ਐਵਾਰਡ ਸ਼ੋਅ ਦੌਰਾਨ ਰੇਖਾ ਨੇ ਸ਼ਰੇਆਮ ਰਣਬੀਰ ਨੂੰ ਕਿਹਾ ਆਲੀਆ ਦਾ ਲਵਰ, ਵੀਡੀਓ ਵਾਇਰਲ

10/21/2019 3:27:40 PM

ਮੁੰਬਈ(ਬਿਊਰੋ)- ਸਦਾਬਹਾਰ ਅਦਾਕਾਰਾ ਰੇਖਾ ਦੀ ਅੱਜ ਵੀ ਉਨ੍ਹੀ ਦੀ ਫੈਨਫਲੋਇੰਗ ਹੈ, ਜਿੰਨੀ ਕੀ ਉਸ ਸਮੇਂ ਹੁੰਦੀ ਸੀ ਜਦੋਂ ਉਹ ਲਗਾਤਾਰ ਫਿਲਮਾਂ ’ਚ ਨਜ਼ਰ ਆਉਂਦੀ ਸੀ। ਰੇਖਾ ਚਾਹੇ ਪਰਦੇ ’ਤੇ ਲੰਬੇ ਸਮੇਂ ਤੋਂ ਨਜ਼ਰ ਨਹੀਂ ਆਈ ਪਰ ਫਿਲਮੀ ਇਵੈਂਟਸ ’ਚ ਉਨ੍ਹਾਂ ਨੂੰ ਅਕਸਰ ਦੇਖਿਆ ਜਾਂਦਾ ਹੈ। ਇਸੇ ਦੌਰਾਨ ਆਈਫਾ ਐਵਾਰਡਜ਼ 2019 ਵਿਚ ਰੇਖਾ ਨੇ ਆਪਣੀ ਹਾਜ਼ਰੀ ਨਾਲ ਸਮਾਂ ਹੋਰ ਵੀ ਖੂਬਸੂਰਤ ਬਣਾ ਦਿੱਤਾ। ਇਸ ਤੋਂ ਇਲਾਵਾ ਰੇਖਾ ਨੇ ਸਟੇਜ ’ਤੇ ਕੁੱਝ ਅਜਿਹਾ ਕਿਹਾ ਜਿਸ ਕਾਰਨ ਆਲੀਆ ਭੱਟ ਸ਼ਰਮਾ ਗਈ। ਦਰਅਸਲ ਰੇਖਾ 20 ਸਾਲਾਂ ਵਿਚ ਬੈਸਟ ਮੇਲ ਅਦਾਕਾਰ ਦੇ ਐਵਾਰਡ ਦੇ ਨਾਮ ਦਾ ਐਲਾਨ ਕਰਨ ਆਈ। ਰਣਬੀਰ ਕਪੂਰ ਨੂੰ 20 ਸਾਲਾਂ ਵਿਚ ਬੈਸਟ ਮੇਲ ਅਦਾਕਾਰ ਦਾ ਐਵਾਰਡ ਦਿੱਤਾ ਗਿਆ। ਰਣਬੀਰ ਦੇ ਨਾਮ ਦਾ ਐਲਾਨ ਕਰਨ ਤੋਂ ਪਹਿਲਾਂ ਰੇਖਾ ਨੇ ਉਨ੍ਹਾਂ ਦੀ ਕਾਫੀ ਤਾਰੀਫ ਕੀਤੀ।

 
 
 
 
 
 
 
 
 
 
 
 
 
 

My fav moment! Thank you @iifa & @colorstv | #rekha ji with @aliaabhatt #aliabhatt

A post shared by Rekha Ganesan (@legendary_rekha) on Oct 20, 2019 at 7:54pm PDT


ਰੇਖਾ ਨੇ ਕਿਹਾ ਕਿ ਉਹ ਬਹੁਤ ਚੰਗੇ ਬੇਟੇ ਹਨ, ਬਹੁਤ ਚੰਗੇ ਕਲੀਗ ਹਨ, ਬਹੁਤ ਚੰਗੇ ਭਰਾ ਹਨ, ਬਹੁਤ ਚੰਗੇ ਅਦਾਕਾਰ ਹਨ ਅਤੇ ਉਸ ਤੋਂ ਵੀ ਵੱਡੀ ਗੱਲ ਬਹੁਤ ਚੰਗੇ ਇਨਸਾਨ ਹਨ, ਇਸ ਤੋਂ ਬਾਅਦ ਰੇਖਾ ਨੇ ਰਣਬੀਰ ਦੇ ਨਾਮ ਦਾ ਐਲਾਨ ਕੀਤਾ। ਹਾਲਾਂਕਿ ਰਣਬੀਰ ਐਵਾਰਡ ਫੰਕਸ਼ਨ ਵਿਚ ਨਹੀਂ ਆਏ ਸਨ। ਇਸ ਲਈ ਉਨ੍ਹਾਂ ਦਾ ਐਵਾਰਡ ਡਾਇਰੈਕਟਰ ਅਨੁਰਾਗ ਬਾਸੂ ਨੇ ਲਿਆ ਪਰ ਗੱਲ ਇੱਥੇ ਖਤਮ ਨਹੀਂ ਹੋਈ। ਇਸ ਤੋਂ ਬਾਅਦ ਐਵਾਰਡ ਫੰਕਸ਼ਨ ਦੇ ਹੋਸਟ ਆਯੁਸ਼ਮਾਨ ਖੁਰਾਨਾ ਨੇ ਰੇਖਾ ਨੂੰ ਕਿਹਾ ਕਿ ਉਹ ਆਲੀਆ ਭੱਟ ਦੀ ਫਿਲਮ ‘ਗਲੀ ਬੁਆਏ’ ਦਾ ਫੇਮਸ ਡਾਇਲਾਗ ‘ਮੇਰੇ ਬੁਆਏਫਰੈਂਡ ਸੇ ਗੁਲੁਗੁਲੁ ਕਰੇਗੀ…’ ਬੋਲੀਏ। ਇਸ ਤੋਂ ਬਾਅਦ ਆਲੀਆ ਭੱਟ ਨੂੰ ਸਟੇਜ ’ਤੇ ਬੁਲਾਇਆ ਗਿਆ ਪਰ ਇਸ ਤੋਂ ਪਹਿਲਾਂ ਕਿ ਰੇਖਾ ਡਾਇਲਾਗ ਬੋਲਦੀ, ਰੇਖਾ ਨੇ ਕਿਹਾ ਮੈਂ ਰਣਬੀਰ ਦੇ ਬਾਰੇ ਵਿਚ ਇਕ ਗੱਲ ਹੋਰ ਕਹਿਣਾ ਚਾਹੁੰਦੀ ਹਾਂ, ਜੋ ਮੈਂ ਭੁੱਲ ਗਈ ਸੀ ਪਰ ਹੁਣ ਜਦੋਂ ਆਲੀਆ ਇੱਥੇ ਹੈ ਤਾਂ ਮੈਂ ਆਫੀਸ਼ੀਅਲੀ ਇਹ ਬੋਲ ਸਕਦੀ ਹਾਂ ਕਿ ‘ਰਣਬੀਰ ਬਹੁਤ ਚੰਗੇ ਲਵਰ ਹਨ’ ਰੇਖਾ ਨੇ ਇਹੀ ਲਾਈਨ ਘੱਟ ਤੋਂ ਘੱਟ ਤਿੰਨ ਵਾਰ ਰਿਪੀਟ ਕੀਤੀ।


ਰੇਖਾ ਦੀ ਗੱਲ ਸੁਣ ਕੇ ਆਲੀਆ ਸ਼ਰਮਾ ਗਈ ਅਤੇ ਉਨ੍ਹਾਂ ਦੇ ਪਿੱਛੇ ਲੁਕ ਗਈ। ਜਾਣਕਾਰੀ ਮੁਤਾਬਕ ਤੁਹਾਨੂੰ ਦੱਸ ਦੇਈਏ ਕਿ ਇਸ ਐਵਾਰਡ ਸ਼ੋਅ ‘ਚ ਬਾਲੀਵੁੱਡ ਦੀਆਂ ਕਈ ਮਹਾਨ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ ਸੀ। ਅਕਸਰ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਹਰ ਇਕ ਪ੍ਰੋਜੈਕਟਸ ਬਾਰੇ ਅਪਡੇਟ ਕਰਦੇ ਰਹਿੰਦੇ ਹਨ। ਸਿਤਾਰੇ ਸੋਸ਼ਲ ਮੀਡੀਆ ਦੇ ਕੈਮਰਿਆਂ ‘ਚ ਅਕਸਰ ਹੀ ਕੈਦ ਹੁੰਦੇ ਰਹਿੰਦੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News