ਮਾਨ ਤੇ ਮੂਸੇਵਾਲਾ ਦੇ ਹੱਕ ''ਚ ਆਏ ਰੇਸ਼ਮ ਸਿੰਘ ਅਨਮੋਲ, ਵਿਰੋਧ ਕਰਨ ਵਾਲਿਆਂ ਨੂੰ ਦਿੱਤਾ ਜਵਾਬ (ਵੀਡੀਓ)

10/1/2019 1:42:49 PM

ਜਲੰਧਰ (ਬਿਊਰੋ) — ਪੰਜਾਬ 'ਚ ਨਸ਼ਾ ਨੌਜਵਾਨ ਪੀੜ੍ਹੀ ਦੀਆਂ ਜੜ੍ਹਾਂ ਨੂੰ ਦਿਨੋਂ-ਦਿਨ ਖੋਖਲਾ ਕਰ ਰਿਹਾ ਹੈ। ਅਜਿਹੇ 'ਚ ਕਈ ਕਲਾਕਾਰਾਂ ਨੇ ਆਪਣੇ ਗੀਤਾਂ ਅਤੇ ਵਿਚਾਰਾਂ ਰਾਹੀਂ ਪੰਜਾਬ ਦੇ ਇਸ ਮੁੱਦੇ 'ਤੇ ਵਿਚਾਰ ਕਰਦੇ ਹਨ। ਹਾਲ ਹੀ 'ਚ ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਉਹ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਹੋਏ ਵਿਵਾਦ ਅਤੇ ਪੰਜਾਬੀ ਗੀਤਾਂ 'ਚ ਵਰਤੀ ਜਾਣ ਵਾਲੀ ਇਤਰਾਜ਼ਯੋਗ ਸ਼ਬਦਾਵਲੀ 'ਤੇ ਗੱਲ ਕਰਦੇ ਨਜ਼ਰ ਆ ਰਹੇ ਹਨ। 37 ਸੈਕਿੰਡ ਦੀ ਇਸ ਵੀਡੀਓ 'ਚ ਰੇਸ਼ਮ ਸਿੰਘ ਅਨਮੋਲ ਨੇ ਕਿਹਾ, ''ਜਿੰਨਾ ਜ਼ੋਰ ਤੁਸੀਂ ਸਿੱਧੂ ਮੂਸੇਵਾਲਾ ਤੇ ਉਸ ਦੇ ਪਰਿਵਾਰ ਤੋਂ ਮੁਆਫੀ ਮੰਗਵਾਉਣ ਲਈ ਲਾਇਆ, ਕਾਸ਼ ਕੀਤੇ ਇੰਨਾਂ ਹੀ ਜ਼ੋਰ ਗੁਰਬਾਣੀ ਦੀ ਬੇਅਦਬੀ ਤੇ ਮਾੜੇ ਲੀਡਰਾਂ ਲਈ ਲਾਇਆ ਹੁੰਦਾ ਤਾਂ ਪੰਜਾਬ ਅਤੇ ਪੰਜਾਬੀਅਤ ਦਾ ਸਿਰ ਹੋਰ ਉੱਚਾ ਹੋਣਾ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਜਿੰਨਾਂ ਵਿਰੋਧ ਗੁਰਦਾਸ ਮਾਨ ਦਾ ਹੋਇਆ, ਜੇਕਰ ਇੰਨਾਂ ਹੀ ਵਿਰੋਧ ਚਿੱਟਾ ਦਾ ਅਤੇ ਚਿੱਟਾ ਵੇਚਣ ਵਾਲਿਆਂ ਦਾ ਕੀਤਾ ਹੁੰਦਾ ਤਾਂ ਪੰਜਾਬੀ ਮਾਂ ਬੋਲੀ ਬੋਲਣ ਵਾਲੇ ਕਈ ਘਰ ਤਬਾਹ ਹੋਣ ਤੋਂ ਬਚ ਜਾਣੇ ਸੀ।'' ਦੱਸ ਦਈਏ ਕਿ ਇਹ ਵੀਡੀਓ ਰੇਸ਼ਮ ਸਿੰਘ ਅਨਮੋਲ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਸ਼ੇਅਰ ਕੀਤੀ ਹੈ।

ਦੱਸਣਯੋਗ ਹੈ ਕਿ ਪੰਜਾਬੀ ਸੰਗੀਤ ਜਗਤ 'ਚ ਇਹ ਮਾਮਲੇ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਵੱਡੇ-ਵੱਡੇ ਲੀਡਰਾਂ ਦੇ ਨਾਲ-ਨਾਲ ਆਮ ਲੋਕਾਂ ਨੇ ਇਨ੍ਹਾਂ ਮੁੱਦਿਆਂ 'ਤੇ ਖੂਬ ਭੜਾਸ ਕੱਢੀ। ਇਸ ਸਭ ਦੇ ਚਲਦਿਆਂ ਕਈ ਪੰਜਾਬੀ ਗਾਇਕਾਂ ਨੇ ਵੀ ਆਪਣੇ ਰਾਏ ਕਿਸੇ ਨਾ ਕਿਸੇ ਤਰੀਕੇ ਸਭ ਦੇ ਸਾਹਮਣੇ ਰੱਖੀ। ਦੱਸ ਦਈਏ ਕਿ ਰੇਸ਼ਮ ਸਿੰਘ ਅਨਮੋਲ ਤੋਂ ਪਹਿਲਾਂ ਕੇ. ਐੱਸ. ਮੱਖਣ, ਰਵਿੰਦਰ ਗਰੇਵਾਲ ਅਤੇ ਗੀਤਾ ਜ਼ੈਲਦਾਰ ਵੀ ਇਸ ਮੁੱਦੇ 'ਤੇ ਆਪਣੇ ਰਾਏ ਦੇ ਚੁੱਕੇ ਹਨ।

PunjabKesari
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News