ਦੀਪਿਕਾ ਨਹੀਂ ਕਿਸੇ ਹੋਰ ਲੜਕੀ ਦੀਆਂ ਬਾਹਾਂ 'ਚ ਦਿਖੇ ਰਣਵੀਰ, ਸ਼ੂਟਿੰਗ ਨਹੀਂ ਇਹ ਰਿਹਾ ਸਬੂਤ

2/20/2018 11:56:41 AM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਰਣਵੀਰ ਸਿੰਘ ਆਪਣੀ ਦਮਦਾਰ ਐਕਟਿੰਗ ਦੇ ਨਾਲ-ਨਾਲ ਆਪਣੇ ਚੁਲਬੁਲੇ ਵਿਵਹਾਰ ਨੂੰ ਲੈ ਕੇ ਵੀ ਲੋਕਾਂ 'ਚ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ। ਉਨ੍ਹਾਂ ਦੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਲੋਕ ਕਈ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ। ਉਂਝ ਰਣਵੀਰ ਖੁਦ ਵੀ ਆਪਣੀ ਨਿੱਜੀ ਜ਼ਿੰਦਗੀ 'ਤੇ ਕੈਮਰੇ ਸਾਹਮਣੇ ਬੇਬਾਕ ਖੁਲਾਸੇ ਕਰਦੇ ਰਹਿੰਦੇ ਹਨ। ਪਿਛਲੇ ਦਿਨੀਂ ਉਨ੍ਹਾਂ ਨੇ ਖੁਦ ਦੱਸਿਆ ਸੀ ਕਿ ਇਕ ਸਮੇਂ 'ਤੇ ਉਹ ਇੱਕਠੇ ਤਿੰਨ ਲੜਕੀਆਂ ਨੂੰ ਡੇਟ ਕਰ ਚੁੱਕੇ ਸਨ। ਇਸ ਦੇ ਨਾਲ ਹੀ ਉਹ ਕਾਲਜ ਦੇ ਦਿਨਾਂ ਤੋਂ ਫਲ੍ਰਟ ਕਰਨ 'ਚ ਮਾਹਰ ਰਹੇ ਹਨ। ਇਸ ਵਿਚਕਾਰ ਉਨ੍ਹਾਂ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਤਸਵੀਰ 'ਚ ਉਨ੍ਹਾਂ ਨਾਲ ਅਦਾਕਾਰਾ ਦੀਪਿਕਾ ਪਾਦੂਕੋਣ ਨਹੀਂ ਬਲਕਿ ਕੋਈ ਹੋਰ ਲੜਕੀ ਦਿਖ ਰਹੀ ਹੈ। ਇਸ ਤਸਵੀਰ 'ਚ ਦੋਵੇਂ ਇਕ-ਦੂਜੇ ਦੇ ਕਾਫੀ ਕਰੀਬ ਨਜ਼ਰ ਆ ਰਹੇ ਹਨ। ਬਾਲੀਵੁੱਡ ਦੇ ਹੈਂਡਸਮ ਅਭਿਨੇਤਾਵਾਂ 'ਚੋਂ ਇਕ ਰਣਵੀਰ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਬਟੋਰ ਰਹੀ ਹੈ। ਇਸ ਤਸਵੀਰ 'ਚ ਉਹ ਇਕ ਲੜਕੀ ਦੀਆਂ ਬਾਹਾਂ 'ਚ ਦਿਖ ਰਹੇ ਹਨ। ਇਹ ਤਸਵੀਰ ਰਣਵੀਰ ਦੇ ਲੁੱਕ ਕਾਰਨ ਵੀ ਚਰਚਾ 'ਚ ਹੈ। ਇਸ 'ਚ ਉਨ੍ਹਾਂ ਦਾ ਲੁੱਕ ਕਾਫੀ ਵੱਖਰਾ ਦਿਖ ਰਿਹਾ ਹੈ। ਸੂਤਰਾਂ ਦੀ ਮੰਨੀਏ ਤਾਂ ਰਣਵੀਰ ਦੀ ਇਹ ਤਸਵੀਰ ਉਨ੍ਹਾਂ ਦੇ ਕਾਲਜ ਦੇ ਦਿਨਾਂ ਦੀ ਹੈ ਤੇ ਹੋ ਸਕਦਾ ਹੈ ਕਿ ਇਸ ਤਸਵੀਰ 'ਚ ਮੌਜੂਦ ਲੜਕੀ ਰਣਵੀਰ ਦੀ ਸਾਬਕਾ ਪ੍ਰੇਮਿਕਾ ਰਹੀ ਹੋਵੇ।

ਤਸਵੀਰ 'ਚ ਰਣਵੀਰ ਇਕ ਲੜਕੀ ਨੂੰ ਗਲੇ ਲਗਾਇਆ ਹੋਇਆ ਹੈ। ਇਸ 'ਚ ਤਸਵੀਰ 'ਚ ਰਣਵੀਰ ਲੰਬੇ ਵਾਲਾਂ ਹਨ, ਜਿਸ 'ਚ ਉਨ੍ਹਾਂ ਦਾ ਹੇਅਰ ਸਟਾਈਲ ਕਾਫੀ ਵੱਖਰਾ ਦਿਖ ਰਿਹਾ ਹੈ। ਹਾਲਾਂਕਿ ਰਣਵੀਰ ਦੀ ਇਹ ਤਸਵੀਰ ਕਾਫੀ ਵਾਇਰਲ ਹੋ ਰਹੀ ਹੈ। ਰਣਵੀਰ ਨੇ ਅਜੇ ਤੱਕ ਇਸ ਬਾਰੇ ਕੁਝ ਨਹੀਂ ਕਿਹਾ ਹੈ।
ਜ਼ਿਕਰਯੋਗ ਹੈ ਕਿ ਰਣਵੀਰ ਸਿੰਘ ਹਾਲ ਹੀ 'ਚ 'ਪਦਮਾਵਤ' 'ਚ 'ਅਲਾਊਦੀਨ ਖਿਲਜੀ' ਦੇ ਕਿਰਦਾਰ 'ਚ ਨਜ਼ਰ ਆਏ ਸਨ। ਇਸ ਫਿਲਮ 'ਚ ਉਨ੍ਹਾਂ ਦੀ ਦਮਦਾਰ ਐਕਟਿੰਗ ਨੇ ਸਾਰਿਆ ਦੇ ਦਿਲ ਜਿੱਤੇ ਲਏ ਹਨ। ਫਿਲਹਾਲ ਰਣਵੀਰ ਆਪਣੀ ਆਉਣ ਵਾਲੀ ਫਿਲਮ 'ਗਲੀ ਬੁਆਏ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਇਸ ਤੋਂ ਬਾਅਦ ਰੋਹਿਤ ਸ਼ੈਟੀ ਦੀ ਫਿਲਮ 'ਸਿੰਬਾ' 'ਚ ਨਜ਼ਰ ਆਉਣਗੇ। ਇਸ ਫਿਲਮ 'ਚ ਰਣਵੀਰ ਪੁਲਸ ਦੇ ਕਿਰਦਾਰ 'ਚ ਹੋਣਗੇ। ਇਸ ਫਿਲਮ ਦੇ ਨਾਲ-ਨਾਲ ਰਣਵੀਰ ਮਸ਼ਹੂਰ ਕ੍ਰਿਕਟਰ ਕਪਿਲ ਦੇਵ ਦੀ ਬਾਇਓਪਿਕ ਫਿਲਮ '83' 'ਚ ਵੀ ਨਜ਼ਰ ਆਉਣ ਵਾਲੇ ਹਨ। ਉਂਝ ਹੁਣ ਦੇਖਣਾ ਇਹ ਹੈ ਕਿ ਰਣਵੀਰ ਤੇ ਉਸ ਲੜਕੀ ਦੀ ਅਜਿਹੀ ਕੋਜ਼ੀ ਤਸਵੀਰ ਨੂੰ ਦੇਖ ਕੇ ਦੀਪਿਕਾ ਪਾਦੂਕੋਣ ਕੀ ਕਰਦੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News