ਜਲਦ ਹੀ ਫਿਲਮਾਂ ''ਚ ਨਜ਼ਰ ਆਵੇਗੀ ਪੰਜਾਬੀ ਮਾਡਲ ਰਿਧਮ ਸਿੰਘ ਰੰਧਾਵਾ

3/20/2020 3:38:16 PM

ਜਲੰਧਰ (ਬਿਊਰੋ)— 'ਮਿਸ ਪੰਜਾਬ 2017' ਜਿੱਤਣ ਵਾਲੀ ਪੰਜਾਬੀ ਮਾਡਲ ਰਿਧਮ ਸਿੰਘ ਰੰਧਾਵਾ ਹੁਣ ਬਹੁਤ ਜਲਦ ਪੰਜਾਬੀ ਗੀਤਾਂ ਦੇ ਨਾਲ-ਨਾਲ ਫਿਲਮਾਂ 'ਚ ਨਜ਼ਰ ਆਉਣ ਵਾਲੀ ਹੈ। ਰਿਧਮ ਨੇ 'ਮਿਸ ਪੰਜਾਬ 2017' ਤੋਂ ਬਾਅਦ 'ਫੇਮਿਨਾ ਸ਼ਾਈਨਿੰਗ ਸਟਾਰ 2018', 'ਟੌਪ ਮਾਡਲ ਵਰਲਡਵਾਈਡ ਇੰਡੀਆ 2019' ਤੇ 'ਮਿਸ ਟੂਰਿਜ਼ਮ ਇੰਟਰਨੈਸ਼ਨਲ ਇੰਡੀਆ 2019' ਜਿੱਤਿਆ। ਰਿਧਮ ਨੇ ਆਪਣੇ ਇਸ ਸਫਰ ਦੌਰਾਨ ਖੁਦ ਦਾ ਆਤਮ ਵਿਸ਼ਵਾਸ ਵਧਾਇਆ ਤੇ ਆਪਣੀਆਂ ਖਾਮੀਆਂ ਨੂੰ ਦੂਰ ਕਰਕੇ ਟੈਲੇਂਟ 'ਚ ਵੀ ਨਿਖਾਰ ਲਿਆਂਦਾ।

ਰਿਧਮ ਸਿੰਘ ਰੰਧਾਵਾ 6 ਫੁੱਟ ਲੰਮੀ ਹੈ ਤੇ ਕੱਦ ਕਰਕੇ ਉਹ ਕਈ ਬ੍ਰਾਂਡਸ ਨਾਲ ਕੋਲੈਬੋਰੇਟ ਕਰ ਚੁੱਕੀ ਹੈ। ਉਥੇ ਰਿਧਮ ਮਾਰਕਸ ਐਂਡ ਸਪੈਂਸਰ, ਰਾਜ ਕੁਮਾਰ, ਮੈਕਸ ਫੈਸ਼ਨ, ਟੌਪ ਮਾਡਲ (ਯੂ. ਕੇ.) ਤੇ ਓਮਾਰ (ਪਾਕਿਸਤਾਨੀ ਡਿਜ਼ਾਈਨਰ) ਲਈ ਵਾਕ ਕਰ ਚੁੱਕੀ ਹੈ। ਰਿਧਮ ਲੰਡਨ, ਮਲੇਸ਼ੀਆ ਤੇ ਕੈਨੇਡਾ ਵਰਗੇ ਦੇਸ਼ਾਂ 'ਚ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਦੀ ਅਗਵਾਈ ਕਰ ਚੁੱਕੀ ਹੈ। ਰਿਧਮ ਕਿਸਾਨਾਂ ਦੀ ਭਲਾਈ ਲਈ ਇਕ ਐੱਨ. ਜੀ. ਓ. ਵੀ ਚਲਾ ਰਹੀ ਹੈ। ਇਹੀ ਨਹੀਂ ਰਿਧਮ ਹਿਊਮਨ ਰਾਈਟਸ ਦੀ ਪੜ੍ਹਾਈ ਵੀ ਕਰ ਰਹੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Rahul Singh

This news is Edited By Rahul Singh

Related News