ਜਨਮਦਿਨ ਮੌਕੇ ਜਾਣੋ ਰਿਚਾ ਚੱਢਾ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ ਬਾਰੇ

12/18/2019 12:50:09 PM

ਮੁੰਬਈ(ਬਿਊਰੋ)- ਬਾਲੀਵੁੱਡ ਅਦਾਕਾਰਾ ਰਿਚਾ ਚੱਢਾ ਅੱਜ ਆਪਣਾ 33ਵਾਂ ਜਨਮਦਿਨ ਮਨਾ ਰਹੀ ਹੈ। ਅਦਾਕਾਰਾ ਨੇ ਹਿੰਦੀ ਸਿਨੇਮਾ ਵਿਚ ਆਪਣੇ ਵਧੀਆ ਅਭਿਨੈ ਨਾਲ ਲੋਕਾਂ ਦੇ ਦਿਲਾਂ ’ਚ ਖਾਸ ਪਛਾਣ ਬਣਾਈ ਹੈ। ਇੰਨਾ ਹੀ ਨਹੀਂ ਰਿਚਾ ਆਪਣੇ ਬੋਲਡ ਲੁੱਕ ਨਾਲ ਵੀ ਫੈਨਜ਼ ਦਾ ਦਿਲ ਜਿੱਤਣ ਵਿਚ ਸਫਲ ਰਹੀ ਹੈ। ਅਦਾਕਾਰਾ ਕਦੇ ਵੀ ਕਿਸੇ ਮੁੱਦੇ ’ਤੇ ਆਪਣੇ ਮਨ ਦੀ ਗੱਲ ਕਹਿਣ ਤੋਂ ਪਿੱਛੇ ਨਹੀਂ ਰਹਿੰਦੀ। ਆਓ ਅੱਜ ਉਨ੍ਹਾਂ ਦੇ ਜਨਮਦਿਨ ਮੌਕੇ ਜਾਣਦੇ ਹਾਂ ਕੁਝ ਦਿਲਚਸਪ ਗੱਲਾਂ ਬਾਰੇ।
PunjabKesari

ਕਰੀਅਰ ਦੀ ਸ਼ੁਰੂਆਤ

ਰਿਚਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਨਾਲ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਫਿਲਮ ‘ਓਏ ਲੱਕੀ ! ਲੱਕੀ ਓਏ’ ਨਾਲ ਬਾਲੀਵੁੱਡ ਇੰਡਸਟਰੀ ਵਿਚ ਡੈਬਿਊ ਕੀਤਾ। ਫਿਲਮ ਵਿਚ ਅਦਾਕਾਰਾ ਦੇ ਕਿਰਦਾਰ ਨੂੰ ਖੂਬ ਸ਼ਾਬਾਸ਼ੀ ਮਿਲੀ। ਇਸ ਤੋਂ ਬਾਅਦ ਰਿਚਾ ਅਨੁਰਾਗ ਕਸ਼ਿਅਪ ਦੀ ਫਿਲਮ ‘ਗੈਂਗਸ ਆਫ ਵਾਸੇਪੁਰ’ ਵਿਚ ਨਜ਼ਰ ਆਈ। ਫਿਲਮ ਵਿਚ ਅਦਾਕਾਰਾ ਨੇ ਨਗਮਾ ਖਾਤੂਨ ਦਾ ਕਿਰਦਾਰ ਨਿਭਾਇਆ, ਜਿਸ ਨੂੰ ਲੋਕਾਂ ਨੇ ਖੂਬ ਪਸੰਦ ਕੀਤਾ।
PunjabKesari
ਇਸ ਫਿਲਮ ਨੂੰ ਇੰਨਾ ਪਸੰਦ ਕੀਤਾ ਗਿਆ ਕਿ ਅਦਾਕਾਰਾ ਮੁੜ ‘ਗੈਂਗਸ ਆਫ ਵਾਸੇਪੁਰ-2’ ਵਿਚ ਨਜ਼ਰ ਆਈ ਅਤੇ ਇਕ ਵਾਰ ਫਿਰ ਉਨ੍ਹਾਂ ਨੇ ਆਪਣੇ ਅਭਿਨੈ ਨਾਲ ਆਪਣੇ ਆਲੋਚਕਾਂ ਦਾ ਮੁੰਹ ਬੰਦ ਕਰ ਦਿੱਤਾ। ਸਾਲ 2013 ਵਿਚ ਅਦਾਕਾਰਾ ਦੀਆਂ ਤਿੰਨ ਸੁਪਰਹਿੱਟ ਫਿਲਮਾਂ ‘ਫੁਕਰੇ’, ‘ਸ਼ਾਰਟਸ’ ਅਤੇ ‘ਰਾਮ-ਲੀਲਾ’ ਰਿਲੀਜ਼ ਹੋਈਆਂ। ਫਿਲਮਾਂ ਵਿਚ ਉਨ੍ਹਾਂ ਦੀ ਵਧੀਆ ਐਕਟਿੰਗ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।
PunjabKesari
ਕੰਮ ਦੀ ਗੱਲ ਕਰੀਏ ਤਾਂ ਰਿਚਾ ਇਨ੍ਹੀਂ ਦਿਨੀਂ ਆਪਣੀਆਂ ਕਈ ਆਉਣ ਵਾਲੀਆਂ ਫਿਲਮਾਂ ਦੀ ਸ਼ੂਟਿੰਗ ਵਿਚ ਰੁੱਝੀ ਹੋਈ ਹੈ। ਅਦਾਕਾਰਾ ਜਲਦ ਹੀ ਕੰਗਨਾ ਦੀ ਫਿਲਮ ‘ਪੰਗਾ’ ਵਿਚ ਨਜ਼ਰ ਆਵੇਗੀ। ਫਿਲਮ ਅਗਲੇ ਮਹੀਨੇ ਯਾਨੀ 24 ਜਨਵਰੀ ਨੂੰ ਰਿਲੀਜ਼ ਹੋਵੇਗੀ।
PunjabKesari

PunjabKesari

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News