ਸੁਸ਼ਾਂਤ ਖ਼ੁਦਕੁਸ਼ੀ ਮਾਮਲਾ: ਬਾਂਦਰਾ ਪੁਲਸ ਥਾਣੇ 'ਚ ਬਿਆਨ ਦਰਜ ਕਰਾਉਣ ਪਹੁੰਚੀ ਰੀਆ ਚੱਕਰਵਰਤੀ

6/18/2020 1:34:30 PM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਖ਼ੁਦਕੁਸ਼ੀ ਮਾਮਲੇ ਦੀ ਗੁੱਥੀ ਹੱਲ ਹੋਣ ਦਾ ਨਾਂ ਨਹੀਂ ਲੈ ਰਹੀ। ਅਦਾਕਾਰ ਦੇ ਖ਼ੁਦਕੁਸ਼ੀ ਮਾਮਲੇ 'ਚ ਹੁਣ ਤੱਕ ਕਈ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਚੁੱਕੀ ਹੈ। ਹੁਣ ਸੁਸ਼ਾਂਤ ਸਿੰਘ ਦੀ ਕਥਿਤ ਪ੍ਰੇਮਿਕਾ ਰੀਆ ਚੱਕਰਵਰਤੀ ਵੀ ਆਪਣਾ ਬਿਆਨ ਦਰਜ ਕਰਵਾਉਣ ਮੁੰਬਈ ਬਾਂਦਰਾ ਪੁਲਸ ਸਟੇਸ਼ਨ ਪਹੁੰਚੀ ਸੀ। ਸੁਸ਼ਾਂਤ ਦੀ ਖ਼ੁਦਕੁਸ਼ੀ ਦੇ ਮਾਮਲੇ 'ਚ ਉਸ ਨੂੰ ਪੁਲਸ ਨੇ ਪੁੱਛਗਿੱਛ ਲਈ ਥਾਣੇ ਬੁਲਾਇਆ ਹੈ। ਪੁਲਸ ਇਸ ਖ਼ੁਦਕੁਸ਼ੀ ਮਾਮਲੇ 'ਚ ਬਹੁਤ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਹੁਣ ਤੱਕ ਇਸ ਮਾਮਲੇ 'ਚ 6 ਲੋਕਾਂ ਤੋਂ ਪੁੱਛਗਿੱਛ ਕੀਤੀ ਗਈ ਹੈ। ਨਿਊਜ਼ ਏਜੰਸੀ ਏ. ਐੱਨ. ਆਈ. ਨੇ ਟਵੀਟ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।

ਇਸ ਖ਼ੁਦਕੁਸ਼ੀ ਮਾਮਲੇ 'ਚ ਹਰ ਕਿਸੇ ਦੇ ਦਿਮਾਗ 'ਚ ਬਸ ਇੱਕ ਹੀ ਸਵਾਲ ਚੱਲ ਰਿਹਾ ਹੈ ਕਿ ਆਖਿਰ 34 ਸਾਲ ਦੇ ਸੁਸ਼ਾਂਤ ਸਿੰਘ ਨੇ ਅਜਿਹਾ ਕਦਮ ਕਿਉਂ ਚੁੱਕਿਆ? ਦੂਜੇ ਪਾਸੇ ਮਹਾਰਾਸ਼ਟਰ ਸਰਕਾਰ ਨੇ ਵੀ ਕਿਹਾ ਹੈ ਕਿ ਉਹ ਆਪਣੀ ਜਾਂਚ 'ਚ ਡਿਪ੍ਰੈਸ਼ਨ ਦੇ ਨਾਲ-ਨਾਲ ਪੇਸ਼ੇਵਰ ਰੰਜਿਸ਼ ਨੂੰ ਵੀ ਵੇਖੇਗੀ।

ਡੀ. ਸੀ. ਪੀ. ਅਭਿਸ਼ੇਕ ਤ੍ਰਿਮੁਖੇ ਮੁਤਾਬਕ ਇਸ ਮਾਮਲੇ 'ਚ ਹੁਣ ਤੱਕ 10 ਲੋਕਾਂ ਤੋਂ ਪੁੱਛਗਿੱਛ ਕੀਤੀ ਗਈ ਹੈ ਅਤੇ ਹੁਣ ਸੁਸ਼ਾਂਤ ਦੀ ਪ੍ਰੇਮਿਕਾ ਰੀਆ ਚੱਕਰਵਰਤੀ ਤੋਂ ਵੀ ਇਸ ਮਾਮਲੇ 'ਚ ਪੁੱਛਗਿੱਛ ਕੀਤੀ ਜਾ ਰਹੀ ਹੈ ਪਰ ਹੁਣ ਤੱਕ ਇਹ ਸਾਬਤ ਕਰਨ ਲਈ ਜਾਂਚ 'ਚ ਅਜਿਹੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ, ਜਿਸ ਤੋਂ ਸੁਸ਼ਾਂਤ ਦੇ ਖ਼ੁਦਕੁਸ਼ੀ ਕਰਨ ਦੀ ਵਜ੍ਹਾ ਪਤਾ ਲੱਗ ਸਕੇ। ਉਹ ਫ਼ਿਲਮ ਉਦਯੋਗ 'ਚ ਧੜੇਬੰਦੀ/ਭੇਦਭਾਵ ਦੇ ਚੱਲਦਿਆਂ ਕਿਸੇ ਵੀ ਤਰ੍ਹਾਂ ਪਰੇਸ਼ਾਨ ਸਨ। ਪੁਲਸ ਅਨੁਸਾਰ ਸੁਸ਼ਾਂਤ ਰਾਜਪੂਤ ਦੇ ਘਰ ਦੀ ਤਲਾਸ਼ੀ ਤੋਂ ਪਤਾ ਚੱਲਿਆ ਹੈ ਕਿ ਉਨ੍ਹਾਂ ਨੂੰ ਪੜ੍ਹਨ ਦਾ ਬਹੁਤ ਸ਼ੌਕ ਸੀ। ਉਹ ਭੌਤਿਕ ਵਿਗਿਆਨ 'ਚ ਵਿਸ਼ੇਸ਼ ਦਿਲਚਸਪੀ ਰੱਖਦੇ ਸਨ। ਉਨ੍ਹਾਂ ਦੇ ਘਰ 'ਚੋਂ 5 ਡਾਇਰੀਆਂ ਮਿਲੀਆਂ ਹਨ, ਜਿਸ 'ਚ ਉਹ ਕਿਤਾਬਾਂ 'ਚੋਂ ਪੜ੍ਹੇ ਅਹਿਮ ਕੋਟ ਲਿਖਦੇ ਸਨ।

ਸੁਸ਼ਾਂਤ ਰਾਜਪੂਤ ਦੇ ਘਰ ਦੀ ਜਾਂਚ ਦੌਰਾਨ ਪੁਲਸ ਨੂੰ ਕੁਝ ਅਜਿਹੇ ਦਸਤਾਵੇਜ਼ ਵੀ ਮਿਲੇ ਹਨ, ਜੋ ਦੱਸਦੇ ਹਨ ਕਿ ਉਨ੍ਹਾਂ ਨੇ ਨਾਗਾਲੈਂਡ ਦੀ ਸਰਕਾਰ ਦੇ ਸੀ. ਐਮ. ਫੰਡ ਰਾਹਤ ਫੰਡ 'ਚ ਤਕਰੀਬਨ ਡੇਢ ਕਰੋੜ ਦੀ ਮਦਦ ਕੀਤੀ ਸੀ। ਨਾਗਾਲੈਂਡ ਦੀ ਸਰਕਾਰ ਦੁਆਰਾ ਉਨ੍ਹਾਂ ਨੂੰ ਭੇਜਿਆ ਗਿਆ 'ਥੈਂਕਸ ਯੂ ਲੈਟਰ' ਨਾਲ ਇਸ ਗੱਲ ਦੀ ਪੁਸ਼ਟੀ ਹੁੰਦੀ ਹੈ ਕਿ ਉਹ ਸਮਾਜ ਸੇਵਾ 'ਚ ਵੀ ਸਰਗਰਮ ਸਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News