ਹੰਸਲ ਦੇ ਸੈੱਟ ਤੋਂ ਸ਼ੁਰੂ ਹੋਇਆ ਸੀ ਰੇਣੁਕਾ ਦੀ ਲਵ ਸਟੋਰੀ, ਪਤੀ ਤੋਂ ਉਮਰ ''ਚ 2 ਸਾਲ ਹੈ ਵੱਡੀ

3/27/2018 1:31:22 PM

ਮੁੰਬਈ(ਬਿਊਰੋ)— ਬਾਲੀਵੁੱਡ ਤੇ ਟੀ. ਵੀ. ਅਦਾਕਾਰਾ ਰੇਣੁਕਾ ਸ਼ਹਾਣੇ ਅੱਜ ਆਪਣਾ 53ਵਾਂ ਜਨਮਦਿਨ ਮਨਾ ਰਹੀ ਹੈ। ਰੇਣੁਕਾ ਦਾ ਜਨਮ 27 ਮਾਰਚ 1965 ਨੂੰ ਮੁੰਬਈ 'ਚ ਹੋਇਆ ਸੀ। ਉਸ ਨੇ ਸਾਈਕੋਲਾਜੀ ਮੇਜਰ ਦੀ ਪੜਾਈ ਕੀਤੀ ਤੇ ਬਾਕੀ ਦੀ ਸਿੱਖਿਆ ਉਸ ਨੇ ਮੁੰਬਈ ਯੂਨੀਵਰਸਿਟੀ ਤੋਂ ਗ੍ਰਹਿਣ ਕੀਤੀ।
PunjabKesari

ਉਸ ਦੇ ਜਨਮਦਿਨ ਦੇ ਖਾਸ ਮੌਕੇ 'ਤੇ ਉਸ ਨਾਲ ਜੁੜੀਆਂ ਕੁਝ ਖਾਸ ਗੱਲਾਂ ਦੱਸਣ ਜਾ ਰਹੇ ਹਾਂ। ਰੇਣੁਕਾ ਸ਼ਹਾਣੇ ਨੇ ਸਾਲ 1989 'ਚ ਦੂਰਦਰਸ਼ਨ 'ਤੇ ਆਉਣ ਵਾਲੇ ਸੀਰੀਅਲ 'ਸਰਕਸ' ਨਾਲ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ। ਸਾਲ 1993 'ਚ ਉਹ 'ਸੁਰਭੀ' ਪ੍ਰੋਗਰਾਮ 'ਚ ਬਤੌਰ ਪ੍ਰਜੇਂਟਰ ਸਿਧਾਰਥ ਕਾਕ ਨਾਲ ਨਜ਼ਰ ਆਈ।
PunjabKesari

ਇਸ ਪ੍ਰੋਗਰਾਮ 'ਚ ਉਸ ਨੇ ਆਪਣੀ ਮੁਸਕਾਨ ਨਾਲ ਲੋਕਾਂ ਦੇ ਦਿਲਾਂ 'ਚ ਇਕ ਖਾਸ ਪਛਾਣ ਬਣਾਈ। ਉਸ ਸਮੇਂ ਇਹ ਸ਼ੋਅ ਸਭ ਤੋਂ ਜ਼ਿਆਦਾ ਟੀ. ਆਰ. ਪੀ. ਵਾਲਾ ਪ੍ਰੋਗਰਾਮ ਸੀ। ਸਾਲ 2009 'ਚ ਉਸ ਨੇ ਪਹਿਲੀ ਵਾਰ ਮਰਾਠੀ ਫਿਲਮ 'ਰੀਟਾ' ਨੂੰ ਡਾਇਰੈਕਟ ਕੀਤਾ।
PunjabKesari

ਖਾਸ ਗੱਲ ਇਹ ਹੈ ਕਿ ਇਸ ਫਿਲਮ 'ਚ ਰੇਣੁਕਾ ਨੇ ਕਹਾਣੀ ਦੇ ਪਾਤਰ 'ਰੀਟਾ' ਦੀ ਦੋਸਤ ਤੇ ਗਾਈਡ ਦੀ ਭੂਮਿਕਾ ਨਿਭਾਈ। ਰੇਣੁਕਾ ਸਾਲ 1994 'ਚ ਆਈ ਫਿਲਮ ਸੁਪਰਹਿੱਟ ਫਿਲਮ 'ਹਮ ਆਪਕੇ ਹੈਂ ਕੌਣ' ਤੋਂ ਬਾਅਦ ਘਰ-ਘਰ 'ਚ ਮਸ਼ਹੂਰ ਹੋ ਗਈ।
PunjabKesari

ਇਸ ਫਿਲਮ 'ਚ ਰੇਣੁਕਾ ਨੇ ਮਾਧੁਰੀ ਦੀਕਸ਼ਿਤ ਦੀ ਵੱਡੀ ਭੈਣ ਪੂਜਾ ਦਾ ਕਿਰਦਾਰ ਨਿਭਾਇਆ ਸੀ। ਇਸ ਤੋਂ ਇਲਾਵਾ ਰੇਣੁਕਾ 'ਮਨੀ ਮਨੀ', 'ਮਾਸੂਮ', 'ਏਕ ਅਲੱਗ ਮੌਸਮ', 'ਦਿਲ ਨੇ ਜਿਸੇ ਅਪਨਾ ਕਹਾ', 'ਹਾਈਵੇ' ਵਰਗੀਆਂ ਕਈ ਹਿੰਦੀ, ਤਮਿਲ ਤੇ ਮਰਾਠੀ ਫਿਲਮਾਂ 'ਚ ਕੰਮ ਕੀਤਾ।
PunjabKesari
ਰੇਣੁਕਾ ਨੇ 2 ਮਈ 2011 ਨੂੰ ਬਾਲੀਵੁੱਡ ਐਕਟਰ ਆਸ਼ੁਤੋਸ਼ ਰਾਣਾ ਨਾਲ ਦੂਜਾ ਵਿਆਹ ਕਰਵਾ ਲਿਆ। ਦੋਵਾਂ ਦੀ ਮੁਲਾਕਾਤ ਡਾਇਰੈਕਟਰ ਹੰਸਲ ਮਹਿਤਾ ਦੀ ਇਕ ਫਿਲਮ ਦੀ ਸ਼ੂਟਿੰਗ ਦੌਰਾਨ ਹੋਈ ਸੀ। ਉਸ ਸਮੇਂ ਆਸ਼ੁਤੋਸ਼ ਤਾਂ ਰੇਣੁਕਾ ਦੇ ਕੰਮ ਬਾਰੇ ਜਾਣਦੇ ਸਨ ਪਰ ਰੇਣੁਕਾ ਉਸ ਤੋਂ ਅਣਜਾਨ ਸੀ। ਰੇਣੁਕਾ ਪਹਿਲਾਂ ਤੋਂ ਵਿਆਹੁਤਾ ਸੀ ਪਰ ਬਹੁਤ ਘੱਟ ਸਮੇਂ 'ਚ ਹੀ ਉਸ ਦਾ ਵਿਆਹ ਟੁੱਟ ਗਿਆ ਸੀ। ਦੱਸ ਦੇਈਏ ਕਿ ਉਮਰ 'ਚ ਰੇਣੁਕਾ ਆਸ਼ੁਤੋਸ਼ ਤੋਂ ਕਰੀਬ ਢਾਈ ਸਾਲ ਵੱਡੀ ਹੈ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News