ਰਣਵੀਰ ਨਾਲ ਕੰਮ ਕਰਨ ਤੋਂ ਬਾਅਦ 'ਮਿਸ ਵਰਲਡ' ਮਾਨੁਸ਼ੀ ਛਿੱਲਰ ਨੇ ਸਾਂਝਾ ਕੀਤਾ ਸ਼ਾਨਦਾਰ ਤਜ਼ਰਬਾ

7/7/2018 2:47:14 PM

ਮੁੰਬਈ(ਬਿਊਰੋ)— ਮਿਸ ਵਰਲਡ ਮਾਨੁਸ਼ੀ ਛਿੱਲਰ ਦਾ ਕਹਿਣਾ ਹੈ ਕਿ ਟੀ. ਵੀ. ਇਸ਼ਤਿਹਾਰ 'ਚ ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਨਾਲ ਕੰਮ ਕਰਨਾ ਬਿਹਤਰੀਨ ਤਜਰਬਾ ਰਿਹਾ।

ਮਾਨੁਸ਼ੀ ਨੇ ਵੀਰਵਾਰ ਨੂੰ ਕਲੱਬ ਫੈਕਟਰੀ ਐਡ ਲਾਂਚ ਦੌਰਾਨ ਇਹ ਗੱਲ ਕਹੀ। ਵਿਸ਼ਵ ਸੁੰਦਰੀ ਨੇ ਕਿਹਾ ਕਿ ਇਸ ਇਸ਼ਤਿਹਾਰ ਦੀ ਸ਼ੂਟਿੰਗ ਕਰਨਾ ਉਨ੍ਹਾਂ ਲਈ ਸ਼ਾਨਦਾਰ ਅਤੇ ਵੱਖਰਾ ਤਜਰਬਾ ਸੀ।

ਮਾਨੁਸ਼ੀ ਨੇ ਅੱਗੇ ਦੱਸਿਆ, ''ਇਸ਼ਤਿਹਾਰ ਦੌਰਾਨ ਮੈਂ ਕਈ ਚੀਜ਼ਾਂ ਸਿੱਖੀਆਂ ਤੇ ਖਾਸ ਤੌਰ 'ਤੇ ਡਾਂਸ ਕਰਨਾ ਬਹੁਤ ਮਜ਼ੇਦਾਰ ਰਿਹਾ।

ਮੈਨੂੰ ਸ਼ੁਰੂਆਤੀ ਸਮੇਂ ਤੋਂ ਹੀ ਫੈਸ਼ਨ 'ਚ ਦਿਲਚਸਪੀ ਸੀ ਅਤੇ ਮੈਨੂੰ ਲੱਗਦਾ ਹੈ ਕਿ ਹਰ ਕੋਈ ਫੈਸ਼ਨੇਬਲ ਹੋਣਾ ਪਸੰਦ ਕਰਦਾ ਹੈ। ਜਦੋਂ ਮੈਂ ਸਾੜ੍ਹੀ ਪਾਉਣੀ ਸਿੱਖੀ ਤਾਂ ਮੈਨੂੰ ਮਾਣ ਮਹਿਸੂਸ ਹੋਇਆ।''



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News