ਪੰਜਾਬੀ ਗੀਤਾਂ ''ਤੇ ਦੀਪਿਕਾ-ਰਣਵੀਰ ਨੇ ਹਾਰਡੀ ਸੰਧੂ ਨਾਲ ਪਾਇਆ ਭੰਗੜਾ, ਵੀਡੀਓ ਵਾਇਰਲ

10/9/2019 8:48:31 AM

ਮੁੰਬਈ (ਬਿਊਰੋ) — ਬਾਲੀਵੁੱਡ ਐਕਟਰ ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਫਿਲਮ '83' ਦੀ ਰੈਪਅੱਪ ਪਾਰਟੀ 'ਚ ਫੁਲ ਮਸਤੀ ਦੇ ਮੂਡ 'ਚ ਨਜ਼ਰ ਆਏ। ਇਸ ਪਾਰਟੀ 'ਚ ਇਸ ਜੋੜੀ ਨੇ ਪੰਜਾਬੀ ਗੀਤ 'ਤੇ ਖੂਬ ਡਾਂਸ ਕੀਤਾ। ਇਸ ਮੌਕੇ ਪੰਜਾਬੀ ਗਾਇਕ ਹਾਰਡੀ ਸੰਧੂ ਵੀ ਉਨ੍ਹਾਂ ਨਾਲ ਮੌਜੂਦ ਸਨ। ਇਸ ਦੌਰਾਨ ਇਹ ਜੋੜੀ ਕਾਫੀ ਕੂਲ ਅੰਦਾਜ਼ 'ਚ ਨਜ਼ਰ ਆਈ।

 
 
 
 
 
 
 
 
 
 
 
 
 
 

DeepVeer dancing at 83 wrap up party 😍😍😍😂 ديبفير بيرقصوا في حفل انتهاء تصوير فيلم 83 كيوووت #deepveer #ranveersingh #deepikapadukone #deepveernews #83thefilm

A post shared by deepveer.news (@deepveer.news) on Oct 7, 2019 at 12:34pm PDT


ਦੱਸ ਦਈਏ ਕਿ ਫਿਲਮ '83' ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ ਅਤੇ ਇਸ ਫਿਲਮ 'ਚ ਰਣਵੀਰ ਸਿੰਘ ਕਪਿਲ ਦੇਵ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ। ਉੱਥੇ ਹੀ ਪਤਨੀ ਦੀਪਿਕਾ ਫਿਲਮ 'ਚ ਵੀ ਉਨ੍ਹਾਂ ਦੀ ਪਤਨੀ ਦਾ ਹੀ ਕਿਰਦਾਰ ਨਿਭਾਉਣਗੇ। ਇਸ ਫਿਲਮ ਲਈ ਰਣਵੀਰ ਸਿੰਘ ਨੇ ਕਾਫੀ ਮਿਹਨਤ ਕੀਤੀ ਹੈ ਅਤੇ ਕਪਿਲ ਦੇਵ ਦਾ ਰੋਲ ਨਿਭਾਉਣ ਲਈ ਉਨ੍ਹਾਂ ਨੇ ਕੁਝ ਸਮਾਂ ਕਪਿਲ ਦੇਵ ਨਾਲ ਵੀ ਗੁਜ਼ਾਰਿਆ ਹੈ ਤਾਂ ਕਿ ਉਨ੍ਹਾਂ ਦੇ ਕਿਰਦਾਰ 'ਚ ਖੁਦ ਨੂੰ ਉਹ ਢਾਲ ਸਕਣ।

 
 
 
 
 
 
 
 
 
 
 
 
 
 

Ufffff 🔥 🔥 🔥 DeepVeer dancing at 83 wrap up party ديبفير بيرقصوا بحفل أنتهاء تصوير فيلم 83 حركااات ديب 😭 🔥 يفوز باطلق حفل لديبفير #deepveer #ranveersingh #deepikapadukone #deepveernews #83thefilm

A post shared by deepveer.news (@deepveer.news) on Oct 8, 2019 at 1:25am PDT


ਦੱਸਣਯੋਗ ਹੈ ਕਿ ਰਣਵੀਰ ਸਿੰਘ ਜੋ ਕਿ ਫਿਲਮ '83' 'ਚ ਕਪਿਲ ਦੇਵ ਦਾ ਰੋਲ ਨਿਭਾਉਣਗੇ। ਐਮੀ ਵਿਰਕ ਜੋ ਕਿ ਤੇਜ਼ ਗੇਂਦਬਾਜ਼ ਬਲਵਿੰਦਰ ਸਿੰਘ ਸੰਧੂ ਦਾ ਤੇ ਹਾਰਡੀ ਸੰਧੂ ਕ੍ਰਿਕੇਟਰ ਮਦਨ ਲਾਲ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ। ਬਾਲੀਵੁੱਡ ਮਸ਼ਹੂਰ ਨਿਰਦੇਸ਼ਕ ਕਬੀਰ ਖਾਨ ਦੀ ਇਹ ਫਿਲਮ ਅਗਲੇ ਸਾਲ 10 ਅਪ੍ਰੈਲ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਵੇਗੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News