ਬਰਾਤੀਆਂ ਵੱਲੋਂ ਵਿਆਹਾਂ ''ਚ ਖਿਲਾਰੀ ਜਾਂਦੀ ਭੁੱਖ ''ਤੇ ਚੋਟ ਕਰਦੈ ਹੈਪੀ ਮਨੀਲਾ ਦਾ ਗੀਤ ''ਰੀਲਾਂ ਵਾਲਾ ਡੈੱਕ-2''

12/17/2019 9:04:40 AM

ਜਲੰਧਰ(ਸੋਮ)-ਪੈਰੋਡੀ ਗੀਤਾਂ ਦੇ ਬਾਦਸ਼ਾਹ ਹੈਪੀ ਮਨੀਲਾ ਦਾ ਗੀਤ 'ਰੀਲਾਂ ਵਾਲਾ ਡੈੱਕ-2' ਸੋਸ਼ਲ ਮੀਡੀਆ 'ਤੇ ਅੱਜਕਲ ਭਰਵੀਂ ਦਾਦ ਖੱਟ ਰਿਹਾ ਹੈ। ਹੈਪੀ ਮਨੀਲਾ ਵੱਲੋਂ ਹੀ ਲਿਖੇ ਇਸ ਗੀਤ ਨੂੰ ਐੱਚ. ਐੱਮ. ਈ. ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ, ਜੋ ਕਿ ਵਿਆਹਾਂ ਵਿਚ ਬਰਾਤੀਆਂ ਵੱਲੋਂ ਖਿਲਾਰੀ ਜਾਂਦੀ ਭੁੱਖ 'ਤੇ ਚੋਟ ਕਰਦਾ ਹੈ। ਪੁਰਾਤਨ ਸਮੇਂ ਦੇ ਵਿਆਹਾਂ ਦੀ ਬਾਤ ਪਾਉਂਦਿਆਂ ਗੀਤ ਵਿਚ ਦੱਸਿਆ ਗਿਆ ਹੈ ਕਿ ਉਨ੍ਹਾਂ ਸਮਿਆਂ ਵਿਚ ਕਿਸੇ ਦੇ ਵਿਆਹ ਦਾ ਸੱਦਾ ਮਿਲਣ 'ਤੇ ਪੂਰੇ ਦਾ ਪੂਰਾ ਪਰਿਵਾਰ ਜਾ ਢੁਕਦਾ ਸੀ ਅਤੇ ਬਰਾਤੀਆਂ ਦੀ ਸੇਵਾ ਲਈ ਲਾਏ ਵੱਖ-ਵੱਖ ਖਾਣਿਆਂ ਦੇ ਖੂਬ 'ਆਹੂ' ਲਾਹੁੰਦਾ ਸੀ।

ਬਿਨਾਂ ਸੰਗ-ਸ਼ਰਮ ਪਲੇਟਾਂ ਭਰ-ਭਰ ਕੇ ਖਾਧਾ ਜਾਂਦਾ ਸੀ। ਅੰਤ ਵਿਚ ਗਾਇਕ ਅਜੋਕੇ ਸਮੇਂ ਦੇ ਵਿਆਹ ਦੇ ਸੱਦੇ ਦੀ ਗੱਲ ਕਰਦਿਆਂ ਕਹਿੰਦਾ ਹੈ ਕਿ ਅੱਜਕਲ ਵਿਆਹ ਦੇ ਕਾਰਡ 'ਤੇ ਹੀ ਲਿਖ ਦਿੱਤਾ ਜਾਂਦਾ ਹੈ ਕਿ ਇਕ ਕਾਰਡ 'ਤੇ ਪਰਿਵਾਰ ਦਾ ਇਕ ਮੈਂਬਰ ਹੀ ਆਵੇ। ਜ਼ਿਕਰਯੋਗ ਹੈ ਕਿ ਗਾਇਕ ਅਤੇ ਗੀਤਕਾਰ ਹੈਪੀ ਮਨੀਲਾ ਸਮੇਂ-ਸਮੇਂ 'ਤੇ ਸਮਾਜ ਵਿਚ ਫੈਲੀਆਂ ਬੁਰਾਈਆਂ 'ਤੇ ਚੋਟ ਕਰਦੇ ਗੀਤ ਸਰੋਤਿਆਂ ਦੀ ਨਜ਼ਰ ਕਰਦਾ ਰਹਿੰਦਾ ਹੈ, ਜੋ ਕਿ ਉਸ ਦਾ ਚਾਹੁਣ ਵਾਲਿਆਂ ਦਾ ਮਣਾਂਮੂੰਹੀਂ ਪਿਆਰ ਪਾ ਚੁੱਕੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News