ਰਣਵੀਰ ਸਿੰਘ ਨੇ ਅਕਸ਼ੇ ਨੂੰ ਦਿੱਤਾ ਜ਼ੋਰਦਾਰ ਤੇ ਵੱਡਾ ਝਟਕਾ, ਸੁਪਰਸਟਾਰਜ਼ ਵੀ ਹੋ ਜਾਣ ਸਾਵਧਾਨ

10/21/2017 1:45:31 PM


ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਅੱਜਕੱਲ ਫੁੱਲ ਫਾਰਮ ਵਿੱਚ ਹਨ। 'ਪਦਮਾਵਤੀ' ਵਿੱਚ ਅਲਾਊਦੀਨ ਖਿਲਜੀ ਵਾਲੇ ਉਨ੍ਹਾਂ ਦੇ ਲੁੱਕ ਨੂੰ ਜਿੱਥੇ ਕਾਫੀ ਵਾਹਾਵਾਹੀ ਮਿਲ ਰਹੀ ਹੈ ਤਾਂ ਉੱਥੇ ਹੀ ਉਹ ਭਾਰਤੀ ਕ੍ਰਿਕਟਰ ਟੀਮ ਦੀ 1983 ਵਿਸ਼ਵ ਕੱਪ ਦੇ ਉੱਤੇ ਜਿੱਤ ਦੇ ਮੁੱਦੇ 'ਤੇ ਬਣਨ ਜਾ ਰਹੀ ਫਿਲਮ ਵਿੱਚ ਕਪਿਲ ਦੇਵ ਦਾ ਕਿਰਦਾਰ ਨਿਭਾਉਂਦੇ ਵੀ ਨਜ਼ਰ ਆਉਣਗੇ। ਇਸ ਤੋਂ ਇਲਾਵਾ ਉਨ੍ਹਾਂ ਲਈ ਇਕ ਹੋਰ ਖੁਸ਼ਖਬਰੀ ਵੀ ਆ ਗਈ ਹੈ। ਅਸਲ 'ਚ ਫਿਲਮ 'ਸਿੰਘ ਇਜ਼ ਕਿੰਗ' ਦੇ ਸੀਕਵਲ ਵਿੱਚ ਉਨ੍ਹਾਂ ਨੇ ਅਕਸ਼ੇ ਕੁਮਾਰ ਨੂੰ ਰਿਪਲੇਸ ਕਰ ਦਿੱਤਾ ਹੈ। ਰਣਵੀਰ ਦੇ ਬਾਲੀਵੁੱਡ ਵਿੱਚ ਵਧਦੇ ਦਬਦਬੇ ਤੋਂ ਉਮਰਦਰਾਜ ਸੁਪਰਸਟਾਰ ਨੂੰ ਸਾਵਧਾਨ ਹੋ ਜਾਣਾ ਚਾਹੀਦਾ ਹੈ। 'ਸਿੰਘ ਇਜ਼ ਕਿੰਗ' 2008 ਵਿੱਚ ਰਿਲੀਜ਼ ਹੋਈ ਸੀ ਅਤੇ ਇਸ ਵਿੱਚ ਕੈਟਰੀਨਾ ਕੈਫ ਵੀ ਨਾਲ ਸੀ। ਫਿਲਮ ਜ਼ਬਰਦਸਤ ਹਿੱਟ ਰਹੀ ਫਿਲਮ ਸੀ। ਇਸ ਨੂੰ ਅਨੀਸ ਬਜ਼ਮੀ ਨੇ ਡਾਇਰੈਕਟ ਕੀਤਾ ਸੀ ਜਦਕਿ ਵਿਪੁਲ ਸ਼ਾਹ ਇਸ ਦੇ ਪ੍ਰੋਡਿਊਸਰ ਸਨ। 
ਖਬਰਾਂ ਆ ਰਹੀਆਂ ਸਨ ਕਿ ਪ੍ਰੋਡਿਊਸਰ ਸ਼ੈਲੇਂਦਰ ਸਿੰਘ ਫਿਲਮ ਦਾ ਸੀਕਵਲ ਬਣਾਉਣਗੇ, ਜਿਸ ਦਾ ਸਟਾਈਲ ਸ਼ੇਰ ਸਿੰਘ ਹੋਵੇਗਾ ਪਰ ਫਿਲਮ ਦੀ ਸਟਾਰਕਾਸਟ ਇੱਕ ਦਮ ਨਵੀਂ ਹੋਵੇਗੀ। ਹੁਣ ਤੱਕ ਫਿਲਮ ਦੀ ਹੀਰੋਇਨ ਵੀ ਤੈਅ ਨਹੀਂ ਕੀਤੀ ਗਈ ਹੈ ਪਰ 50 ਕਰੋੜ ਰੁਪਏ ਦੀ ਲਾਗਤ ਨਾਲ ਬਣੀ 'ਸਿੰਘ ਇਜ਼ ਕਿੰਗ' ਨੇ ਬਾਕਸ ਆਫਿਸ 'ਤੇ 100 ਕਰੋੜ ਰੁਪਏ ਦੀ ਕਮਾਈ ਕੀਤੀ ਸੀ ਅਤੇ ਅਕਸ਼ੇ ਕੁਮਾਰ ਦੀਆਂ ਹਿੱਟ ਫਿਲਮਾਂ ਵਿੱਚ ਸ਼ਾਮਿਲ ਹੋਈ ਸੀ। 
ਜ਼ਿਕਰਯੋਗ ਹੈ ਕਿ ਰਣਵੀਰ ਸਿੰਘ ਦੇ ਕੰਮ ਨੂੰ ਅੱਜਕਲ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ 'ਬਾਜੀਰਾਓ ਮਸਤਾਨੀ' ਵਿੱਚ 'ਬਾਜੀਰਾਓ' ਦਾ ਕਿਰਦਾਰ ਬਿਹਤਰੀਨ ਢੰਗ ਨਾਲ ਨਿਭਾਇਆ ਸੀ। ਉਸ ਵਿੱਚ ਵੀ ਦੀਪਿਕਾ ਪਾਦੁਕੋਣ ਵੀ ਉਨ੍ਹਾਂ ਦੇ ਨਾਲ ਸੀ। ਹੁਣ ਅਲਾਊਦੀਨ ਖਿਲਜੀ ਦਾ ਉਨ੍ਹਾਂ ਦਾ ਗੈਟਅੱਪ ਅਤੇ ਅੰਦਾਜ਼ ਹਰ ਥਾਂ ਛਾਇਆ ਹੋਇਆ ਹੈ ਅਤੇ ਇਸ ਕਾਰਨ ਉਹ ਫਿਲਮ ਦੇ ਟ੍ਰੇਲਰ ਵਿੱਚ ਛਾਏ ਹੋਏ ਹਨ। ਦੱਸ ਦੇਈਏ ਕਿ 'ਪਦਮਾਵਤੀ' 'ਚ ਰਣਵੀਰ ਸਿੰਘ ਪਹਿਲੀ ਵਾਰ ਨੈਗੇਟਿਵ ਕਿਰਦਾਰ ਵਿੱਚ ਨਜ਼ਰ ਆਉਣਗੇ। ਇਸ ਫਿਲਮ ਵਿੱਚ ਰਣਵੀਰ ਸਿੰਘ ਦੇ ਨਾਲ ਸ਼ਾਹਿਦ ਕਪੂਰ ਅਤੇ ਦੀਪਿਕਾ ਪਾਦੁਕੋਣ ਵੀ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਇਹ ਫਿਲਮ 'ਪਦਮਾਵਤੀ' 1 ਦਸੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News