ਲੇਟੈਸਟ ਫੋਟੋਸ਼ੂਟ ''ਚ ਰਣਵੀਰ ਦਾ ਦਿਖਿਆ ਡੈਸ਼ਿੰਗ ਲੁੱਕ, ਪ੍ਰਫੈਕਟ ਜੈਂਟਲਮੈਨ ਬਣ ਕੀਤਾ ਹੈਰਾਨ

9/22/2018 4:47:51 PM

ਮੁੰਬਈ (ਬਿਊਰੋ)— ਐਕਟਰ ਰਣਵੀਰ ਸਿੰਘ ਆਪਣੇ ਕਿਰਦਾਰ ਨੂੰ ਚੰਗੀ ਤਰ੍ਹਾਂ ਨਿਭਾਉਣ ਲਈ ਜਾਣੇ ਜਾਂਦੇ ਹਨ। ਰਣਵੀਰ ਦੀ ਫਿਲਮ 'ਪਦਮਾਵਤ' ਨੇ ਬਾਕਸ ਆਫਿਸ 'ਤੇ ਧਮਾਲ ਮਚਾਈ ਸੀ। ਫਿਲਮ 'ਚ 'ਅਲਾਉੂਦੀਨ ਖਿਲਜੀ' ਦੇ ਕਿਰਦਾਰ ਨੂੰ ਲੋਕਾਂ ਨੇ ਖੂਬ ਪਸੰਦ ਕੀਤਾ ਸੀ ਤੇ ਇਸ ਵਾਰ ਫਿਰ ਇਹ ਸਟਾਰ ਆਪਣੀ ਐਕਟਿੰਗ ਦਾ ਦਮ ਦਿਖਾਉਣ ਲਈ ਰੋਹਿਤ ਦੀ ਫਿਲਮ 'ਸਿੰਬਾ' 'ਚ ਨਜ਼ਰ ਆਉਣ ਵਾਲੇ ਹਨ। ਫਿਲਮ ਦੀ ਰਿਲੀਜ਼ਿੰਗ ਤੋਂ ਪਹਿਲਾਂ ਹਾਲ ਹੀ 'ਚ ਰਣਵੀਰ ਨੇ ਇਕ ਫੋਟੋਸ਼ੂਟ ਕਰਵਾਈਆ ਹੈ, ਜਿਸ ਦੀਆਂ ਕੁਝ ਤਸਵੀਰਾਂ ਨੂੰ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਰਣਵੀਰ ਇਕ ਪ੍ਰਫੈਕਟ ਜੈਂਟਲਮੈਨ ਦੀ ਲੁੱਕ 'ਚ ਨਜ਼ਰ ਆ ਰਹੇ ਹਨ।

PunjabKesari

ਇਸ ਫੋਟੋਸ਼ੂਟ 'ਚ ਰਣਵੀਰ ਕਾਲੇ ਰੰਗ ਦੇ ਬਲੇਜ਼ਰ ਅਤੇ ਪੈਂਟ 'ਚ ਨਜ਼ਰ ਆ ਰਹੇ ਹਨ। ਰਣਵੀਰ ਦੀ ਇਸ ਲੁੱਕ ਨਾਲ ਟਾਈ ਨੇ 'ਸਿੰਬਾ' ਦੇ ਅੰਦਾਜ਼ 'ਚ ਚਾਰ ਚੰਨ ਲਗਾਏ ਹਨ। ਦੂਜੀ ਤਸਵੀਰ 'ਚ ਰਣਵੀਰ ਦੀ ਸਿਰਫ ਪਰਛਾਈ ਹੀ ਨਜ਼ਰ ਆ ਰਹੀ ਹੈ ਅਤੇ ਲੋਕਾਂ ਦੀ ਭੀੜ ਉਨ੍ਹਾਂ ਨੂੰ ਚਿਅਰ ਕਰਦੀ ਨਜ਼ਰ ਆ ਰਹੀ ਹੈ। ਪਹਿਲੀ ਤਸਵੀਰ 'ਚ ਰਣਵੀਰ ਦਾ ਐਟੀਟਿਊਡ ਕਾਫੀ ਕਮਾਲ ਦਾ ਨਜ਼ਰ ਆ ਰਿਹਾ ਹੈ। 

PunjabKesari

ਦੱਸ ਦੇਈਏ ਕਿ ਰਣਵੀਰ ਆਪਣੀ ਆਉਣ ਵਾਲੀ ਫਿਲਮ 'ਸਿੰਬਾ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ, ਜਿਸ ਨੂੰ ਰੋਹਿਤ ਸ਼ੈੱਟੀ ਡਾਇਰੈਕਟ ਕਰ ਰਹੇ ਹਨ। ਇਸ  ਫਿਲਮ 'ਚ ਉਨ੍ਹਾਂ ਦੀ ਜੋੜੀ ਸਾਰਾ ਅਲੀ ਖਾਨ ਨਾਲ ਬਣੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News