ਗਰਭਵਤੀ ਮਹਿਲਾ ਦੀ ਮਦਦ ਕਰਨੀ ਰਣਵੀਰ ਸ਼ੌਰੀ ਨੂੰ ਪਈ ਮਹਿੰਗੀ, ਮੁੰਬਈ ਪੁਲਸ ਨੇ ਜ਼ਬਤ ਕੀਤੀ ਕਾਰ

5/22/2020 12:34:18 PM

ਮੁੰਬਈ (ਬਿਊਰੋ) — ਬਾਲੀਵੁੱਡ ਐਕਟਰ ਰਣਵੀਰ ਸ਼ੌਰੀ ਨੂੰ ਲਾਕਡਾਊਨ ਦੌਰਾਨ ਗਰਭਵਤੀ ਮਹਿਲਾ ਦੀ ਮਦਦ ਕਰਨ 'ਤੇ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਐਕਟਰ ਮੁਤਾਬਕ, ਉਨ੍ਹਾਂ ਨੇ ਲਾਕਡਾਊਨ ਦੌਰਾਨ ਆਪਣੇ ਇਕ ਨੌਕਰ ਦੀ ਗਰਭਵਤੀ ਪਤਨੀ ਦੀ ਮਦਦ ਕੀਤੀ, ਇਸ ਲਈ ਪੁਲਸ ਨੇ ਉਨ੍ਹਾਂ ਦੀ ਕਾਰ ਜ਼ਬਤ ਕਰ ਲਈ। ਰਣਵੀਰ ਸ਼ੌਰੀ ਨੇ ਇਸ ਪੂਰੀ ਘਟਨਾ ਦਾ ਜ਼ਿਕਰ ਆਪਣੇ ਟਵਿੱਟਰ ਅਕਾਊਂਟ 'ਤੇ ਕੀਤਾ ਹੈ। ਐਕਟਰ ਦਾ ਦਾਅਵਾ ਹੈ ਕਿ ਨਾ ਸਿਰਫ ਮੁੰਬਈ ਪੁਲਸ ਨੇ ਮੇਰੀ ਕਾਰ ਜ਼ਬਤ ਕੀਤੀ ਸਗੋਂ ਇਸ ਨੂੰ ਛੁਡਾਉਣ ਲਈ ਤਕਰੀਬਨ 8 ਘੰਟੇ ਦਾ ਇੰਤਜ਼ਾਰ ਵੀ ਕਰਵਾਇਆ।

ਦੱਸ ਦਈਏ ਕਿ ਰਣਵੀਰ ਸ਼ੌਰੀ ਨਾਲ ਇਹ ਘਟਨਾ ਬੁੱਧਵਾਰ ਰਾਤ ਨੂੰ ਹੋਈ। ਉਨ੍ਹਾਂ ਨੇ ਕਿਹਾ ਕਿ ਕੱਲ੍ਹ ਮੇਰੇ ਨੌਕਰ ਦੀ ਗਰਭਵਤੀ ਪਤਨੀ ਦੀ ਡਿਲੀਵਰੀ ਹੋਣੀ ਸੀ। ਲਾਕਡਾਊਨ ਕਾਰਨ ਪਬਲਿਕ ਟ੍ਰਾਂਸਪੋਰਟ ਬੰਦ ਹੈ, ਅਜਿਹੇ 'ਚ ਮੈਂ ਉਸ ਨੂੰ ਆਪਣੀ ਕਾਰ ਦੇ ਦਿੱਤੀ ਅਤੇ ਪਤਨੀ ਨੂੰ ਹਸਪਤਾਲ ਲੈ ਕੇ ਜਾਣ ਨੂੰ ਕਿਹਾ ਪਰ ਮੇਰੀ ਕਾਰ ਜ਼ਬਤ ਕਰ ਲਈ ਗਈ ਕਿਉਂਕਿ ਇਕ ਅਫਸਰ ਦਾ ਮੰਨਣਾ ਹੈ ਕਿ ਬੱਚੇ ਦੀ ਡਿਲੀਵਰੀ ਐਮਰਜੈਂਸੀ ਨਹੀਂ ਹੈ। ਇਸ ਮਾਮਲੇ ਬਾਰੇ ਉਨ੍ਹਾਂ ਨੇ ਇਕ ਤੋਂ ਬਾਅਦ ਇਕ ਕਈ ਟਵੀਟ ਕੀਤੇ ਅਤੇ ਦੱਸਿਆ ਕੀ ਪੁਲਸ ਨੇ ਉਨ੍ਹਾਂ ਨੂੰ 8 ਘੰਟੇ ਤੋਂ ਜ਼ਿਆਦਾ ਸਮੇਂ ਤੱਕ ਪੁਲਸ ਸਟੇਸ਼ਨ 'ਚ ਬੈਠਾਇਆ। ਐਕਟਰ ਨੇ ਆਪਣੇ ਟਵੀਟ 'ਚ ਲਿਖਿਆ, ''ਇਕ ਅਧਿਕਾਰੀ ਦੀ ਮਨਮਾਨੀ ਕਾਰਨ ਮੈਂ ਆਪਣੀ ਗੱਡੀ ਗੁਆ ਸਕਦਾ ਹਾਂ। 3 ਘੰਟੇ ਬਾਅਦ ਮੇਰੀ ਸ਼ਿਕਾਇਤ 'ਤੇ ਐਕਸ਼ਨ ਨਹੀਂ ਲਿਆ ਗਿਆ।''

ਰਣਵੀਰ ਸ਼ੌਰੀ ਨੇ ਕਿਹਾ, ''ਪੁਲਸ ਅਧਿਕਾਰੀਆਂ ਦੇ ਇਸ ਵਰਤਾਓ ਤੋਂ ਮੈਂ ਕਾਫੀ ਜ਼ਿਆਦਾ ਹੈਰਾਨ, ਪਰੇਸ਼ਾਨ ਅਤੇ ਦੁੱਖੀ ਹਾਂ। ਤੁਸੀਂ ਲੋਕ ਹੀ ਮੈਨੂੰ ਕੋਈ ਸਲਾਹ ਦਿਓ। ਐਕਟਰ ਨੇ ਆਪਣੇ ਟਵੀਟ 'ਤੇ ਮੁੰਬਈ ਪੁਲਸ ਨੂੰ ਵੀ ਟੈਗ ਕੀਤਾ ਹੈ। ਉਨ੍ਹਾਂ ਨੇ ਪੁਲਸ ਅਧਿਕਾਰੀ ਦੀ ਨੀਅਤ ਅਤੇ ਸ਼ੈਲੀ 'ਤੇ ਕਈ ਸਵਾਲ ਵੀ ਚੁੱਕੇ। ਉਨ੍ਹਾਂ ਕਿਹਾ ਮੇਰੇ ਨਿਰਦੋਸ਼ ਡਰਾਈਵਰ 'ਤੇ ਐੱਫ. ਆਈ. ਆਰ. ਦਰਜ ਕੀਤੀ ਗਈ ਅਤੇ ਇਸ ਨਾਲ ਮੈਂ ਆਪਣੀ ਗੱਡੀ ਗੁਆ ਸਕਦਾ ਸੀ।''



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News