ਸ਼ਾਹਜਹਾਂ-ਮੁਮਤਾਜ਼ ਦੀ ਯਾਦ ਦਿਵਾਏਗੀ ਦੀਪਿਕਾ-ਰਣਵੀਰ ਦਾ ਵਿਆਹ, ਜਾਣੋ ਕਿਵੇਂ

11/2/2018 9:15:14 AM

ਮੁੰਬਈ(ਬਿਊਰੋ)— ਇਸ ਸਾਲ 14-15 ਨਵੰਬਰ ਨੂੰ ਬਾਲੀਵੁੱਡ ਦੇ ਬਾਜੀਰਾਓ-ਮਸਤਾਨੀ ਇਕ-ਦੂਜੇ ਦੇ ਹੋਣ ਜਾ ਰਹੇ ਹਨ। ਦੋਵਾਂ ਦਾ ਵਿਆਹ ਇਟਲੀ ਦੇ ਲੇਕ ਕੋਮੋ 'ਚ ਹੋਣਾ ਹੈ। ਇਸ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਹੋ ਰਹੀਆਂ ਹਨ। ਪਹਿਲਾਂ ਖਬਰ ਆਈ ਸੀ ਕਿ ਇਨ੍ਹਾਂ ਦੇ ਵਿਆਹ ਦੀ ਲੋਕੇਸ਼ਨ 'ਤੇ ਕਿਸੇ ਵੀ ਗੈਸਟ ਨੂੰ ਮੋਬਾਈਲ ਫੋਨ ਨਾ ਲੈ ਕੇ ਆਉਣ ਦੀ ਗੱਲ ਆਖੀ ਗਈ ਹੈ।

Image result for Ranveer Singh and Deepika Padukone Romantic

ਇਸ ਤੋਂ ਬਾਅਦ ਹੁਣ ਇਕ ਹੋਰ ਖਬਰ ਆਈ ਹੈ, ਜੋ ਦੋਵਾਂ ਦੇ ਵਿਆਹ ਨਾਲ ਤਾਂ ਜੁੜੀ ਹੀ ਹੈ ਅਤੇ ਨਾਲ ਹੀ ਕਾਫੀ ਹੈਰਾਨ ਕਰਨ ਵਾਲੀ ਹੈ। ਦਰਅਸਲ ਇਨ੍ਹਾਂ ਦੋਵਾਂ ਦੇ ਵਿਆਹ 'ਚ ਜੋ ਸ਼ੈੱਫ ਖਾਣਾ ਬਣਾਉਣਗੇ, ਉਹ ਆਖਰੀ ਵਾਰ ਹੀ ਬਣਾਉਣਗੇ। ਇਸ ਲਈ ਉਨ੍ਹਾਂ ਤੋਂ ਇਕ ਬੌਂਡ ਵੀ ਸਾਈਨ ਕਰਵਾਇਆ ਜਾਵੇਗਾ। ਇਸ ਸ਼ਰਤ ਨੂੰ ਸੁਣ ਕੇ ਕੁਝ-ਕੁਝ ਸ਼ਾਹਜਹਾਂ ਤੇ ਮੁਮਤਾਜ਼ ਦੀ ਯਾਦ ਜ਼ਰੂਰ ਆ ਜਾਵੇਗੀ। ਜਿਵੇਂ ਸ਼ਾਹਜਹਾਂ ਨੇ ਮੁਮਤਾਜ਼ ਲਈ ਤਾਜ ਮਹਲ ਬਣਵਾਇਆ ਸੀ ਤੇ ਬਾਅਦ 'ਚ ਕਾਰੀਗਰਾਂ ਦੇ ਹੱਥ ਵੱਢ ਦਿੱਤੇ ਸਨ। ਕੁਝ ਅਜਿਹੀ ਹੀ ਸ਼ਰਤ ਦੀਪਿਕਾ-ਰਣਵੀਰ ਨੇ ਆਪਣੇ ਵਿਆਹ ਦੇ ਕੈਟਰਿੰਗ ਅੱਗੇ ਰੱਖੀ ਹੈ।

Image result for Ranveer Singh and Deepika Padukone Romantic
ਜੀ ਹਾਂ, ਇਸ ਰਾਇਲ ਵੈਡਿੰਗ 'ਚ ਜੋ ਵੀ ਡਿਸ਼ੇਜ਼ ਬਣਗੀਆਂ, ਉਹ ਮੁੜ ਕਦੇ ਨਹੀਂ ਬਣਗੀਆਂ। ਇਸ ਲਈ ਕੱਪਲ ਨੇ ਕੈਟਰਿੰਗ ਤੋਂ ਡੀਲ ਵੀ ਸਾਈਨ ਕਰਵਾਈ ਹੈ। ਜੇਕਰ ਇਹ ਸੱਚ ਹੈ ਤਾਂ ਦੋਵਾਂ ਨੇ ਆਪਣੇ ਵਿਆਹ ਨੂੰ ਵੱਖਰਾ ਟੱਚ ਦੇਣ ਦੀ ਕੋਸ਼ਿਸ਼ ਕੀਤੀ ਹੈ। ਵਿਆਹ ਦਾ ਵੈਨਿਊ ਤੋਂ ਲੈ ਕੇ ਆਊਟਫਿੱਟ ਤੇ ਡਿਸ਼ੇਜ਼ ਸਭ ਕੁਝ ਐਕਸਕਲਿਊਜ਼ਵਲੀ ਤਿਆਰ ਕੀਤਾ ਜਾ ਰਿਹਾ ਹੈ।

Image result for Ranveer Singh and Deepika Padukone Romantic



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News