ਰਣਵੀਰ ਸਿੰਘ ਨੇ ਇਸ ਪੈਂਤਰੇ ਨਾਲ ਦੀਪਿਕਾ ਨੂੰ ਫਸਾਇਆ ਆਪਣੇ ਪਿਆਰ ''ਚ!

5/27/2020 11:38:25 AM

ਮੁੰਬਈ (ਬਿਊਰੋ) — ਫਿਲਮ ਉਦਯੋਗ ਦੀ ਸਭ ਤੋਂ ਖੂਬਸੂਰਤ ਜੋੜੀ ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਆਏ ਦਿਨ ਕਿਸੇ ਨਾ ਕਿਸੇ ਕਾਰਨ ਕਰਕੇ ਚਰਚਾ 'ਚ ਰਹਿੰਦੀ ਹੈ। ਹਰ ਕੋਈ ਇਹ ਜਾਨਣਾ ਚਾਹੁੰਦਾ ਹੈ ਕਿ ਦੋਹਾਂ ਦਾ ਪਿਆਰ ਕਿਸ ਤਰ੍ਹਾਂ ਸ਼ੁਰੂ ਹੋਇਆ। ਇਸ ਸਭ ਦੇ ਚੱਲਦਿਆਂ ਹਾਲ ਹੀ 'ਚ ਰਣਵੀਰ ਸਿੰਘ ਨੇ ਫੁੱਟਬਾਲ ਖਿਡਾਰੀ ਸੁਨੀਲ ਛੇਤਰੀ ਨਾਲ ਲਾਈਵ ਚੈਟ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨੇ ਰਣਵੀਰ ਤੋਂ ਦੀਪਿਕਾ ਨੂੰ ਲੈ ਕੇ ਕਈ ਗੱਲਾਂ ਕੀਤੀਆਂ ਹਨ।

 
 
 
 
 
 
 
 
 
 
 
 
 
 

Lockdown ka main rule is Stay Home, Stay Safe. So open a Kotak 811 Savings Account from your home with India's first zero-contact video KYC. It's so easy even I can do it. Check it out! @kotakbankinstaofficial #BankFromHome #811VKYCLife

A post shared by Ranveer Singh (@ranveersingh) on May 25, 2020 at 11:30pm PDT

ਸੁਨੀਲ ਨੇ ਲਾਈਵ ਚੈਟ 'ਚ ਦੱਸਿਆ ਕਿ ਜਦੋਂ ਉਨ੍ਹਾਂ ਨੇ ਦੀਪਿਕਾ ਪਾਦੂਕੋਣ ਨਾਲ ਗੱਲ ਕੀਤੀ ਸੀ ਤਾਂ ਉਨ੍ਹਾਂ ਨੇ ਦੱਸਿਆ ਕਿ ਡੇਟਿੰਗ ਦੌਰਾਨ ਰਣਵੀਰ ਉਨ੍ਹਾਂ ਨੂੰ ਹਮੇਸ਼ਾ ਫੁੱਲ ਭੇਜਦੇ ਸਨ ਕਿਉਂਕਿ ਦੀਪਿਕਾ ਨੂੰ ਫੁੱਲ ਬਹੁਤ ਪਸੰਦ ਹਨ। ਸੁਨੀਲ ਨੇ ਇਹ ਵੀ ਦੱਸਿਆ ਕਿ ਜਦੋਂ ਦੀਪਿਕਾ ਇਹ ਗੱਲ ਦੱਸ ਰਹੀ ਸੀ ਤਾਂ ਉਹ ਬਹੁਤ ਖੁਸ਼ ਨਜ਼ਰ ਆ ਰਹੀ ਸੀ।

 
 
 
 
 
 
 
 
 
 
 
 
 
 

😂😝🤣😝 hilarious chat with #SunilChhetri #instagram #love #sunday #ManavManglani

A post shared by Manav Manglani (@manav.manglani) on May 24, 2020 at 10:35am PDT

ਇਸ 'ਤੇ ਰਣਵੀਰ ਸਿੰਘ ਹੱਸਦੇ ਹੋਏ ਕਹਿੰਦੇ ਹਨ 'ਅੱਜ ਦੇ ਯੰਗ ਜੇਂਟਲਮੈਨ ਦੇਖੋ ਅਤੇ ਸਿੱਖੋ ਮੇਰੇ ਤੋਂ, ਇਹ ਹੁੰਦਾ ਹੈ ਪਟਾਉਣਾ, ਇਹ ਹੁੰਦਾ ਹੈ ਪੈਂਤਰਾ।'' ਇਸ ਤੋਂ ਬਾਅਦ ਰਣਵੀਰ ਸਿੰਘ ਕਹਿੰਦੇ ਹਨ ਕਿ ਦੀਪਿਕਾ ਨੂੰ ਫੁੱਲ ਕਾਫੀ ਪਸੰਦ ਹਨ। ਇਸੇ ਲਈ ਜਦੋਂ ਵੀ ਉਹ ਸ਼ੂਟਿੰਗ ਤੋਂ ਆਉਂਦੀ ਸੀ ਤਾਂ ਮੈਂ ਉਸ ਲਈ ਫੁੱਲ ਲੈ ਕੇ ਜਾਂਦਾ ਸੀ। 6 ਮਹੀਨੇ ਡੇਟਿੰਗ ਕਰਨ ਤੋਂ ਬਾਅਦ ਮੈਨੂੰ ਪਤਾ ਲੱਗ ਗਿਆ ਸੀ ਕਿ ਦੀਪਿਕਾ ਮੇਰੇ ਵਾਸਤੇ ਬਣੀ ਹੈ ਅਤੇ ਉਸ ਨੂੰ ਆਪਣੀ ਜ਼ਿੰਦਗੀ 'ਚ ਬਣਾ ਕੇ ਰੱਖਣ ਲਈ ਮੈਂ ਹਮੇਸ਼ਾ ਉਸ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਦਾ ਸੀ। 6 ਸਾਲ ਡੇਟਿੰਗ ਕਰਨ ਤੋਂ ਬਾਅਦ ਰਣਵੀਰ ਸਿੰਘ ਨੇ 2019 'ਚ ਦੀਪਿਕਾ ਨਾਲ ਵਿਆਹ ਕਰਵਾਇਆ ਸੀ। ਇਨ੍ਹਾਂ ਨੇ ਵਿਆਹ ਕਾਫੀ ਸ਼ਾਹੀ ਤਰੀਕੇ ਨਾਲ ਕਰਵਾਇਆ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News