ਅਮਿਤਾਭ ਦੀ ਤਸਵੀਰ ਦੇਖ ਰੇਖਾ ਨੇ ਦਿੱਤਾ ਅਜਿਹਾ ਰਿਐਕਸ਼ਨ, ਵੀਡੀਓ ਵਾਇਰਲ

1/31/2019 10:52:16 AM

ਮੁੰਬਈ(ਬਿਊਰੋ)— ਰੇਖਾ ਦਾ ਡੱਬੂ ਰਤਨਾਨੀ ਦੇ ਕੈਲੰਡਰ ਲਾਂਚ ਦੇ ਮੌਕੇ ਦਾ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। ਬਾਲੀਵੁੱਡ ਅਦਾਕਾਰਾ ਰੇਖਾ ਇਸ ਵੀਡੀਓ 'ਚ ਬਹੁਤ ਖੂਬਸੂਰਤ ਲੁੱਕ 'ਚ ਨਜ਼ਰ ਆ ਰਹੀ ਹੈ ਪਰ ਅਮਿਤਾਭ ਬੱਚਨ ਦੀ ਤਸਵੀਰ ਨੂੰ ਦੇਖ ਕੇ ਰੇਖਾ ਕੁਝ ਇਸ ਤਰ੍ਹਾਂ ਦਾ ਰਿਐਕਸ਼ਨ ਦਿੰਦੀ ਹੈ ਕਿ ਸਭ ਹੈਰਾਨ ਰਹਿ ਜਾਂਦੇ ਹਨ। ਰੇਖਾ ਦਾ ਇਹ ਵੀਡੀਓ ਵਾਰ-ਵਾਰ ਦੇਖਿਆ ਜਾ ਰਿਹਾ ਹੈ ਅਤੇ ਕਾਫੀ ਵਾਇਰਲ ਹੋ ਰਿਹਾ ਹੈ। ਬਾਲੀਵੁੱਡ ਦੇ ਮਸ਼ਹੂਰ ਫੋਟੋਗ੍ਰਾਫਰ ਡੱਬੂ ਰਤਨਾਨੀ ਦੇ ਕੈਲੰਡਰ ਲਾਂਚ ਮੌਕੇ ਤੇ ਬਾਲੀਵੁੱਡ ਦੀਆਂ ਜ਼ਿਆਦਾਤਰ ਮਸ਼ਹੂਰ ਹਸਤੀਆਂ ਮੌਜੂਦ ਸਨ। ਰੇਖਾ ਦੇ ਇਸ ਵੀਡੀਓ ਨੂੰ ਇਕ ਫੈਨ ਪੇਜ਼ 'ਤੇ ਪੋਸਟ ਕੀਤਾ ਗਿਆ ਹੈ। ਰੇਖਾ ਇਸ ਵੀਡੀਓ 'ਚ ਡੱਬੂ ਰਤਨਾਨੀ ਅਤੇ ਬੱਚਿਆਂ ਨਾਲ ਫੋਟੋਸ਼ੂਟ ਕਰਵਾ ਰਹੀ ਹੈ।

 

 
 
 
 
 
 
 
 
 
 
 
 
 
 

Haha!! I knew It!! On Completion Of 20years of @dabbooratnani calendar launch Rekha Hi Is Seen Enjoying The Event With Laods Of Energy And Joy.. Haha!! Loved Her Reaction When She Sees The Pic Of Mr.Bachchan #ShadesOfRekhaJi #rekha #rekhaji #MashaAllah #maygodsaverekhajifromevileye #LoveYouRekhaJi #rekhajifanpage #livelongrekhajiii #angelrekha #angelrekhaonearth

A post shared by REKHA JI (@rekhajifanpage) on Jan 28, 2019 at 10:10pm PST

ਜਦੋਂ ਕਿ ਉੱਥੇ ਮੌਜੂਦ ਫੋਟੋਗ੍ਰਾਫਰ ਉਨ੍ਹਾਂ ਨੂੰ ਪੋਜ ਦੇਣ ਦੇ ਲਈ ਕਹਿ ਰਹੇ ਹਨ। ਰੇਖਾ ਵੀ ਬਹੁਤ ਹੀ ਕੂਲ ਅੰਦਾਜ਼ 'ਚ ਤਸਵੀਰਾਂ ਖਿਚਵਾਉਂਦੀ ਹੈ। ਫੋਟੋਗ੍ਰਾਫਰ ਰੇਖਾ ਨੂੰ ਇਕੱਲੇ ਪੋਜ ਦੇਣ ਲਈ ਕਹਿੰਦੇ ਹਨ ਅਤੇ ਰੇਖਾ ਪੋਜ ਦੇਣ ਤੋਂ ਪਹਿਲਾਂ ਪਿੱਛੇ ਮੁੜ ਕੇ ਦੇਖਦੀ ਹੈ ਅਤੇ ਫੋਟੋਗ੍ਰਾਫਰਜ਼ ਦੀ ਸ਼ਰਾਰਤ ਸਮਝ ਜਾਂਦੀ ਹੈ। ਰੇਖਾ ਪਿਛੇ ਮੁੜ ਕੇ ਦੇਖਦੀ ਹੈ ਤਾਂ ਉੱਥੇ ਅਮਿਤਾਭ ਬੱਚਨ ਦੀ ਤਸਵੀਰ ਨਜ਼ਰ ਆਉਂਦੀ ਹੈ ਅਤੇ ਉਹ ਉੱਥੋਂ ਜ਼ਬਰਦਸਤ ਰਿਐਕਸ਼ਨ ਦੇ ਕੇ ਚਲੀ ਜਾਂਦੀ ਹੈ
PunjabKesari
ਦੱਸ ਦੇਈਏ ਕਿ ਰੇਖਾ ਨੂੰ ਅਕਸਰ ਫਿਲਮਾਂ ਨਾਲ ਜੁੜੇ ਖਾਸ ਮੌਕਿਆਂ ਤੇ ਦੇਖਿਆ ਜਾ ਸਕਦਾ ਹੈ। ਡੱਬੂ ਰਤਨਾਨੀ ਕੈਲੰਡਰ ਲਾਂਚ ਬਾਲੀਵੁੱਡ ਦਾ ਬਹੁਤ ਵੱਡਾ ਮੌਕਾ ਰਹਿੰਦਾ ਹੈ, ਜਿਸ 'ਚ ਦਿੱਗਜ਼ ਸਿਤਾਰੇ ਨਜ਼ਰ ਆਉਂਦੇ ਹਨ। ਇਸ ਮੌਕੇ ਤੇ ਰੇਖਾ ਸ਼ਾਨਦਾਰ ਅੰਦਾਜ਼ 'ਚ ਨਜ਼ਰ ਆਈ ਅਤੇ ਉਨ੍ਹਾਂ ਦੀ ਬਲੈਕ ਡਰੈੱਸ ਕਾਫੀ ਚਰਚਾ 'ਚ ਵੀ ਰਹੀ।
PunjabKesari
 64 ਸਾਲ ਰੇਖਾ ਨੇ 1966 'ਚ ਤੇਲੁਗੂ ਫਿਲਮ ਤੋਂ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ, ਅਮਿਤਾਭ ਬੱਚਨ ਨਾਲ ਰੇਖਾ ਦੀ ਆਨਸਕ੍ਰੀਨ ਜੋੜੀ ਸੁਪਰਹਿੱਟ ਰਹੀ ਸੀ। ਉੱਥੇ ਬਾਲੀਵੁੱਡ ਦੇ ਮਸ਼ਹੂਰ ਫੋਟੋਗ੍ਰਾਫਰ ਡੱਬੂ ਰਤਨਾਨੀ ਨੇ ਆਪਣਾ ਸਾਲ 2019 ਦਾ ਕੈਲੰਡਰ ਲਾਂਚ ਕਰ ਦਿੱਤਾ ਹੈ।
PunjabKesari
 ਜਿੱਥੇ ਇਸ ਦੇ ਲਾਂਚ ਤੇ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ। ਜਿੱਥੇ ਰੇਖਾ, ਟਾਈਗਰ ਸ਼ਰਾਫ, ਕਾਰਤਿਕ ਆਰਿਅਨ ਸਮੇਤ ਕਈ ਸਿਤਾਰੇ ਨਜ਼ਰ ਆਏ।
PunjabKesari
ਇਸ ਦੇ ਨਾਲ ਹੀ ਇਸ ਸਾਲ ਡੱਬੂ ਦੇ ਕੈਲੰਡਰ 'ਚ ਸ਼ਰਧਾ ਕਪੂਰ, ਅਮਿਤਾਭ ਬੱਚਨ, ਅਭਿਸ਼ੇਕ ਬੱਚਨ, ਕਿਆਰਾ ਅਡਵਾਣੀ, ਸਨੀ ਲਿਓਨੀ ਸਮੇਤ ਕਈ ਵੱਡੇ ਦਿੱਗਜ਼ ਸਿਤਾਰੇ ਨਜ਼ਰ ਆ ਰਹੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News