ਅਕਸ਼ੈ ਤੇ ਰਣਵੀਰ ਸਮੇਤ ਇਨ੍ਹਾਂ ਬਾਲੀਵੁੱਡ ਸਿਤਾਰਿਆਂ ਨੂੰ ਪਸੰਦ ਹਨ 90 ਦਹਾਕੇ ਦੀਆਂ ਇਹ ਫਿਲਮਾਂ

5/15/2020 11:20:47 AM

ਮੁੰਬਈ(ਬਿਊਰੋ)- 90 ਦੇ ਦਹਾਕੇ ਦੇ ਬਾਰੇ ਵਿਚ ਗੱਲ ਕਰਦਿਆ ਹੀ ਸਾਰਿਆਂ ਦਾ ਨਾਸਟੈਲਜੀਆ ਜਾਗ ਜਾਂਦਾ ਹੈ। ਇਸ ਦਹਾਕੇ ਨਾਲ ਲੋਕਾਂ ਦਾ ਇਕ ਵੱਖਰਾ ਹੀ ਲਗਾਅ ਹੈ। ਖਾਸ ਕਰਕੇ ਇਸ ਲਾਕਡਾਊਨ ਵਿਚ ਤਾਂ ਸਾਰਿਆਂ ਦਾ 90s ਲਵ ਜਾਗਿਆ ਹੋਇਆ ਹੈ। ਟੀ.ਵੀ. ’ਤੇ ਵੀ ਕਈ ਅਜਿਹੇ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾ ਰਹੇ ਹਨ, ਜੋ 80-90 ਦੇ ਦਹਾਕੇ ਵਿਚ ਆਉਂਦੇ ਸਨ। ਇਸ ਵਿਚਕਾਰ ਹੁਣ ਬਾਲੀਵੁੱਡ ਅਭਿਨੇਤਾਵਾਂ ਅਤੇ ਅਭਿਨੇਤਰੀਆਂ ਨੇ ਵੀ ਆਪਣਾ 90s ਲਵ ਜ਼ਾਹਿਰ ਕੀਤਾ ਹੈ। ਟਵਿਟਰ ’ਤੇ ਇਸ ਸਮੇਂ  # 90Love ਛਾਇਆ ਹੋਇਆ ਹੈ, ਜਿਸ ਰਾਹੀਂ ਸਾਰੇ ਬਾਲੀਵੁੱਡ ਸਿਤਾਰੇ ਆਪਣੀ 90 ਦੇ ਦਹਾਕੇ ਦੀਆਂ ਪਸੰਦੀਦਾ ਫਿਲਮਾਂ ਦੇ ਨਾਮ ਦੱਸ ਰਹੇ ਹਨ।


ਇਸ ਟਰੈਂਡ ਦੀ ਸ਼ੁਰੂਆਤ ਟਵਿਟਰ ਇੰਡੀਆ ਨੇ ਕੀਤੀ। ਇਸ ਤੋਂ ਬਾਅਦ ਇਸ ਦੇ ਨਾਲ ਲਗਾਤਾਰ ਅਕਸ਼ੈ ਕੁਮਾਰ, ਅਜੈ ਦੇਵਗਨ, ਕਾਜੋਲ, ਰਣਵੀਰ ਸਿੰਘ ਵਰਗੇ ਸਿਤਾਰੀਆਂ ਦਾ ਕਾਫਲਾ ਜੁੜਦਾ ਗਿਆ। ਟਵਿਟਰ ਇੰਡੀਆ ਨੇ ਆਪਣੇ ਟਵੀਟ ਵਿਚ ਲਿਖਿਆ, ‘‘ਸਭ ਤੋਂ ਪਹਿਲਾਂ, ਤੁਹਾਡੀ ਪਸੰਦੀਦਾ 90 ਦੇ ਦਹਾਕੇ ਦੀ ਫਿਲਮ ਕੀ ਹੈ? ਅਤੇ  # 90sLove # BackToThe90s or # 90sNostalgia ’ਤੇ ਜਵਾਬ ਲਿਖੋ। ਇਸ ਤੋਂ ਬਾਅਦ ਆਪਣੇ ਪੰਜ ਦੋਸਤਾਂ ਨੂੰ ਟੈਗ ਕਰੋ। ਦੇਖੋ ਕੌਣ ਸਭ ਤੋਂ ਵਧੀਆ ਦੱਸਦਾ ਹੈ।’’ ਟਵਿਟਰ ਇੰਡੀਆ ਨੇ ਇਸ ਦੀ ਸ਼ੁਰੂਆਤ ਅਦਾਕਾਰਾ ਕਾਜੋਲ ਨਾਲ ਕੀਤੀ। ਇਸ ਤੋਂ ਬਾਅਦ ਇਹ ਟਵੀਟ ਅੱਗੇ ਵਧਦਾ ਗਿਆ।


ਕਾਜੋਲ ਨੇ ਇਸ ਟਵੀਟ ਨੂੰ ਰਿਟਵੀਟ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ 90 ਦੇ ਦਹਾਕੇ ਦੀ ‘ਕੁੱਛ ਕੁੱਛ ਹੋਤਾ ਹੈ’ ਅਤੇ ‘ਪਿਆਰ ਤੋ ਹੋਣਾ ਹੀ ਥਾ’ ਫਿਲਮ ਪਸੰਦ ਹੈ। ਇਸ ਦੇ ਨਾਲ ਉਨ੍ਹਾਂ ਨੇ ਆਪਣੇ ਪਤੀ ਅਜੈ ਦੇਵਗਨ, ਕਰਨ ਜੌਹਰ, ਆਮਿਰ ਖਾਨ, ਭੈਣ ਤਨੀਸ਼ਾ ਮੁਖਰਜ਼ੀ ਅਤੇ ਸ਼ਾਹਰੁਖ ਖਾਨ ਨੂੰ ਟੈਗ ਕੀਤਾ। ਇਸ ਤੋਂ ਬਾਅਦ ਲਗਾਤਾਰ ਟਵੀਟ ਦਾ ਸਿਲਸਿਲਾ ਸ਼ੁਰੂ ਹੋ ਗਿਆ।


ਇਸ ਤੋਂ ਬਾਅਦ ਅਜੈ ਦੇਵਗਨ ਨੇ ਇਸ ਨੂੰ ਰਿਟਵੀਟ ਕਰਦੇ ਹੋਏ ਆਪਣੀ ਪਸੰਦੀਦਾ ਫਿਲਮ ‘ਜ਼ਖ਼ਮ’ ਦੱਸੀ। ਇਸ ਟਵੀਟ ਵਿਚ ਅਜੈ ਨੇ ਅਕਸ਼ੈ ਕੁਮਾਰ ਅਤੇ ਅਭਿਸ਼ੇਕ ਬੱਚਨ ਨੂੰ ਟੈਗ ਕੀਤਾ।


ਅਕਸ਼ੈ ਨੇ ਇਸ ਦਾ ਜਵਾਬ ਦਿੰਦੇ ਹੋਏ ਆਪਣੀ ਪਸੰਦੀਦਾ ਫਿਲਮ ‘ਸੰਘਰਸ਼’ ਅਤੇ ‘ਅੰਦਾਜ਼ ਆਪਣਾ ਆਪਣਾ’ ਦੱਸੀ। ਅਕਸ਼ੈ ਨੇ ਆਪਣਾ ਟਵੀਟ ਰਣਵੀਰ ਸਿੰਘ ਅਤੇ ਕਰਨ ਜੌਹਰ ਨੂੰ ਟੈਗ ਕੀਤਾ।


ਅਕਸ਼ੈ ਦੇ ਟਵੀਟ ਨੂੰ ਰਣਵੀਰ ਨੇ ਰਿਟਵੀਟ ਕੀਤਾ ਅਤੇ ‘ਜੁੜਵਾ’ ਅਤੇ ‘ਰਾਜ ਬਾਬੂ’ ਨੂੰ ਆਪਣੀ ਪਸੰਦੀਦਾ ਫਿਲਮ ਦੱਸੀ। ਇਸ ਦੇ ਨਾਲ ਰਣਵੀਰ ਨੇ ਲਿਖਿਆ ਮੈਨੂੰ ਅਜਿਹੀਆਂ ਕਾਮੇਡੀ ਫਿਲਮਾਂ ਪਸੰਦ ਹਨ। ਰਣਵੀਰ ਨੇ ਇਸ ਟਵੀਟ ਵਿਚ ਅਰਜੁਨ ਕਪੂਰ  ਅਤੇ ਅਲੀ ਅੱਬਾਸ ਜ਼ਫਰ ਨੂੰ ਟੈਗ ਕੀਤਾ


ਇਹ ਸਿਲਸਿਲਾ ਇੱਥੇ ਰੁਕਿਆ, ਇਸ ਤੋਂ ਬਾਅਦ ਅਰਜੁਨ ਨੇ ਵੀ ਟਵੀਟ ਕਰਕੇ ‘ਦਿਲਵਾਲੇ ਦੁਲਹਨੀਆ ਲੈ ਜਾਏਗੇ’ ਅਤੇ ‘ਮੈਂ ਖਿਲਾੜੀ ਤੂੰ ਅਨਾੜੀ’ ਨੂੰ ਆਪਣੀ ਪਸੰਦੀਦਾ ਫਿਲਮ ਦੱਸਿਆ। ਅਰਜੁਨ ਨੇ ਅੱਗੇ ਵਰੁਣ ਧਵਨ ਅਤੇ ਕ੍ਰਿਤੀ ਸੇਨਨ ਨੂੰ ਟੈਗ ਕੀਤਾ। ਇਸ ਤੋਂ ਬਾਅਦ ਲਗਾਤਾਰ ਐਕਟਰ, ਨਿਰਮਾਤਾ ਨਿਰਦੇਸ਼ਕ ਸਾਰੇ ਇਕ-ਦੂਜੇ ਨੂੰ ਟੈਗ ਕਰਨ ਵਿਚ ਅਤੇ ਆਪਣੀਆਂ 90  ਦੇ ਦਹਾਕੇ ਦੀਆਂ ਪਸੰਦੀਦਾ ਫਿਲਮਾਂ ਦੱਸਣ ਵਿਚ ਲੱਗੇ ਹੋਏ ਹਨ।

ਇਹ ਵੀ ਪੜ੍ਹੋ : ਅਜਿਹੀ ਸੀ ਮਾਧੁਰੀ ਦੀਕਸ਼ਿਤ ਦੀ ਸ੍ਰੀਰਾਮ ਨਾਲ ਪਹਿਲੀ ਮੁਲਾਕਾਤ, ਦਿਲਚਸਪ ਹੈ ਲਵਸਟੋਰੀਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Content Editor manju bala

Related News