ਰੇਸ਼ਮ ਸਿੰਘ ਅਨਮੋਲ ਨੇ ਦੀਵਾਲੀ 'ਤੇ ਕਿਸਾਨਾਂ ਤੇ ਆਮ ਲੋਕਾਂ ਨੂੰ ਦਿੱਤਾ ਇਹ ਖਾਸ ਸੁਨੇਹਾ
10/27/2019 12:29:44 PM
ਜਲੰਧਰ(ਬਿਊਰੋ)- ਦੀਵਾਲੀ ਅਤੇ ਬੰਦੀਛੋੜ ਦਿਵਸ ਦੀਆਂ ਰੌਣਕਾਂ ਦੇਸ਼ ਭਰ ‘ਚ ਦੇਖਣ ਨੂੰ ਮਿਲ ਰਹੀਆਂ ਹਨ। ਘਰਾਂ ਤੋਂ ਲੈ ਬਜ਼ਾਰਾਂ ਤੱਕ ਹਰ ਪਾਸੇ ਰੌਣਕ ਨਜ਼ਰ ਆ ਰਹੀ ਹੈ। ਇਸ ਮੌਕੇ ਦੌਰਾਨ ਪੰਜਾਬੀ ਸਿਤਾਰੇ ਵੀ ਆਪਣੇ ਫੈਨਜ਼ ਨੂੰ ਦੀਵਾਲੀ ਦੀਆਂ ਵਧਾਈਆਂ ਦੇ ਰਹੇ ਹਨ ਅਤੇ ਖਾਸ ਸੰਦੇਸ਼ ਵੀ ਦੇ ਰਹੇ ਹਨ। ਹਾਲ ਹੀ ਵਿਚ ਰੇਸ਼ਮ ਸਿੰਘ ਅਨਮੋਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਕ ਵੀਡੀਓ ਸਾਂਝਾ ਕਰਕੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਬਹੁਤ ਹੀ ਖਾਸ ਸੰਦੇਸ਼ ਦਿੱਤਾ ਹੈ।
ਰੇਸ਼ਮ ਸਿੰਘ ਅਨਮੋਲ ਦਾ ਕਹਿਣਾ ਹੈ ਕਿ ਦੀਵਾਲੀ ਮੌਕੇ ਪਟਾਕੇ ਘੱਟ ਤੋਂ ਘੱਟ ਚਲਾਓ ਅਤੇ ਜਿੰਨ੍ਹਾਂ ਹੋ ਸਕੇ ਇਨ੍ਹਾਂ ਚੀਜ਼ਾਂ ਤੋਂ ਦੂਰੀ ਬਣਾਈ ਜਾਵੇ ਬਿਹਤਰ ਹੈ। ਉੱਥੇ ਹੀ ਜ਼ਿਮੀਦਾਰਾਂ ਨੂੰ ਉਨ੍ਹਾਂ ਦਾ ਕਹਿਣਾ ਹੈ ਕਿ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ। ਰੇਸ਼ਮ ਸਿੰਘ ਅਨਮੋਲ ਖੁੱਦ ਕਿਸਾਨ ਪਰਿਵਾਰ ਤੋਂ ਆਉਂਦੇ ਹਨ ਤਾਂ ਉਨ੍ਹਾਂ ਖੁੱਦ ਦੀ ਉਦਾਹਰਣ ਦੇ ਕਿਹਾ ਹੈ ਅਸੀਂ ਪਿਛਲੇ 15 ਸਾਲਾਂ ਤੋਂ ਖੇਤਾਂ ‘ਚ ਅੱਗ ਨਹੀਂ ਲਗਾਈ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
Related News
12 hours ago
ਸਿਨੇ ਕਾਈਂਡ ਅਵਾਰਡ 2026 ''ਚ ਵਾਮਿਕਾ ਗੱਬੀ, ਰਿਤੇਸ਼ ਦੇਸ਼ਮੁਖ ਸਣੇ ਕਈ ਹੋਰ ਹਸਤੀਆਂ ਹੋਣਗੀਆਂ ਸਨਮਾਨਿਤ
13 hours ago
6ਵੇਂ ਬੱਚੇ ਦਾ ਪਿਤਾ ਬਣੇਗਾ ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ! ਕ੍ਰਿਤਿਕਾ ਤੇ ਪਾਇਲ ਨੇ ਸੁਣਾਈ Good News
