ਗਾਇਕ ਪ੍ਰਿੰਸ ਬਾਠ ਤੇ ਢਾਡੀ ਸਤਨਾਮ ਸਿੰਘ ਬੁੱਢਣਵਾਲੀਆਂ ਨੇ ਦਿੱਤਾ ਸਿੱਖਾਂ ਨੂੰ ਸੁਨੇਹਾ

8/27/2018 9:34:21 PM

ਜਲੰਧਰ (ਬਿਊਰੋ)— ਪੰਜਾਬੀ ਗਾਇਕ ਪ੍ਰਿੰਸ ਬਾਠ ਤੇ ਢਾਡੀ ਸਤਨਾਮ ਸਿੰਘ ਬੁੱਢਣਵਾਲੀਆਂ (ਬੁੱਢਣਵਾਲ ਵਾਲੀਆਂ ਬੀਬੀਆਂ ਦਾ ਢਾਡੀ ਜੱਥਾ) ਨੇ ਆਪਣੇ ਨਵੇਂ ਗੀਤ 'ਰਿਸਪੈਕਟ ਆਫ ਟਰਬਨ' ਰਾਹੀਂ ਸਿੱਖ ਵੀਰਾਂ ਨੂੰ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਹੈ। ਜਿਵੇਂ ਕਿ ਗੀਤ ਦੇ ਟਾਈਟਲ ਤੋਂ ਹੀ ਸਪੱਸ਼ਟ ਹੈ ਕਿ ਗੀਤ 'ਚ ਪੱਗ ਦਾ ਸਤਿਕਾਰ ਕਰਨ ਦੀ ਗੱਲ ਕੀਤੀ ਗਈ ਹੈ।

ਹਾਲ ਹੀ 'ਚ ਵਾਪਰ ਰਹੀਆਂ ਘਟਨਾਵਾਂ ਨੂੰ ਮੱਦੇਨਜ਼ਰ ਰੱਖਦਿਆਂ ਇਹ ਗੀਤ ਬਣਾਇਆ ਗਿਆ ਹੈ। ਗੀਤ ਦੇ ਖੂਬਸੂਰਤ ਬੋਲ ਮੰਨਾ ਧਾਲੀਵਾਲ ਨੇ ਲਿਖੇ ਹਨ ਤੇ ਇਸ ਨੂੰ ਸੰਗੀਤ ਮਨਦੀਪ ਸਿੰਘ ਨੇ ਦਿੱਤਾ ਹੈ।PunjabKesari

ਗੀਤ ਦੀ ਵੀਡੀਓ ਆਰ. ਡੀ. ਪ੍ਰੋਡਕਸ਼ਨ ਨੇ ਬਣਾਈ ਹੈ, ਜਿਹੜੀ ਵਾਈਟ ਹਿਲ ਮਿਊਜ਼ਿਕ ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਹੋਈ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News