ਰਣਵੀਰ ਨੇ ਇਸ ਅਦਾਕਾਰਾ ਦੇ ਬੇਟੇ ਨੂੰ ਸ਼ਰੇਆਮ ਮਾਰਿਆ ਮੁੱਕਾ

3/19/2019 8:59:14 AM

ਮੁੰਬਈ (ਬਿਊਰੋ) : ਐਕਟਰਸ ਭਾਗਿਆ ਸ਼੍ਰੀ ਦਾ ਬੇਟਾ ਅਭਿਮੰਨਿਊ ਦਸਾਬੀ ਜਲਦ ਹੀ ਬਾਲੀਵੁੱਡ 'ਚ ਐਂਟਰੀ ਕਰਨ ਵਾਲਾ ਹੈ। ਅਭਿਮੰਨਿਊ ਫਿਲਮ 'ਮਰਦ ਕੋ ਦਰਦ ਨਹੀਂ ਹੋਤਾ' ਨਾਲ ਬਾਲੀਵੁੱਡ ਡੈਬਿਊ ਕਰ ਰਿਹਾ ਹੈ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋ ਹਰੀ ਹੈ, ਜਿਸ ਨੂੰ ਦੇਖ ਹਰ ਕੋਈ ਹੈਰਾਨ ਹੈ ਕਿ ਆਖਰ ਬਾਲੀਵੁੱਡ ਦੇ ਸਿੰਬਾ ਰਣਵੀਰ ਸਿੰਘ ਨੇ ਅਭਿਮਨਿਊ ਨੂੰ ਮੁੱਕਾ ਕਿਉਂ ਮਾਰਿਆ। ਸਿਰਫ ਇੰਨਾ ਹੀ ਨਹੀਂ ਅਭਿਮੰਨਿਊ ਨੇ ਇਸ ਵੀਡੀਓ ਨੂੰ ਖੁਦ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਇਸ ਨੂੰ ਹੁਣ ਤਕ ਹਜ਼ਾਰਾਂ ਵਿਊਜ਼ ਮਿਲ ਚੁੱਕੇ ਹਨ। ਇਸ ਦੇ ਨਾਲ ਹੀ ਅਭਿਮੰਨਿਊ ਆਪਣੀ ਫਿਲਮ 'ਮਰਦ ਕੋ ਦਰਦ ਨਹੀਂ ਹੋਤਾ' ਦੀ ਪ੍ਰਮੋਸ਼ਨ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਦੀ ਮੁਲਾਕਾਤ ਰਣਵੀਰ ਸਿੰਘ ਨਾਲ ਵੀ ਹੋਈ ਸੀ।

 
 
 
 
 
 
 
 
 
 
 
 
 
 

@ranveersingh Simmba meets Surya! Dard nahi hota baki sab hota hai 😉 still love you bro tu hi Mera Bhai hai 🤗

A post shared by Abhimanyu Dassani (@abhimanyud) on Mar 16, 2019 at 11:31pm PDT


ਦੱਸ ਦਈਏ ਕਿ 'ਮਰਦ ਕੋ ਦਰਦ ਨਹੀਂ ਹੋਤਾ' 'ਚ ਅਭਿਮੰਨਿਊ ਨਾਲ ਰਾਧਿਕਾ ਮਦਾਨ ਤੇ ਗੁਲਸ਼ਨ ਦਵੈਇਆ ਵਰਗੇ ਕਲਾਕਾਰ ਵੀ ਹਨ। ਫਿਲਮ ਨੂੰ ਵਸਨ ਬਾਲਾ ਨੇ ਲਿਖਿਆ ਤੇ ਡਾਇਰੈਕਟ ਕੀਤਾ ਹੈ। ਇਹ ਫਿਲਮ 21 ਮਾਰਚ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਰਹੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News