B''Day: ਰਿਆ ਨੇ MTV ''ਤੇ VJ ਵਜੋਂ ਕੀਤੀ ਸੀ ਕਰੀਅਰ ਦੀ ਸ਼ੁਰੂਆਤ, ਅੱਜ ਹੈ ਮਸ਼ਹੂਰ ਅਦਾਕਾਰਾ

7/1/2019 12:42:13 PM

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਰਿਆ ਚਕਰਵਰਤੀ ਅੱਜ ਆਪਣਾ 27ਵਾਂ ਜਨਮਦਿਨ ਮਨਾ ਰਹੀ ਹੈ। 'ਮੇਰੇ ਡੈਡ ਕੀ ਮਾਰੂਤੀ', 'ਸੋਨਾਲੀ ਕੇਬਲ', 'ਹਾਫ ਗਰਲਫਰੈਂਡ' ਅਤੇ 'ਬੈਂਕ ਚੋਰ' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੀ ਅਭਿਨੇਤਰੀ ਰਿਆ ਚਕਰਵਰਤੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਛੋਟੇ ਪਰਦੇ 'ਤੇ ਕੀਤੀ ਸੀ।
PunjabKesari
ਇਕ ਸਮੇਂ ਉਹ ਟੀ. ਵੀ. ਚੈਨਲ ਐੱਮ. ਟੀ. ਵੀ. ਦੇ ਸ਼ੋਅ ਨੂੰ ਹੋਸਟ ਕਰਦੀ ਸੀ। 1 ਜੁਲਾਈ, 1992 ਨੂੰ ਜਨਮੀ ਰਿਆ ਬੰਗਾਲੀ ਹਿੰਦੂ ਪਰਿਵਾਰ 'ਚੋਂ ਹੈ ਅਤੇ ਉਸ ਨੇ ਆਪਣੇ ਟੀ. ਵੀ. ਕਰੀਅਰ ਦੀ ਸ਼ੁਰੂਆਤ ਸਾਲ 2009 'ਚ ਕੀਤੀ ਸੀ। ਰਿਆ ਨੇ ਪੜਾਈ ਅੰਬਾਲਾ ਕੈਂਟ ਦੇ ਆਰਮੀ ਸਕੂਲ ਤੋਂ ਕੀਤੀ ਹੈ ਅਤੇ ਉਹ ਬਚਪਨ ਤੋਂ ਹੀ ਅਦਾਕਾਰੀ 'ਚ ਕਰੀਅਰ ਬਣਾਉਣ ਦਾ ਸੁਪਨਾ ਦੇਖਦੀ ਸੀ।
PunjabKesari
ਐਮ. ਟੀ. ਵੀ. ਦੇ ਸ਼ੋਅ 'ਸਕੂਟੀ ਟੀਨ ਡਿਵਾ' 'ਚ ਕੰਮ ਕਰਨ ਤੋਂ ਬਾਅਦ ਉਸ ਨੇ ਐਮੀ. ਟੀ. ਵੀ. ਵੀ. ਜੇ. ਲਈ ਆਡੀਸ਼ਨ ਦਿੱਤਾ, ਜਿਸ 'ਚ ਉਸ ਦੀ ਚੌਣ ਹੋ ਗਈ। ਉਸ ਨੂੰ ਫਿਲਮ ਜਗਤ 'ਚ ਐਂਟਰੀ ਸਾਲ 2012 'ਚ ਆਈ ਤੇਲਗੂ ਫਿਲਮ 'ਤੁਨੀਗਾ ਤੁਨੀਗਾ' ਨਾਲ ਮਿਲੀ।
PunjabKesari
ਇਸ ਤੋਂ ਬਾਅਦ 2013 'ਚ ਉਹ 'ਮੇਰੇ ਡੈਡ ਕੀ ਮਾਰੂਤੀ' ਫਿਲਮ 'ਚ ਨਜ਼ਰ ਆਈ। ਇਸ ਫਿਲਮ ਰਾਹੀਂ ਉਹ ਹਿੰਦੀ ਸਿਨੇਮਾ 'ਚ ਪਛਾਣ ਬਣਾਉਣ 'ਚ ਸਫਲ ਰਹੀ। ਇਸ ਤੋਂ ਬਾਅਦ ਰਿਆ ਨੂੰ 'ਸੋਨਾਲੀ ਕੇਬਲ', 'ਦੋਬਾਰਾ' ਅਤੇ 'ਬੈਂਕ ਚੋਰ' ਵਰਗੀਆਂ ਫਿਲਮਾਂ ਮਿਲੀਆਂ।
PunjabKesari
ਉੱਥੇ ਹੀ ਅਰਜੁਨ ਕਪੂਰ ਦੀ ਫਿਲਮ 'ਹਾਫ ਗਰਲਫਰੈਂਡ' 'ਚ ਉਹ ਕੈਮਿਓ ਰੋਲ 'ਚ ਨਜ਼ਰ ਆਈ। ਹਾਲਾਂਕਿ ਰਿਆ ਦੀਆਂ ਫਿਲਮਾਂ ਬਾਕਸ ਆਫਿਸ 'ਤੇ ਖਾਸ ਕਮਾਲ ਨਹੀਂ ਦਿਖਾ ਸਕੀਆਂ ਪਰ ਫਿਲਮ 'ਚ ਉਸ ਦੀ ਅਦਾਕਾਰੀ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ।
PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News