ਮਨਿੰਦਰ ਸਿੰਘ ਬਿੱਟਾ ਦੀ ਬਾਇਓਪਿਕ ਬਣਾਉਣ ਦਾ ''ਰਿਲਾਇੰਸ ਐਂਟਰਟੇਨਮੈਂਟ'' ਨੇ ਕੀਤਾ ਐਲਾਨ

1/15/2020 1:41:53 PM

ਮੁੰਬਈ (ਬਿਊਰੋ) : ਜਦੋਂ ਪੰਜਾਬ 'ਚ ਅੱਤਵਾਦ ਤੇ ਵੱਖਰੇ ਖਾਲੀਸਤਾਨ ਰਾਜ ਦੀ ਮੰਗ ਆਪਣੇ ਚਰਮ 'ਤੇ ਸੀ, ਉਦੋ ਤੋਂ ਲੈ ਕੇ ਅਗਲੇ ਕਈ ਸਾਲਾਂ ਤੱਕ ਅਨੇਕਾਂ ਜਾਨਲੇਵਾ ਅੱਤਵਾਦੀ ਹਮਲਿਆਂ ਨੂੰ ਝੱਲਣ ਵਾਲੇ ਮਨਿੰਦਰ ਸਿੰਘ ਬਿੱਟਾ 'ਤੇ ਰਿਲਾਇੰਸ ਐਂਟਰਟੇਨਮੈਂਟ ਨੇ ਇਕ ਬਾਇਓਪਿਕ ਬਣਾਉਣ ਦਾ ਐਲਾਨ ਕੀਤਾ ਹੈ। ਰਿਲਾਇੰਸ ਐਂਟਰਟੇਨਮੈਂਟ ਨਾਲ ਨਿਰਮਾਤਾ ਸ਼ੈਲਸ਼ ਸਿੰਘ ਇਸ ਫਿਲਮ ਨੂੰ ਸਾਂਝੇਦਾਰੀ 'ਚ ਪ੍ਰੋਡਿਊਸ ਕਰਨਗੇ। ਦੱਸ ਦਈਏ ਕਿ ਮਨਿੰਦਰ ਸਿੰਘ ਬਿੱਟਾ ਪੰਜਾਬ ਦੇ ਮੁੱਖ ਮੰਤਰੀ ਰਹੇ ਤੇ ਅੱਤਵਾਦੀ ਹਮਲੇ 'ਚ ਮਾਰੇ ਗਏ ਬੇਅੰਤ ਸਿੰਘ ਦੀ ਸਰਕਾਰ 'ਚ ਮੰਤਰੀ ਰਹਿਣ ਤੋਂ ਇਲਾਵਾ ਯੂਥ ਕਾਂਗਰਸ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਫਿਲਹਾਲ ਉਹ ਆਲ ਇੰਡੀਆ ਅੱਤਵਾਦ ਵਿਰੋਧੀ ਫਰੰਟ ਦੇ ਪ੍ਰਧਾਨ ਹਨ। ਖੁਦ 'ਤੇ ਬਣਨ ਜਾ ਰਹੀ ਬਾਇਓਪਿਕ ਦੇ ਐਲਾਨ ਦੇ ਸਮੇਂ ਮਨਿੰਦਰ ਸਿੰਘ ਬਿੱਟਾ ਵੀ ਮੌਜੂਦ ਸਨ। ਬੰਬਾਂ ਨਾਲ ਹੋਏ 15 ਜਾਨਲੇਵਾ ਹਮਲੇ 'ਚ ਬਚ ਗਏ ਪਰ ਆਪਣੀ ਇਕ ਲੱਤ ਗਵਾਉਣ ਵਾਲੇ ਬਿੱਟਾ ਨੇ ਕਿਹਾ ਕਿ, ''ਮੈਨੂੰ ਕਦੇ ਬੰਬਾਂ, ਗੋਲੀਆਂ ਤੇ ਮੌਤ ਤੋਂ ਡਰ ਨਹੀਂ ਲੱਗਾ ਸਗੋਂ ਮੈਨੂੰ 'ਰਾਜਨੀਤਿਕ ਅੱਤਵਾਦ' ਤੋਂ ਡਰ ਲੱਗਦਾ ਹੈ।'' ਆਪਣੀ ਇਸ ਗੱਲ ਨੂੰ ਸਮਝਦੇ ਹੋਏ ਉਨ੍ਹਾਂ ਨੇ ਕਿਹਾ ਕਿ ਰਾਜਨੀਤਿਕ ਪਾਰਟੀਆਂ ਆਪਣੇ ਫਾਇਦੇ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ ਤੇ ਆਮ ਲੋਕਾਂ ਨੂੰ, ਸਮਾਜ ਨੂੰ ਇਸ ਗੱਲ ਦਾ ਪਤਾ ਤੱਕ ਨਹੀਂ ਚੱਲਦਾ ਹੈ। ਉਨ੍ਹਾਂ ਨੇ ਕਿਹਾ 'ਰਾਜਨੀਤਿਕ ਅੱਤਵਾਦ' ਤੇ ਇਨ੍ਹਾਂ ਸਾਜ਼ਿਸ਼ਾਂ ਨਾਲ ਹੋਣ ਵਾਲੀਆਂ ਮੌਤਾਂ ਤੋਂ ਬੁਰਾ ਹੋਰ ਕੁਝ ਵੀ ਨਹੀਂ ਹੋ ਸਕਦਾ ਹੈ ਅਤੇ ਇਸ ਗੱਲ ਤੋਂ ਮੈਨੂੰ ਜ਼ਿਆਦਾ ਡਰ ਲੱਗਦਾ ਹੈ।

 

 
 
 
 
 
 
 
 
 
 
 
 
 
 

#RelianceEntertainment and @bossindiaent come together for the biopic based on the chairman of All-India Anti-Terrorist Front, @msbitta life. A braveheart, he has been the living example of true patriotism. 🇮🇳 @sarkarshibasish @shailendrasingh @priyagupta999 . . . . . #MSBitta #Biopic #Announcement #AllIndiaAntiTerroristFront #Bravehart #Patriotism #Bollywood #Movies #Cinema #Films

A post shared by Reliance Entertainment (@reliance.entertainment) on Jan 14, 2020 at 2:17am PST

ਦੱਸਣਯੋਗ ਹੈ ਕਿ ਇਸ ਮੌਕੇ 'ਤੇ ਮਨਿੰਦਰ ਸਿੰਘ ਬਿੱਟਾ ਨੇ ਅੱਤਵਾਦ ਨਾਲ ਨਿਪਟਨ ਲਈ ਮੋਦੀ ਸਰਕਾਰ ਦੀਆਂ ਨੀਤੀਆਂ ਦੀ ਤਾਰੀਫ ਕਰਦੇ ਹੋਏ ਪਾਕਿਸਤਾਨ 'ਤੇ ਭਾਰਤ ਵਲੋਂ ਕੀਤੇ ਗਏ ਸਰਜੀਕਲ ਸਟ੍ਰਾਈਕ ਦੀ ਵੀ ਤਾਰੀਫ ਕੀਤੀ। ਉਨ੍ਹਾਂ ਨੇ ਕੇਂਦਰ ਸਰਕਾਰ ਵਲੋਂ ਹਾਲ ਹੀ 'ਚ ਜੰਮੂ-ਕਸ਼ਮੀਰ 'ਚ ਧਾਰਾ 370 ਦੇ ਹਟਾਏ ਜਾਣ ਦਾ ਵੀ ਸਮਰਥਨ ਕੀਤਾ। ਹਾਲਾਂਕਿ ਮਨਿੰਦਰ ਸਿੰਘ ਬਿੱਟਾ 'ਤੇ ਬਣਨ ਵਾਲੀ ਦਾ ਹਾਲੇ ਤੱਕ ਨਾਂ ਨਹੀਂ ਰੱਖਿਆ ਗਿਆ ਹੈ ਤੇ ਨਾ ਹੀ ਹਾਲੇ ਇਸ ਗੱਲ ਦਾ ਐਲਾਨ ਕੀਤਾ ਗਿਆ ਹੈ ਕਿ ਫਿਲਮ 'ਚ ਮਨਿੰਦਰ ਸਿੰਘ ਬਿੱਟਾ ਦਾ ਰੋਲ ਕਿਹੜਾ ਐਕਟਰ ਨਿਭਾਏਗਾ ਪਰ ਇਕ ਸਵਾਲ ਦੇ ਜਵਾਬ 'ਚ ਬਿੱਟਾ ਨੇ ਕਿਹਾ ਕਿ ਉਹ ਬਾਲੀਵੁੱਡ ਐਕਟਰ ਅਜੈ ਦੇਵਗਨ ਨੂੰ ਬੇਹੱਦ ਪਸੰਦ ਹੈ ਅਤੇ ਉਹ ਅਜੈ ਦੀ ਫਿਲਮ 'ਲੈਜੰਡ ਆਫ ਭਗਤ ਸਿੰਘ' 'ਚ ਉਨ੍ਹਾਂ ਦੀ ਐਕਟਿੰਗ ਤੋਂ ਕਾਫੀ ਖੁਸ਼ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News