Wedding Anniversary : ਬਹੁਤ ਦਿਲਚਸਪ ਹੈ ਆਸ਼ੂਤੋਸ਼ ਰਾਣਾ ਤੇ ਰੇਣੂਕਾ ਦੀ ਲਵ ਸਟੋਰੀ

5/25/2020 4:30:00 PM

ਮੁੰਬਈ (ਬਿਊਰੋ) — ਹਿੰਦੀ ਸਿਨੇਮਾ ਜਗਤ ਦੇ ਮੰਨ-ਪ੍ਰਮੰਨੇ ਅਦਾਕਾਰ ਆਸ਼ੂਤੋਸ਼ ਰਾਣਾ ਤੇ ਰੇਣੂਕਾ ਸ਼ਾਹਨੇ 25 ਮਈ ਯਾਨੀ ਕਿ ਅੱਜ ਦੇ ਦਿਨ ਹੀ ਵਿਆਹ ਦੇ ਬੰਧਨ 'ਚ ਬੱਝੇ ਸਨ। ਟੀ. ਵੀ. ਅਤੇ ਫਿਲਮੀ ਜਗਤ ਦੀ ਬਾਕਮਾਲ ਅਦਾਕਾਰਾ ਰੇਣੂਕਾ ਸ਼ਾਹਨੇ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵਿਆਹ ਵਾਲੀ ਤਸਵੀਰ ਸ਼ੇਅਰ ਕੀਤੀ ਅਤੇ ਦੱਸਿਆ ਹੈ ਕਿ ਉਨ੍ਹਾਂ ਦੇ ਵਿਆਹ ਨੂੰ ਪੂਰੇ 19 ਸਾਲ ਹੋ ਗਏ ਹਨ, ਜਿਸ ਤੋਂ ਬਾਅਦ ਉਨ੍ਹਾਂ ਦੇ ਫੈਨਜ਼ ਕੁਮੈਂਟਸ ਰਾਹੀਂ ਜੋੜੇ ਨੂੰ ਵਿਆਹ ਦੀ ਵਰ੍ਹੇਗੰਢ ਦੀਆਂ ਵਧਾਈਆਂ ਦੇ ਰਹੇ ਹਨ।

 
 
 
 
 
 
 
 
 
 
 
 
 
 

You and I....what a beautiful world....19 years ago today.... love eternal ❤❤❤ @ashutosh_ramnarayan

A post shared by Renuka Shahane (@renukash710) on May 24, 2020 at 11:16pm PDT


ਦੋਵਾਂ ਦੀ ਲਵ ਸਟੋਰੀ ਕਾਫੀ ਦਿਲਚਸਪ ਹੈ। ਆਸ਼ੂਤੋਸ਼ ਰਾਣਾ ਨੂੰ ਪਹਿਲੀ ਨਜ਼ਰ 'ਚ ਹੀ ਤਲਾਕਸ਼ੂਦਾ ਰੇਣੂਕਾ ਸ਼ਾਹਨੇ ਨਾਲ ਪਿਆਰ ਹੋ ਗਿਆ ਸੀ। ਦੋਵਾਂ ਦੀ ਪਹਿਲੀ ਮੁਲਾਕਾਤ ਇੱਕ ਫਿਲਮ ਦੀ ਸ਼ੂਟਿੰਗ ਦੌਰਾਨ ਹੋਈ ਸੀ। ਰੇਣੂਕਾ ਸ਼ਾਹਨੇ ਆਸ਼ੂਤੋਸ਼ ਨੂੰ ਨਹੀਂ ਸੀ ਜਾਣਦੇ ਪਰ ਆਸ਼ੂਤੋਸ਼ ਉਨ੍ਹਾਂ ਨੂੰ ਪਛਾਣਦੇ ਸਨ। ਆਸ਼ੂਤੋਸ਼ ਨੇ ਰੇਣੂਕਾ ਨੂੰ ਦੱਸਿਆ ਕਿ ਉਹ ਉਨ੍ਹਾਂ ਦੇ ਬਹੁਤ ਵੱਡੇ ਪ੍ਰਸ਼ੰਸਕ ਹਨ। ਇਹ ਜਾਣਕੇ ਰੇਣੂਕਾ ਬਹੁਤ ਖੁਸ਼ ਹੋਈ ਸੀ।

ਇਸ ਤੋਂ ਬਾਅਦ ਕਈ ਮਹੀਨੇ ਦੋਵਾਂ ਵਿਚਕਾਰ ਕੋਈ ਗੱਲ ਨਹੀਂ ਹੋਈ। ਚਾਰ ਸਾਲ ਵੱਡੀ ਰੇਣੂਕਾ ਨੂੰ ਆਸ਼ੂਤੋਸ਼ ਨਾਲ ਦੁਬਾਰਾ ਮਿਲਣ ਦਾ ਮੌਕਾ ਡਾਇਰੈਕਟਰ ਰਵੀ ਰਾਏ ਦੀ ਦਿਵਾਲੀ ਪਾਰਟੀ 'ਚ ਮਿਲਿਆ ਪਰ ਕਿਸੇ ਕਾਰਨ ਕਰਕੇ ਆਸ਼ੂਤੋਸ਼ ਉਸ ਪਾਰਟੀ 'ਚ ਸ਼ਾਮਲ ਨਹੀਂ ਹੋ ਸਕੇ ਸਨ ਤੇ ਉਨ੍ਹਾਂ ਨੇ ਅਗਲੇ ਦਿਨ ਵਾਇਸ ਮੇਲ ਰਾਹੀਂ ਰੇਣੂਕਾ ਨੂੰ ਦਿਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਸਨ। ਇਸ ਤੋਂ ਬਾਅਦ ਦੋਵਾਂ ਦੀਆਂ ਆਪਸ 'ਚ ਗੱਲਬਾਤਾਂ ਸ਼ੁਰੂ ਹੋ ਗਈਆਂ।

ਰੇਣੂਕਾ ਲਈ ਦੁਬਾਰਾ ਵਿਆਹ ਕਰਨਾ ਮੁਸ਼ਕਿਲ ਸੀ ਕਿਉਂਕਿ ਉਨ੍ਹਾਂ ਦਾ ਪਹਿਲਾ ਵਿਆਹ ਟੁੱਟ ਚੁੱਕਿਆ ਸੀ। ਇਹ ਗੱਲ ਆਸ਼ੂਤੋਸ਼ ਨੂੰ ਪਤਾ ਸੀ ਪਰ ਫਿਰ ਵੀ ਉਨ੍ਹਾਂ ਰੇਣੂਕਾ 'ਤੇ ਵਿਸ਼ਵਾਸ ਕਰਦੇ ਹੋਏ ਵਿਆਹ ਕੀਤਾ ਅਤੇ ਹੁਣ ਦੋਵੇਂ  ਦੋ ਬੱਚਿਆਂ ਦੇ ਮਾਤਾ-ਪਿਤਾ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News