ਰਣਵੀਰ ਨੇ ਸ਼ੇਅਰ ਕੀਤੀ ਦੀਪਿਕਾ ਦੀ ਕਿਊਟ ਤਸਵੀਰ
5/23/2019 1:32:30 PM

ਮੁੰਬਈ(ਬਿਊਰੋ)— ਦੀਪਿਕਾ ਪਾਦੂਕੋਣ ਬੀਤੇ ਦਿਨੀਂ ਜਦੋਂ 'ਕਾਨਸ ਫਿਲਮ ਫੈਸਟੀਵਲ' ਦੇ ਰੈੱਡ ਕਾਰਪੇਟ 'ਤੇ ਪਹੁੰਚੀ ਤਾਂ ਉਨ੍ਹਾਂ ਦੀ ਖੂਬਸੂਰਤੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਛਾ ਗਈਆਂ। ਹੁਣ ਉਨ੍ਹਾਂ ਦੀ ਪਤੀ ਰਣਵੀਰ ਸਿੰਘ ਨੇ ਦੀਪਿਕਾ ਦੀ ਇਕ ਕਿਊਟ ਤਸਵੀਰ ਸ਼ੇਅਰ ਕੀਤੀ ਹੈ।
ਜੀ ਹਾਂ ਰਣਵੀਰ ਨੇ ਦੀਪਿਕਾ ਪਾਦੂਕੋਣ ਦੀ ਇਕ ਤਸਵੀਰ ਨੂੰ ਬੇਬੀ ਵਰਜ਼ਨ 'ਚ ਬਦਲ ਕੇ ਆਪਣੇ ਫੈਨਜ਼ ਨਾਲ ਸਾਂਝੀ ਕੀਤੀ ਹੈ। ਦੱਸ ਦਈਏ ਦੀਪਿਕਾ ਨੇ ਇਹ ਪੈਰਿਟ ਕਲਰ ਦੀ ਡਰੈੱਸ ਕਾਨਸ 2019 'ਚ ਪਹਿਨੀ ਸੀ। ਦੀਪਿਕਾ ਪਾਦੂਕੋਣ ਇਸ ਤਸਵੀਰ 'ਚ ਬਹੁਤ ਜ਼ਿਆਦਾ ਕਿਊਟ ਲੱਗ ਰਹੀ ਹੈ। ਇਹ ਤਸਵੀਰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤੀ ਜਾ ਰਹੀ ਹੈ।
Cannes-17th May,2019. #Cannes2019
A post shared by Deepika Padukone (@deepikapadukone) on May 17, 2019 at 12:20pm PDT
ਦੱਸ ਦੇਈਏ ਕਿ ਕਾਨਸ ਤੋਂ ਪਹਿਲਾ ਦੀਪਿਕਾ ਮੇਟ ਗਾਲਾ 'ਚ ਵੀ ਹਿੱਸਾ ਲੈਣ ਪਹੁੰਚੀ ਸੀ, ਜਦ ਕਿ ਰਣਵੀਰ ਸਿੰਘ ਭਾਰਤ 'ਚ ਆਪਣੀ ਆਉਣ ਵਾਲੀ ਫਿਲਮ '83' ਦੀ ਸ਼ੂਟਿੰਗ 'ਚ ਰੁੱਝੇ ਹੋਏ ਸਨ। ਕਾਨਸ 'ਚ ਸਫਲਤਾਪੂਰਵਕ ਹਿੱਸਾ ਲੈ ਕੇ ਦੀਪਿਕਾ ਵੀ ਹੁਣ ਭਾਰਤ ਆ ਗਈ ਹੈ। ਦੱਸਣਯੋਗ ਹੈ ਕਿ ਦੀਪਿਕਾ ਹੁਣ ਫਿਲਮ 'ਛਪਾਕ' ਨਾਲ ਵੱਡੇ ਪਰਦੇ 'ਤੇ ਨਜ਼ਰ ਆਵੇਗੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ