ਰਣਵੀਰ ਸਿੰਘ ਦੀ ਫਿਲਮ ''ਗਲੀ ਬੁਆਏ'' ''ਚ ਨਜ਼ਰ ਆਵੇਗੀ ਪੂਜਾ ਗੌਰ

3/5/2018 2:06:35 PM

ਮੁੰਬਈ (ਬਿਊਰੋ)— ਟੀ. ਵੀ. ਸ਼ੋਅ 'ਮਨ ਕੀ ਆਵਾਜ਼ ਪ੍ਰਤਿਗਿਆ' ਨਾਲ ਲੋਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾ ਚੁੱਕੀ ਪੂਜਾ ਗੌਰ ਬਹੁਤ ਜਲਦ ਫਿਲਮ 'ਗਲੀ ਬੁਆਏ' 'ਚ ਨਜ਼ਰ ਆ ਸਕਦੀ ਹੈ। ਹਾਲ ਹੀ 'ਚ ਪੂਜਾ ਨੇ ਸੋਸ਼ਲ ਮੀਡੀਆ ਮੀਡੀਆ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਪੂਜਾ ਇਸ ਫਿਲਮ 'ਚ ਅਹਿਮ ਭੂਮਿਕਾ ਨਿਭਾਅ ਸਕਦੀ ਹੈ।

PunjabKesari

ਇਸ ਤਸਵੀਰ 'ਚ ਪੂਜਾ ਨਾਲ ਫਿਲਮ ਦੇ ਲੀਡ ਅਭਿਨੇਤਾ ਰਣਵੀਰ ਸਿੰਘ ਨਾਲ ਦਿਖਾਈ ਦੇ ਰਹੀ ਹੈ। ਇਹ ਤਸਵੀਰ ਫਿਲਮ ਦੇ ਸੈੱਟ ਤੋਂ ਲਈ ਗਈ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਪੂਜਾ ਨੇ ਕੈਪਸ਼ਨ 'ਚ ਲਿਖਿਆ, ''Hey there Gully Boy...ranveer singh Still waiting for the Raita playlist''।

PunjabKesari
ਦੱਸਣਯੋਗ ਹੈ ਕਿ 'ਗਲੀ ਬੁਆਏ' 'ਚ ਰਣਵੀਰ ਸਿੰਘ ਤੋਂ ਇਲਾਵਾ ਆਲੀਆ ਭੱਟ ਅਹਿਮ ਭੂਮਿਕਾ 'ਚ ਹੈ। ਇਸ ਫਿਲਮ ਦੀ ਕਹਾਣੀ ਮੁੰਬਈ ਦੇ ਰੈਪਰਸ 'ਤੇ ਆਧਾਰਿਤ ਹੈ। ਫਿਲਮ 'ਚ ਕਲਕੀ ਕੋਚਲਿਨ ਅਤੇ ਅਲੀ ਅਸਗਰ ਵੀ ਅਹਿਮ ਭੂਮਿਕਾ 'ਚ ਦਿਖਾਈ ਦੇਣਗੇ। ਫਿਲਮ ਦਾ ਨਿਰਦੇਸ਼ਨ ਜੋਯਾ ਅਖਤਰ ਕਰ ਰਹੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News