ਸਾਗਾ ਸਟਾਰ ਰਮਨ ਰੋਮਾਨਾ ਦਾ ''ਰੈੱਡ ਥਾਰ'' ਚਰਚਾ ''ਚ

12/26/2018 10:13:07 AM

ਜਲੰਧਰ(ਬਿਊਰੋ) : ਪੰਜਾਬ ਦੀ ਬੁਲੰਦ ਆਵਾਜ਼ ਦੀ ਮੱਲਿਕਾ, ਸੁਰੀਲੀ ਗਾਇਕਾ ਸਾਗਾ ਸਟਾਰ ਰਮਨ ਰੋਮਾਨਾ ਦਾ ਸਿੰਗਲ ਟਰੈਕ 'ਰੈੱਡ ਥਾਰ' ਸਰੋਤਿਆਂ ਵੱਲੋਂ ਖੂਬ ਪਸੰਦ ਕੀਤਾ ਗਿਆ। ਇਸ ਗੀਤ ਨੂੰ ਸਾਗਾ ਮਿਊਜ਼ਿਕ ਕੰਪਨੀ ਵੱਲੋਂ ਰਿਲੀਜ਼ ਕੀਤਾ ਗਿਆ ਹੈ, ਜਿਸ ਨੂੰ ਮਿਊਜ਼ਿਕ ਲਾਡੀ ਗਿੱਲ ਨੇ  ਦਿੱਤਾ ਹੈ। ਇਸ ਗੀਤ ਦੇ ਬੋਲ ਜੱਗੀ ਜਗੋਵਾਲ ਵੱਲੋਂ ਸ਼ਿੰਗਾਰੇ ਗਏ ਹਨ। 

ਨਿਰੋਲ ਪੰਜਾਬੀ ਸੱਭਿਆਚਾਰ ਨੂੰ ਸਮਰਪਿਤ ਸਿੰਗਲ ਟਰੈਕ ਨੂੰ ਸ. ਸੁਮੀਤ ਸਿੰਘ ਵੱਲੋਂ ਨਿਰਦੇਸ਼ਤ ਕੀਤਾ ਗਿਆ ਅਤੇ ਅਰਸ਼ ਐਂਡ ਸੁੱਖ ਡੀ ਵੱਲੋਂ ਨਿਰਦੇਸ਼ਿਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਰਮਨ ਰੋਮਾਨਾ ਦੇ ਚਰਚਿਤ ਗੀਤ ਸੈਲਫਿਸ਼ ਮਾਹੀਆ, ਜ਼ਿੱਦ, ਗਿੱਧਾ, ਅੱਖ ਸੁਰਮੇ ਦੀ, ਬੁਝਾ ਦੋ ਬੱਤੀਆਂ ਆਦਿ ਗੀਤਾਂ ਨੂੰ ਸਰੋਤਿਆਂ ਵੱਲੋਂ ਭਰਪੂਰ ਪਸੰਦ ਕੀਤੇ ਗਏ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News