ਸੁਚਿੱਤਰਾ ਸੇਨ ਤੇ ਬੱਚਨ ਨੂੰਹ ਤੋਂ ਬਾਅਦ ਭੋਲੀ ਪੰਜਾਬਣ ਬਣੇਗੀ ''ਪਾਰੋ''

12/18/2017 8:57:18 AM

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਦੀ ਮੰਨੀ-ਪ੍ਰਮੰਨੀ ਅਦਾਕਾਰਾ ਰਿਚਾ ਚੱਢਾ ਦਾ ਕਹਿਣਾ ਹੈ ਕਿ ਉਸ ਨੂੰ 'ਪਾਰੋ' ਦਾ ਕਿਰਦਾਰ ਬਹੁਤ ਪਸੰਦ ਹੈ। ਰਿਚਾ ਆਉਣ ਵਾਲੀ ਫਿਲਮ 'ਦਾਸਦੇਵ' 'ਚ ਪਾਰੋ ਦੇ ਕਿਰਦਾਰ 'ਚ ਨਜ਼ਰ ਆਵੇਗੀ। ਫਿਲਮ ਦਾ ਨਿਰਦੇਸ਼ਕ ਸੁਧੀਰ ਮਿਸ਼ਰਾ ਹੈ। ਇਸ ਤੋਂ ਪਹਿਲਾਂ ਫਿਲਮ ਦਾ ਸਿਰਲੇਖ 'ਔਰ ਦੇਵਦਾਸ' ਸੀ।

PunjabKesari

ਰਿਚਾ ਨੇ ਕਿਹਾ ਕਿ ਇਸ ਕਿਰਦਾਰ ਨੂੰ ਕਈ ਵਾਰ ਫਿਲਮਾਂ 'ਚ ਵੱਖ-ਵੱਖ ਲੋਕਾਂ ਵੱਲੋਂ ਨਿਭਾਇਆ ਗਿਆ ਹੈ ਅਤੇ ਇਹ ਕੁਝ ਅਜਿਹਾ ਹੈ ਜਿਸ ਨੂੰ ਨਿਭਾਉਣ ਦੌਰਾਨ ਮੈਨੂੰ ਵੀ ਮਜ਼ਾ ਆ ਰਿਹਾ ਹੈ। ਮੈਨੂੰ ਲੱਗਦਾ ਹੈ ਕਿ ਹਰ ਕਲਾਕਾਰ ਨੂੰ ਇਕ ਵਾਰ ਸੁਧੀਰ ਮਿਸ਼ਰਾ ਨਾਲ ਕੰਮ ਕਰਨਾ ਚਾਹੀਦਾ ਕਿਉਂਕਿ ਤੁਸੀਂ ਉਨ੍ਹਾਂ ਤੋਂ ਬਹੁਤ ਕੁਝ ਸਿੱਖ ਸਕਦੇ ਹੋ। ਉਹ ਉਨ੍ਹਾਂ ਨਿਰਦੇਸ਼ਕਾਂ 'ਚੋਂ ਇਕ ਹਨ ਜਿਸ ਨਾਲ ਮੈਂ ਕੰਮ ਕਰਨਾ ਚਾਹੁੰਦੀ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News