ਫਰਾਹ, ਰਵੀਨਾ ਤੇ ਭਾਰਤੀ ਸਿੰਘ ''ਤੇ ਪੰਜਾਬ ''ਚ ਤੀਜਾ ਮਾਮਲਾ ਦਰਜ

1/7/2020 1:25:05 PM

ਮੁੰਬਈ (ਬਿਊਰੋ) — ਇਸਾਈ ਭਾਈਚਾਰੇ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ 'ਚ ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ, ਭਾਰਤੀ ਸਿੰਘ ਤੇ ਫਰਾਹ ਖਾਨ ਖਿਲਾਫ ਰੂਪਨਗਰ ਪੁਲਸ ਨੇ 295 ਏ ਦੇ ਤਹਿਤ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਵਿਸ਼ਵ ਡਾਕਟਰ ਚਰਣ ਮਰਸੀ ਨੇ ਦਰਜ ਕਰਵਾਇਆ ਹੈ। ਦੱਸ ਦਈਏ ਕਿ ਦਸੰਬਰ 'ਚ ਭਾਰਤੀ ਸਿੰਘ, ਫਰਾਹ ਖਾਨ ਤੇ ਰਵੀਨਾ ਟੰਡਨ ਨੇ ਇਕ ਟੀ. ਵੀ. ਪ੍ਰੋਗਰਾਮ ਦੌਰਾਨ ਪਵਿੱਤਰ ਬਾਈਬਲ ਦੇ ਸ਼ਬਦ 'ਹਾਲੇਲੂਈਆ' ਦਾ ਮਜ਼ਾਕ ਉਡਾਉਣ ਅਤੇ ਦਰਸ਼ਕਾਂ ਵਿਚ ਅਸ਼ਲੀਲ ਅਰਥ ਪੇਸ਼ ਕਰਨ ਦੇ ਮਾਮਲੇ ਸਬੰਧੀ ਮਸੀਹ ਭਾਈਚਾਰ ਦੇ ਲੋਕਾਂ 'ਚ ਵੀ ਭਾਰੀ ਰੋਸ ਪਾਇਆ ਗਿਆ।

ਅਜਨਾਲਾ ਤੇ ਰੂਪਨਗਰ 'ਚ ਵੀ ਹੋ ਚੁੱਕਾ ਹੈ ਮੁਕੱਦਮਾ ਦਰਜ
ਦੱਸ ਦਈਏ ਕਿ ਈਸਾਈ ਮੋਰਚੇ ਦੇ ਚੇਅਰਮੈਨ ਸੋਨੂੰ ਜਫਰ ਦੁਆਰਾ ਦਿੱਤੀ ਦਰਖਾਸਤ 'ਤੇ ਕਾਰਵਾਈ ਕਰਦਿਆਂ ਥਾਣਾ ਅਜਨਾਲਾ ਤੇ ਰੂਪਨਗਰ 'ਚ ਫਰਾਹ ਖਾਨ, ਭਾਰਤੀ ਤੇ ਰਵੀਨਾ ਟੰਡਨ ਵਿਰੁੱਧ ਧਾਰਮਿਕ ਭਾਵਨਾਵਾਂ ਭੜਕਾਉਣ ਕਾਰਨ ਧਾਰਾ 295-ਏ ਤਹਿਤ ਮੁਕੱਦਮਾ ਦਰਜ ਕੀਤਾ ਗਿਆ। ਇਸ ਸਬੰਧੀ ਪੁਸ਼ਟੀ ਥਾਣਾ ਅਜਨਾਲਾ ਦੇ ਨਵ ਨਿਯੂਤਕ ਐੱਸ. ਐੱਚ. ਓ ਇੰਸਪੈਕਟਰ ਕਮਲਜੀਤ ਸਿੰਘ ਰੰਧਾਵਾ ਨੇ ਕੀਤੀ ਸੀ। ਇਸ ਮਾਮਲੇ 'ਚ ਅੰਮ੍ਰਿਤਸਰ ਪੁਲਸ ਨੇ ਇਕ ਵਿਵਾਦਤ ਵੀਡੀਓ ਦੀ ਜਾਂਚ ਤੋਂ ਬਾਅਦ ਸ਼ਿਕਾਇਤ ਦਰਜ ਕੀਤੀ ਗਈ ਸੀ।

ਰਵੀਨਾ ਤੋਂ ਬਾਅਦ ਫਰਾਹ ਖਾਨ ਨੇ ਮੰਗੀ ਸੀ ਮੁਆਫੀ
ਰਵੀਨਾ ਟੰਡਨ ਤੇ ਫਰਾਹ ਖਾਨ ਨੇ ਸੋਸ਼ਲ ਮੀਡੀਆ 'ਤੇ ਪ੍ਰੋਗਰਾਮ ਦਾ ਵੀਡੀਓ ਸ਼ੇਅਰ ਕਰਦੇ ਹੋਏ ਮੁਆਫੀ ਮੰਗ ਲਈ ਸੀ। ਫਰਾਹ ਖਾਨ ਨੇ ਟਵੀਟ 'ਚ ਲਿਖਿਆ ਸੀ, ''ਮੈਨੂੰ ਦੁਖ ਹੈ ਕਿ ਇਕ ਐਪੀਸੋਡ ਕਾਰਨ ਅਣਜਾਣੇ 'ਚ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ। ਮੈਂ ਹਰ ਧਰਮ ਦਾ ਸਤਿਕਾਰ ਕਰਦੀ ਹਾਂ ਅਤੇ ਮੇਰਾ ਮਨੋਰਥ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਮੇਰੀ ਪੂਰੀ ਟੀਮ ਅਰਥਾਤ ਰਵੀਨਾ ਟੰਡਨ ਅਤੇ ਭਾਰਤੀ ਸਿੰਘ ਵੀ ਦੁਖੀ ਹਨ ਅਤੇ ਮੁਆਫੀ ਮੰਗ ਰਹੀਆਂ ਹਨ।''

ਇਹ ਸੀ ਪੂਰਾ ਮਾਮਲਾ
ਫਰਾਹ ਖਾਨ ਦੇ ਇਕ ਸ਼ੋਅ 'ਚ ਭਾਰਤੀ ਸਿੰਘ ਤੇ ਰਵੀਨਾ ਟੰਡਨ ਨੂੰ ਇਕ ਅੰਗਰੇਜ਼ੀ ਸ਼ਬਦ ਦੇ ਸਪੈਲਿੰਗ ਲਿਖਣ ਲਈ ਆਖਿਆ ਗਿਆ ਸੀ। ਇਹ ਸ਼ਬਦ ਪਵਿੱਤਰ ਗ੍ਰੰਥ ਤੋਂ ਲਿਆ ਗਿਆ ਸੀ। ਭਾਰਤੀ ਇਸ ਦਾ ਮਤਲਬ ਨਹੀਂ ਜਾਣਦੀ ਸੀ। ਉਸ ਨੇ ਆਪਣੇ ਵਲੋਂ ਇਸ ਦਾ ਮਤਲਬ ਦੱਸਦੇ ਹੋਏ ਇਸ ਸ਼ਬਦ ਦਾ ਖੂਬ ਮਜ਼ਾਕ ਉਡਾਇਆ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News