ਜਦੋਂ ''ਏਕ ਦੂਜੇ ਕੇ ਲੀਏ'' ਦੀ ਇਸ ਫੇਮ ਅਦਾਕਾਰਾ ''ਤੇ ਲੱਗਿਆ ਬਿਜਲੀ ਚੋਰੀ ਕਰਨ ਦਾ ਦੋਸ਼, ਜਾਣੋ ਪੂਰਾ ਮਾਮਲਾ

1/20/2017 12:46:27 PM

ਮੁੰਬਈ—ਬੀਤੇਂ ਦੌਰ ਦੀ ਮਸ਼ਹੂਰ ਅਦਾਕਾਰਾ ਰਹਿ ਚੁੱਕੀ ਰਤੀ ਅਗਨੀਹੋਤਰੀ ਅਤੇ ਉਨ੍ਹਾਂ ਦੇ ਪਤੀ ਅਨਿਲ ਵੀਰਵਾਨੀ ਦੇ ਖਿਲਾਫ 48.96 ਲੱਖ ਰੁਪਏ ਦੀ ਬਿਜਲੀ ਚੋਰੀ ਕਰਨ ਦਾ ਦੋਸ਼ ''ਚ ਇਕ ਮਾਮਲਾ ਦਰਜ ਕੀਤਾ ਗਿਆ ਹੈ।
ਪੁਲਸ ਅਨੁਸਾਰ ''ਇਕ ਦੂਜੇ ਕੇ ਲੀਏ'' ਫੇਮ ਅਦਾਕਾਰਾ ਅਤੇ ਉਸ ਦੇ ਆਰਕੀਟੈਕਟ ਪਤੀ ਨੇ ਕਥਿਤ ਰੂਪ ਨਾਲ ਵਰਲੀ ਇਲਾਕੇ ''ਚ ਨਹਿਰੂ ਪਲੈਨੀਟੇਰਿਅਮਸ ਦੇ ਕੋਲ ਸਟਰਲਿੰਗ ਸੀ ਫੇਸ ਅਪਾਰਟਮੈਂਟ ਦੇ ਆਪਣੇ ਘਰ ''ਚ ਬਿਜਲੀ ਦੇ ਮੀਟਰ ਨਾਲ ਛੇੜਛਾੜ ਕੀਤੀ ਸੀ।
ਮੁੰਬਈ ਇਲੈਕਟਰਿਕ ਸਪਲਾਈ ਅਤੇ ਆਵਾਜਾਈ (ਬੈਸਟ) ਦੀ ਇਕ ਟੀਮ ਨੇ ਅਭਿਨੇਤਰੀ ਦੇ ਘਰ ਦਾ ਦੌਰਾ ਕਰਨ ''ਤੇ ਕਥਿਤ ਇਸ ਗੜਬੜੀ ਦਾ ਪਤਾ ਲਗਾਇਆ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਨੇ ਮੀਟਰ ਨਾਲ ਛੇੜਛਾੜ ਕਰਕੇ 4 ਅਪ੍ਰੈਲ, 2013 ਤੋਂ 1,77,647 ਯੂਨਿਟ ਬਿਜਲੀ ਲਈ ਕਥਿਤ ਰੂਪ ਨਾਲ ਭੁਗਤਾਨ ਨਹੀਂ ਕੀਤਾ ਗਿਆ ਸੀ।
ਉਨ੍ਹਾਂ ਨੇ ਦੱਸਿਆ ਕੀ ਰਤੀ ਅਤੇ ਉਸ ਦੇ ਪਤੀ ਖਿਲਾਫ ਵਰਲੀ ਪੁਲਸ ਥਾਨੇ ''ਚ ਭਾਰਤੀ ਬਿਜਲੀ ਐਕਟ ਦੀ ਧਾਰਾ 135 ਦੇ ਤਹਿਤ 48.96 ਲੱਖ ਰੁਪਏ ਦੀ ਚੋਰੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਅਧਿਕਾਰੀ ਪ੍ਰਵੀਨ ਪਡਵਾਲ ਦੇ ਮੁਤਾਬਕ ਅਜੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News