2000 ਪਾਊਂਡ ''ਚ ਰਣਵੀਰ ਨੇ ਖਰੀਦਿਆ ਇਹ ਤਿੰਨ ਖਿਡਾਰੀਆਂ ਦਾ ਸਾਈਨ ਕੀਤਾ ਬੈਟ

6/3/2019 2:28:03 PM

ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਐਕਟਰ ਰਣਵੀਰ ਸਿੰਘ ਨੇ ਸਾਬਕਾ ਕ੍ਰਿਕਟਰ ਵਸੀਮ ਅਕਰਮ, ਵਿਵੀਅਨ ਰਿਚਰਡ ਤੇ ਸਚਿਨ ਤੇਂਦੁਲਕਰ ਦਾ ਸਾਈਨ ਕੀਤਾ ਹੋਇਆ ਬੈਟ 2000 ਪਾਊਂਡ 'ਚ ਖਰੀਦਿਆ। ਰਣਵੀਰ ਸਿੰਘ ਲਾਰਡਸ 'ਚ ਆਯੋਜਿਤ ਸਲਾਮ ਕ੍ਰਿਕਟ ਪ੍ਰੋਗਰਾਮ 'ਚ ਆਪਣੀ ਆਉਣ ਵਾਲੀ ਫਿਲਮ '83' ਦਾ ਪ੍ਰਮੋਸ਼ਨ ਕਰਨ ਪਹੁੰਚੇ ਸਨ। ਇਥੇ ਖੇਡ ਪੱਤਰਕਾਰ ਬੋਰੀਆ ਮਜੂਮਦਾਰ ਨੇ ਯੂਨੀਸੈਫ ਹੇਤੂ ਚੈਰਿਟੀ ਲਈ ਅਰ ਆਕਸ਼ਨ ਦਾ ਆਯੋਜਨ ਕੀਤਾ।

PunjabKesari

ਸਚਿਨ ਤੇਂਦੁਲਕਰ ਯੂਨੀਸੈਫ ਦੇ ਬ੍ਰਾਂਡ ਅੰਬੈਸਡਰ ਹਨ, ਉਨ੍ਹਾਂ ਨੇ ਵਸੀਮ ਅਕਰਮ ਨੇ ਅਤੇ ਵਿਵੀਅਨ ਰਿਚਰਡ ਨੇ ਤਿੰਨ ਬੱਲਿਆਂ 'ਤੇ ਦਸਤਖਤ ਕੀਤੇ, ਜਿਸ ਨੂੰ ਰਣਵੀਰ ਸਿੰਘ ਸਮੇਤ ਤਿੰਨ ਲੋਕਾਂ ਨੂੰ 2000 ਪਾਊਂਡ 'ਚ ਵੇਚ ਦਿੱਤਾ ਗਿਆ। ਬੋਲੀ 1000 ਪਾਊਂਡ ਤੋਂ ਸ਼ੁਰੂ ਹੋਈ ਸੀ, ਜੋ 2000 ਪਾਊਂਡ ਤੱਕ ਪਹੁੰਚ ਗਈ। ਬੈਟ ਲਈ ਰਣਵੀਰ ਸਿੰਘ ਨੇ ਸਭ ਤੋਂ ਉੱਚੀ ਬੋਲੀ ਲਾਈ ਅਤੇ ਬੈਟ ਖਰੀਦਣ ਤੋਂ ਬਾਅਦ ਰਣਵੀਰ ਖੁਸ਼ੀ ਨਾਲ ਝੂਮਦੇ ਹੋਏ ਸਟੇਜ 'ਤੇ ਪਹੁੰਚੇ।

PunjabKesari
ਰਣਵੀਰ ਸਿੰਘ ਨੇ ਸਟੇਜ 'ਤੇ ਪਹੁੰਚ ਕੇ ਸਚਿਨ ਤੇਂਦੁਲਕਰ ਨਾਲ ਹੱਥ ਮਿਲਾਇਆ ਅਤੇ ਉਨ੍ਹਾਂ ਦੇ ਗਲੇ ਲੱਗਾ। ਮਜ਼ੇਦਾਰ ਮੌਕਾ ਉਸ ਸਮੇਂ ਆਇਆ, ਜਦੋਂ ਰਣਵੀਰ ਸਿੰਘ ਨੂੰ ਦਿੱਤਾ ਜਾਣ ਵਾਲਾ ਬੈਟ ਲਿਆਂਦਾ ਗਿਆ ਤੇ ਤਿੰਨੇ ਦਿੱਗਜ ਸਾਬਕਾ ਕ੍ਰਿਕਟਰ ਇਸ 'ਤੇ ਦਸਤਕ ਕਰਨ ਵਾਲੇ ਸਨ। ਰਣਵੀਰ ਸਿੰਘ ਨੇ ਇਤਰਾਜਯੋਗ ਜਤਾਉਂਦੇ ਹੋਏ ਕਿਹਾ, ''ਵੱਡਾ ਬੈਟ ਚਾਹੀਦਾ ਮੈਨੂੰ... 2 ਹਜ਼ਾਰ ਪਾਊਂਡ ਦੇ ਰਿਹਾ ਹਾਂ...ਥੋੜਾ ਵੱਡਾ ਬੈਟ ਦਿਓ।''

PunjabKesari

ਇਸ ਤੋਂ ਬਾਅਦ ਬੋਰੀਆ ਮਜੂਮਦਾਰ ਨੇ ਉਸ ਲਈ ਦੂਜਾ ਬੈਟ ਮੰਗਵਾਇਆ। ਇਸ ਤੋਂ ਬਾਅਦ ਇਸ ਬੈਟ 'ਤੇ ਤਿੰਨ ਵੱਡੇ ਖਿਡਾਰੀਆਂ ਨੇ ਆਪਣੇ ਸਾਈਨ ਕੀਤੇ ਅਤੇ ਇਨ੍ਹਾਂ ਬੈਟਾਂ ਨੂੰ ਤਿੰਨੇ ਬੋਲੀ ਲਾਉਣ ਵਾਲਿਆਂ ਨੂੰ ਦੇ ਦਿੱਤੇ ਗਏ। ਰਣਵੀਰ ਸਿੰਘ ਨੇ ਬੈਟ ਨੂੰ ਹਵਾ 'ਚ ਲਹਿਰਾਉਂਦੇ ਹੋਏ ਹੂਟ ਕੀਤਾ।

PunjabKesari

ਇਸ ਦੌਰਾਨ ਰਣਵੀਰ ਸਿੰਘ ਦੀ ਖੁਸ਼ੀ ਦਾ ਠਿਕਾਣਾ ਨਹੀਂ ਸੀ। ਉਨ੍ਹਾਂ ਨੇ ਤਿੰਨਾਂ ਖਿਡਾਰੀਆਂ ਨਾਲ ਤਸਵੀਰਾਂ ਕਲਿੱਕ ਕਰਵਾਈਆਂ। ਰਣਵੀਰ ਨੇ ਪੈਸੇ ਦੇਣ ਦੌਰਾਨ ਕਾਫੀ ਹਾਸਾ ਮਜ਼ਾਕ ਵੀ ਕੀਤਾ। 

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News