ਦੁੱਖਾਂ-ਤਕਲੀਫਾਂ ਨਾਲ ਭਰਿਆ ਹੈ ਰਸ਼ਮੀ ਦੇਸਾਈ ਦਾ ਬਚਪਨ, ਕਦੇ ਡਾਂਸ ਕਲਾਸ ਲਈ ਸਨ 350 ਰੁਪਏ
5/13/2020 9:38:39 AM

ਮੁੰਬਈ(ਬਿਊਰੋ)- ਬਿੱਗ ਬੌਸ ਦਾ 13ਵਾਂ ਸੀਜਨ ਸੁਪਰਹਿੱਟ ਰਿਹਾ। ਸ਼ੋਅ ਤੋਂ ਬਾਅਦ ਇਸ ਦੇ ਮੁਤਾਬਲੇਬਾਜ਼ ਵੀ ਕਾਫੀ ਚਰਚਾ ਵਿਚ ਆ ਗਏ ਸਨ। ਸ਼ੋਅ ਦੀ ਇਕ ਅਜਿਹੀ ਹੀ ਮੁਕਾਬਲੇਬਾਜ਼ ਦਾ ਨਾਮ ਹੈ ਰਸ਼ਮੀ ਦੇਸਾਈ। ਰਸ਼ਮੀ ਦੇਸਾਈ ਬਿੱਗ ਬੌਸ ਤੋਂ ਪਹਿਲਾਂ ਵੀ ਟੀ.ਵੀ. ਦੀ ਮਸ਼ਹੂਰ ਅਭਿਨੇਤਰੀ ਹੈ। ਰਸ਼ਮੀ ਨੇ ਇਹ ਮੁਕਾਮ ਹਾਸਲ ਕਰਨ ਲਈ ਕਾਫੀ ਮਿਹਨਤ ਕੀਤੀ ਹੈ। ਇਹ ਉਨ੍ਹਾਂ ਨੇ ਕਈ ਵਾਰ ਸ਼ੋਅ ਵਿਚ ਦੱਸਿਆ ਸੀ। ਇਕ ਇੰਟਰਵਿਊ ਵਿਚ ਰਸ਼ਮੀ ਦੇਸਾਈ ਨੇ ਦੱਸਿਆ,‘‘ਮੈਨੂੰ ਡਾਂਸ ਕਾਫੀ ਸਪੰਦ ਸੀ ਪਰ ਮੇਰੀ ਮਾਂ ਡਾਂਸ ਕਲਾਸ ਦੀ ਫੀਸ 350 ਰੁਪਏ ਇਕੱਠਾ ਨਹੀਂ ਕਰ ਸਕਦੀ ਸੀ। ਮੇਰੀ ਮਾਂ ਸਰਕਾਰੀ ਸਕੂਲ ਵਿਚ ਅਧਿਆਪਕ ਸੀ ਅਤੇ ਉਨ੍ਹਾਂ ਨੇ ਟੀਚਰ ਨੂੰ ਕਿਹਾ ਸੀ ਕਿ ਉਹ ਫੀਸ ਦੇਣ ਦੀ ਹਾਲਤ ਵਿਚ ਨਹੀਂ ਹੈ ਪਰ ਉਨ੍ਹਾਂ ਨੇ ਟੀਚਰ ਤੋਂ ਮੈਨੂੰ ਕਲਾਸ ਵਿਚ ਲੈਣ ਦੀ ਬੇਨਤੀ ਕੀਤੀ ਸੀ।’’
ਰਸ਼ਮੀ ਨੇ ਅੱਗੇ ਕਿਹਾ,‘‘ਮੈਂ ਭਰਤਨਾਟਿਅਮ ਤੋਂ ਸ਼ੁਰੂਆਤ ਕੀਤੀ ਸੀ ਅਤੇ ਥਰਡ ਯੀਅਰ ਤੋਂ ਬਾਲੀਵੁੱਡ ਡਾਂਸ ਵਿਚ ਸ਼ਿਫਟ ਹੋ ਗਈ ਸੀ। ਥੋੜੇ ਸਮੇਂ ਬਾਅਦ ਜਦੋਂ ਮੇਰੇ ਟੀਚਰ ਕਲਾਸ ਵਿਚ ਨਹੀਂ ਹੁੰਦੇ ਸਨ ਤਾਂ ਮੈਂ ਛੋਟੇ ਬੱਚਿਆਂ ਨੂੰ ਡਾਂਸ ਸਿਖਾਉਂਦੀ ਸੀ।’’ ਰਸ਼ਮੀ ਦੇਸਾਈ ਦੀ ਮਾਂ ਰਸੀਲਾ ਨੇ ਦੱਸਿਆ,‘‘ਮੈਂ ਆਪਣੀ ਬੇਟੀ ਦਾ ਨਾਮ ਸ਼ਿਵਾਨੀ ਤੋਂ ਦਿੱਵਿਆ ਅਤੇ ਬਾਅਦ ਵਿਚ ਰਸ਼ਮੀ ਕੀਤਾ ਕਿਉਂਕਿ ਜਦੋਂ ਇਸ ਨੇ ਅਦਾਕਾਰੀ ਨੂੰ ਆਪਣਾ ਪ੍ਰੋਫੈਸ਼ਨ ਬਣਾਉਣ ਦਾ ਫੈਸਲਾ ਕੀਤਾ ਤਾਂ ਮੈਂ ਸਮਾਜ ਅਤੇ ਪਰਿਵਾਰ ਦੀ ਪ੍ਰਤੀਕਿਰਿਆ ਤੋਂ ਡਰ ਗਈ ਸੀ।’’
ਰਸੀਲਾ ਦੇਸਾਈ ਨੇ ਅੱਗੇ ਕਿਹਾ,‘‘ਮੈਂ ਸਿੰਗਲ ਪੈਰੇਂਟ ਸੀ, ਮੇਰੇ ਕੋਲ ਸੁਪੋਰਟ ਕਰਨ ਦੇ ਲਈ ਪਤੀ ਨਹੀਂ ਸੀ।।ਉਂਝ ਵੀ ਸਾਡੀ ਕਾਸਟ ਵਿਚ ਇਹ ਪਹਿਲੀ ਮਹਿਲਾ ਸੀ, ਜੋ ਅਦਾਕਾਰੀ ਵਿਚ ਐਂਟਰੀ ਕਰ ਰਹੀ ਸੀ। ਸਾਡਾ ਪੂਰਾ ਪਰਿਵਾਰ ਕਾਫੀ ਪੜਿਆ ਲਿਖਿਆ ਹੈ ਅਤੇ ਉਨ੍ਹਾਂ ਨੇ ਕਦੇ ਅਦਾਕਾਰੀ ਬਾਰੇ ਸੋਚਿਆ ਵੀ ਨਹੀਂ ਹੈ। ਰਸ਼ਮੀਦੀ ਮਾਂ ਨੇ ਕਿਹਾ ਕਿ ਪਰ ਮੈਂ ਰਸ਼ਮੀ ਦਾ ਪੂਰਾ ਸਮਰਥਨ ਕੀਤਾ, ਮੈਂ ਸਮਾਜ ਅਤੇ ਪਰਿਵਾਰ ਤੋਂ ਡਰ ਗਈ ਸੀ ਇਸ ਲਈ ਮੈਂ ਇਸ ਦਾ ਨਾਂ ਬਦਲ ਦਿੱਤਾ ਪਰ ਮੇਰੀ ਭੈਣ ਮੇਰੇ ਸਾਥ ਦੇਣ ਦੇ ਲਈ ਸੀ।’’
ਇਹ ਵੀ ਪੜ੍ਹੋ: ਇਸ ਲਈ ਤੁਸੀਂ ਸਾਡੇ ਨੇਤਾ, ਮੋਦੀ ਦੇ ਕਰੋੜਾਂ ਦੇ ਪੈਕੇਜ ’ਤੇ ਬੋਲੇ ਸਿਤਾਰੇ
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ