65 ਸਾਲਾਂ ਦੀ ਹੋਈ ਬਾਲੀਵੁੱਡ ਦੀ ਸਦਾਬਹਾਰ ਅਦਾਕਾਰਾ ਰੇਖਾ, ਵਿਰਾਸਤ 'ਚ ਮਿਲੀ ਸੀ ਐਕਟਿੰਗ

10/10/2019 10:41:00 AM

ਮੁੰਬਈ (ਬਿਊਰੋ)— ਬਾਲੀਵੁੱਡ ਦੀ ਸਦਾਬਹਾਰ ਅਦਾਕਾਰਾ ਰੇਖਾ ਅੱਜ ਆਪਣਾ 65ਵਾਂ ਜਨਮਦਿਨ ਮਨਾ ਰਹੀ ਹੈ। ਇੰਨੇ ਸਾਲਾਂ 'ਚ ਰੇਖਾ ਦੀ ਦੀਵਾਨਗੀ ਉਸ ਦੇ ਪ੍ਰਸ਼ੰਸਕਾਂ ਵਿਚਕਾਰ ਕਦੇ ਘੱਟ ਨਹੀਂ ਹੋਈ। ਰੇਖਾ ਨੇ ਕਦੇ 'ਖੂਬਸੂਰਤ' ਤੇ ਕਦੇ 'ਉਮਰਾਓ ਜਾਨ' ਬਣ ਕੇ ਫੈਨਜ਼ 'ਤੇ ਕਹਿਰ ਢਾਹਿਆ ਹੈ। ਰੇਖਾ ਦਾ ਜਨਮ 10 ਅਕਤੂਬਰ 1954 'ਚ ਮਦਰਾਸ 'ਚ ਹੋਇਆ । ਰੇਖਾ ਦਾ ਬਚਪਨ ਦਾ ਨਾਂ ਭਾਨੂਰੇਖਾ ਗਣੇਸ਼ਨ ਸੀ, ਜਿਸ ਨੂੰ ਐਕਟਿੰਗ ਵਿਰਾਸਤ 'ਚ ਮਿਲੀ ਸੀ। ਰੇਖਾ ਆਪਣੀਆਂ ਫਿਲਮਾਂ ਦੇ ਨਾਲ-ਨਾਲ ਨਿੱਜ਼ੀ ਜ਼ਿੰਦਗੀ ਕਰਕੇ ਵੀ ਕਾਫੀ ਮਸ਼ਹੂਰ ਰਹੀ ਹੈ।
PunjabKesari

ਫਿਲਮੀ ਕਰੀਅਰ ਦੀ ਸ਼ੁਰੂਆਤ

ਆਪਣੇ 4 ਦਹਾਕਿਆਂ ਦੇ ਕਰੀਅਰ 'ਚ ਰੇਖਾ ਨੇ ਕਰੀਬ 175 ਫਿਲਮਾਂ 'ਚ ਕੰਮ ਕੀਤਾ। ਰੇਖਾ ਦੀ ਮਾਂ ਮਸ਼ਹੂਰ ਅਦਾਕਾਰਾ ਸੀ, ਜਿਸ ਤੋਂ ਬਾਅਦ ਰੇਖਾਂ ਨੇ 1966 'ਚ ਤੇਲੁਗੂ ਫਿਲਮ 'ਚ ਬਾਲ ਕਲਾਕਾਰ ਦੇ ਤੌਰ 'ਤੇ ਕੰਮ ਕੀਤਾ। ਰੇਖਾ ਨੇ ਇਕ ਅਭਿਨੇਤਰੀ ਦੇ ਤੌਰ 'ਤੇ ਫਿਲਮ 'ਸਾਵਨ ਭਾਦੋਂ' 'ਚ ਕੰਮ ਕੀਤਾ, ਜੋ 1970 'ਚ ਰਿਲੀਜ਼ ਹੋਈ ਸੀ। ਫਿਲਮ 'ਚ ਉਨ੍ਹਾਂ ਨਾਲ ਨਵੀਨ ਨਿਸ਼ਚਲ ਸੀ। ਫਿਲਮ ਨੇ ਕਾਫੀ ਚੰਗੀ ਕਮਾਈ ਕੀਤੀ ਸੀ।
PunjabKesari

ਬੈਸਟ ਅਭਿਨੇਤਰੀ ਫਿਲਮਫੇਅਰ ਐਵਾਰਡ

ਇਸ ਤੋਂ ਬਾਅਦ ਰੇਖਾ ਦੀ 1988 'ਚ ਆਈ ਫਿਲਮ 'ਖੂਨ ਭਰੀ ਮਾਂਗ' ਉਨ੍ਹਾਂ ਦੇ ਕਰੀਅਰ ਦੀਆਂ ਸੁਪਰਹਿੱਟ ਫਿਲਮਾਂ 'ਚ ਸ਼ਾਮਲ ਹੈ। ਇਸ ਫਿਲਮ ਕਰਕੇ ਰੇਖਾ ਨੂੰ ਬੈਸਟ ਅਭਿਨੇਤਰੀ ਦਾ ਫਿਲਮਫੇਅਰ ਐਵਾਰਡ ਮਿਲਿਆ ਸੀ। ਇਸ ਤੋਂ ਬਾਅਦ ਰੇਖਾ ਨੇ 90 ਦੇ ਦਹਾਕੇ 'ਚ ਵੀ ਕਾਫੀ ਕੰਮ ਕੀਤਾ। ਇਹ ਫਿਲਮ ਉਨ੍ਹਾਂ ਦੀ ਅਕਸ਼ੈ ਕੁਮਾਰ ਨਾਲ 'ਖਿਲਾੜੀਓਂ ਕਾ ਖਿਲਾੜੀ' ਸੀ, ਜਿਸ 'ਚ ਉਨ੍ਹਾਂ ਨੇ ਗੈਂਗਸਟਰ ਦਾ ਰੋਲ ਨਿਭਾਇਆ ਸੀ।
PunjabKesari
ਇਸ 'ਚ ਵੀ ਰੇਖਾ ਦੀ ਲੋਕਾਂ ਨੇ ਖੂਬ ਤਾਰੀਫ ਕੀਤੀ ਅਤੇ ਉਸ ਨੂੰ ਇਸ ਰੋਲ ਲਈ ਵੀ ਬੈਸਟ ਸਪੋਰਟਿੰਗ ਐਕਟਰੈੱਸ ਦਾ ਫਿਲਮਫੇਅਰ ਐਵਾਰਡ ਮਿਲਿਆ। ਰੇਖਾ ਨੇ ਕਈ ਫਿਲਮਾਂ 'ਚ ਬਿੰਦਾਸ ਰੋਲ ਕਰਕੇ ਲੋਕਾਂ ਦਾ ਖੂਬ ਮਨੋਰੰਜਨ ਕੀਤਾ।
PunjabKesari
ਉਸ ਦਾ ਨਾਂ ਮਸ਼ਹੂਰ ਅਦਾਕਾਰ ਅਮਿਤਾਭ ਬੱਚਨ ਨਾਲ ਕਾਫੀ ਸੁਰਖੀਆਂ 'ਚ ਰਿਹਾ। ਕਿਹਾ ਜਾਂਦਾ ਹੈ ਕਿ ਰੇਖਾ 1980 ਤੋਂ ਹੀ ਅਮਿਤਾਭ ਨੂੰ ਚਾਹੁੰਦੀ ਹੈ। ਰੇਖਾ ਦਾ ਸਿੰਧੂਰ ਅੱਜ ਵੀ ਸਭ ਲਈ ਇਕ ਰਾਜ ਬਣਿਆ ਹੋਇਆ ਹੈ ਪਰ ਰੇਖਾ ਨੇ ਕਦੇ ਆਪਣੀ ਲਾਈਫ ਬਾਰੇ ਕਿਸੇ ਨਾਲ ਕੁਝ ਸਾਂਝਾ ਨਹੀਂ ਕੀਤਾ।
PunjabKesari

PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News