੇਈਏ ਕਿ ਰਾਨੂ ਦਾ ਇਕ ਰੈਂਪ ਵਾਕ ਵੀਡੀਓ ਸੋਸ਼ਲ ਮੀਡੀਆ ’ਤੇ ਜੱਮ ਕੇ ਵਾਇਰਲ ਹੋਇਆ। ਇਸ ਵੀਡੀਓ ਵਿਚ ਰਾਨੂ ਨੂੰ ਆਪਣੇ ਮੇਕਅਪ ਅਤੇ ਸਟਾਇਲ ਲਈ ਟਰੋਲਰਜ਼ ਦਾ ਸਾਹਮਣਾ ਕਰਨਾ ਪਿਆ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News