‘ਬਿੱਗ ਬੌਸ 13’ ਤੋਂ ਬਾਅਦ ਪਹਿਲੀ ਵਾਰ ਆਸਿਮ ’ਤੇ ਖੁੱਲ੍ਹ ਕੇ ਬੋਲੀ ਰਸ਼ਮੀ, ਦੱਸਿਆ ਵੱਡਾ ਸੱਚ

2/28/2020 11:46:09 AM

ਜਲੰਧਰ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ ‘ਬਿੱਗ ਬੌਸ 13’ ’ਚ ਰਸ਼ਮੀ ਦੇਸਾਈ ਅਤੇ ਆਸਿਮ ਰਿਆਜ਼ ਦੀ ਸ਼ੁਰੂਆਤ ’ਚ ਬਿਲਕੁਲ ਨਹੀਂ ਬਣਦੀ ਸੀ ਪਰ ਜਦੋਂ ਆਸਿਮ ਦੀ ਸਿਧਾਰਥ ਸ਼ੁਕਲਾ ਨਾਲ ਲੜਾਈ ਹੋਈ ਉਦੋਂ ਤੋਂ ਉਹ ਅਤੇ ਰਸ਼ਮੀ ਦੇਸਾਈ ਚੰਗੇ ਦੋਸਤ ਬਣ ਗਏ। ਸ਼ੋਅ ਖਤਮ ਹੋਣ ਤੋਂ ਬਾਅਦ ਵੀ ਆਸਿਮ–ਰਸ਼ਮੀ ਦੀ ਦੋਸਤੀ ਬਣੀ ਹੋਈ ਹੈ। ਹੁਣ ਇਕ ਇੰਟਰਵਿਊ ’ਚ ਰਸ਼ਮੀ ਦੇਸਾਈ ਨੇ ਆਸਿਮ ਰਿਆਜ਼ ਨੂੰ ਆਪਣਾ ਸੱਚਾ ਦੋਸਤ ਦੱਸਿਆ ਹੈ।

ਇਸ ਦੇ ਨਾਲ ਹੀ ਰਸ਼ਮੀ ਦੇਸਾਈ ਨੇ ਆਸਿਮ ਰਿਆਜ਼ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ। ਦਿੱਤੇ ਇੰਟਰਵਿਊ ’ਚ ਰਸ਼ਮੀ ਨੇ ਕਿਹਾ, ‘‘ਅਸੀਂ ਦੋਵੇਂ ਇਕ–ਦੂਜੇ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ। ਉਸ ਨੇ ਮੇਰੇ ਲਈ ਬਿਨਾਂ ਕਹੇ ਬਹੁਤ ਸਾਰੀਆਂ ਚੀਜਾਂ ਕੀਤੀਆਂ ਹਨ। ਉਹ ਸੱਚਾ ਹੈ। ਬਿੱਗ ਬੌਸ ਹਾਊਸ ’ਚ ਜਿਵੇਂ ਹਾਲਾਤ ਸਾਹਮਣੇ ਆਏ ਉਸ ਨਾਲ ਅਸੀਂ ਕਰੀਬ ਆਏ। ਅਸੀਂ ਇਕ–ਦੂਜੇ ਤੋਂ ਕੋਈ ਉਮੀਦ ਨਹੀਂ ਕਰਦੇ। ਮੈਂ ਆਸਿਮ ਦੀ ਸ਼ੁਕਰਗੁਜਾਰ ਹਾਂ ਕਿ ਉਹ ਮੇਰੇ ਨਾਲ ਖੜ੍ਹਾ ਰਿਹਾ।’’ ਰਸ਼ਮੀ ਦਾ ਮੰਨਣਾ ਹੈ ਕਿ ਆਸਿਮ ਰਿਆਜ਼ ਨੇ ਬਿੱਗ ਬੌਸ ਹਾਊਸ ’ਚ ਉਨ੍ਹਾਂ ਲਈ ਬਹੁਤ ਕੁਝ ਕੀਤਾ ਸੀ, ਜਿਸ ਦੀ ਆਸਿਮ ਨੇ ਕਦੇ ਕੋਈ ਸ਼ਿਕਾਇਤ ਨਹੀਂ ਕੀਤੀ। ਬਕੌਲ ਰਸ਼ਮੀ ਦੇਸਾਈ, ‘‘ਉਸ ਨੇ ਮੇਰੇ ਲਈ ਘਰ ਦੇ ਅੰਦਰ ਬਹੁਤ ਕੁਝ ਕੀਤਾ, ਝੱਲਿਆ ਹੈ ਅਤੇ ਬੇਚਾਰੇ ਨੇ ਮਾਰ ਵੀ ਖਾਧੀ ਹੈ ਪਰ ਉਸ ਨੇ ਕਦੇ ਮੈਨੂੰ ਜਤਾਇਆ ਨਹੀਂ।’’

ਦੱਸ ਦੇਈਏ ਕਿ ‘ਬਿੱਗ ਬੌਸ 13’ ਦੇ ਫਿਨਾਲੇ ਤੋਂ ਬਾਅਦ ਰਸ਼ਮੀ ਅਤੇ ਆਸਿਮ ਨੇ ਇਕੱਠੇ ਹਿਮਾਂਸ਼ੀ ਖੁਰਾਨਾ ਨਾਲ ਮਿਲ ਕੇ ਪਾਰਟੀ ਕੀਤੀ ਸੀ। ਰਸ਼ਮੀ ਦੇਸਾਈ ਦਾ ‘ਬਿੱਗ ਬੌਸ 13’ ਦਾ ਸਫਰ ਰੋਲਰਕੋਸਟਰ ਰਾਇਡ ਦੀ ਤਰ੍ਹਾਂ ਰਿਹਾ ਸੀ। ਰਸ਼ਮੀ ਦਾ ਹਰ ਇਮੋਸ਼ਨ ਸ਼ੋਅ ’ਚ ਦੇਖਣ ਨੂੰ ਮਿਲਿਆ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News