B'Day: ਜਗਰਾਤਿਆਂ 'ਚ ਗੀਤ ਗਾ ਕੇ ਕਦੇ ਰਿਚਾ ਸ਼ਰਮਾ ਕਰਦੀ ਸੀ ਗੁਜ਼ਾਰਾ, ਅੱਜ ਹੈ ਬਾਲੀਵੁੱਡ ਦੀ ਸ਼ਾਨ

8/29/2019 1:01:58 PM

ਮੁੰਬਈ(ਬਿਊਰੋ)— ਬਾਲੀਵੁੱਡ ’ਚ ਆਪਣੀ ਸੁਰੀਲੀ ਆਵਾਜ਼ ਨਾਲ ਪਛਾਣ ਬਣਾਉਣ ਵਾਲੀ ਰਿਚਾ ਸ਼ਰਮਾ ਆਪਣੀ ਮਿਹਨਤ ਤੇ ਲਗਨ ਕਾਰਨ ਅੱਜ ਲੱਖਾਂ ਦਿਲਾਂ ’ਤੇ ਰਾਜ ਕਰਦੀ ਹੈ। ਅੱਜ ਰਿਸ਼ਾ ਸ਼ਰਮਾ ਆਪਣਾ 45ਵਾਂ ਜਨਮਦਿਨ ਮਨਾ ਰਹੀ ਹੈ। ਰਿਚਾ ਦਾ ਜਨਮ 28 ਅਗਸਤ 1980 'ਚ ਹੋਇਆ ਸੀ। ਰਿਚਾ ਨੇ 8 ਸਾਲ ਦੀ ਉਮਰ 'ਚ ਜਾਗਰਣ 'ਚ ਪਹਿਲੀ ਵਾਰ ਗੀਤ ਗਾਇਆ ਸੀ। ਇੱਥੋਂ ਹੀ ਉਨ੍ਹਾਂ ਦੇ ਗਾਇਕੀ ਕਰੀਅਰ ਦੀ ਸ਼ੁਰੂਆਤ ਹੋਈ ਸੀ।
PunjabKesari
ਰਿਚਾ ਸ਼ਰਮਾ ਨੂੰ ਬਚਪਨ ਤੋਂ ਹੀ ਸੰਗੀਤ ਦਾ ਸ਼ੌਂਕ ਸੀ। ਜਾਗਰਣ 'ਚ ਜਦੋਂ ਪਹਿਲੀ ਵਾਰ ਉਨ੍ਹਾਂ ਨੇ ਗੀਤ ਗਾਇਆ ਉਦੋਂ ਉਨ੍ਹਾਂ ਨੂੰ 11 ਰੁਪਏ ਮਿਲੇ ਸਨ। ਇਕ ਇੰਟਰਵਿਊ 'ਚ ਉਨ੍ਹਾਂ ਨੇ ਦੱਸਿਆ ਸੀ ਕਿ ਉਹ ਰੁਪਏ ਅੱਜ ਵੀ ਉਨ੍ਹਾਂ ਨੇ ਸੰਭਾਲ ਕੇ ਰੱਖੇ ਹਨ। ਰਿਚਾ ਨੂੰ ਆਪਣੀ ਗਾਇਕੀ ਨਾਲ ਇੰਨਾ ਪਿਆਰ ਸੀ ਕਿ ਉਨ੍ਹਾਂ ਨੇ ਆਪਣੀ ਪੜਾਈ ਤੱਕ ਗੀਤ ਲਈ ਛੱਡ ਦਿੱਤੀ। 
PunjabKesari
ਜਗਰਾਤਿਆਂ 'ਚ ਗੀਤ ਗਾਉਣ ਵਾਲੀ ਇਕ ਲੜਕੀ ਲਈ ਬਾਲੀਵੁੱਡ ਦਾ ਸਫਰ ਤੈਅ ਕਰਨਾ ਸੋਖਾ ਨਹੀਂ ਸੀ। ਉਨ੍ਹਾਂ ਦੇ ਪਿਤਾ ਮੰਦਰ 'ਚ ਪੁਜਾਰੀ ਸਨ। ਸੰਗੀਤ ਦੇ ਪਹਿਲਾਂ ਗੁਰੂ ਉਨ੍ਹਾਂ ਦੇ ਪਿਤਾ ਹੀ ਸਨ ਅਤੇ ਰਿਚਾ ਨੇ ਪਿਤਾ ਤੋਂ ਭਜਨ ਗਾਉਣੇ ਸਿੱਖੇ ਸਨ।
PunjabKesari
ਇਕ ਲਾਈਵ ਸ਼ੋਅ ਦੇ ਸਿਲਸਿਲੇ 'ਚ ਰਿਚਾ ਸਾਲ 1995 'ਚ ਮੁੰਬਈ ਗਈ। ਇੱਥੇ ਪਹਿਲੀ ਵਾਰ ਉਨ੍ਹਾਂ ਨੇ ਇਕ ਪ੍ਰੋਗਰਾਮ 'ਚ ਮਾਤਾ ਦੇ ਭਜਨ ਗਾਏ। ਇਸ ਦੌਰਾਨ ਉਨ੍ਹਾਂ ਨੂੰ 'ਸਲਮਾ ਪੇ ਦਿਲ ਆ ਗਿਆ' ਫਿਲਮ 'ਚ ਗੀਤ ਗਾਉਣ ਦਾ ਮੌਕਾ ਮਿਲਿਆ। ਸਾਲ 1996 'ਚ ਰਿਲੀਜ਼ ਹੋਈ ਇਸ ਫਿਲਮ ਤੋਂ ਬਾਅਦ ਰਿਚਾ ਸ਼ਰਮਾ ਨੂੰ ਫਿਲਮਾਂ 'ਚ ਮੌਕੇ ਮਿਲਣ ਲੱਗੇ।
PunjabKesari
ਉਨ੍ਹਾਂ ਨੂੰ ਸ਼ਹਾਰੁਖ ਖਾਨ ਦੀ ਫਿਲਮ 'ਕਲ ਹੋ ਨਾ ਹੋ' ਅਤੇ 'ਓਮ ਸ਼ਾਂਤੀ ਓਮ' 'ਚ ਗਾਉਣ ਦਾ ਮੌਕਾ ਮਿਲਿਆ। ਰਿਚਾ ਨੇ 'ਲੰਬੀ ਜੁਦਾਈ' (ਜੰਨਤ), 'ਛਲਕਾ-ਛਲਕਾ' (ਸਾਥੀਆ) ਅਤੇ 'ਬਿਲੋ ਰਾਣੀ' (ਓਮਕਾਰਾ) ਵਰਗੇ ਗੀਤਾਂ ਨੂੰ ਆਪਣੀ ਆਵਾਜ਼ ਨਾਲ ਖੂਬਸੂਰਤ ਬਣਾ ਦਿੱਤਾ।
PunjabKesari
ਦੱਸ ਦੇਈਏ ਕਿ ਬਾਲੀਵੁੱਡ 'ਚੋਂ ਇਕ ਤੋਂ ਵੱਧ ਕੇ ਸਿੰਗਰ ਨੇ ਆਪਣੀ ਆਵਾਜ਼ ਨਾਲ ਲੋਕਾਂ ਨੂੰ ਆਪਣਾ ਦੀਵਾਨਾ ਬਣਾਇਆ ਹੈ। ਇਨ੍ਹਾਂ 'ਚੋਂ ਰਿਚਾ ਸ਼ਰਮਾ ਆਪਣੀ ਜਾਦੂ ਭਰੀ ਆਵਾਜ਼ ਨਾਲ ਹਰ ਕਿਸੇ ਨੂੰ ਮੋਹ ਲੈਂਦੀ ਹੈ। ਰਿਚਾ ਸ਼ਰਮਾ ਆਪਣੀ ਮਿਹਨਤ ਅਤੇ ਆਵਾਜ਼ ਕਾਰਨ ਲੱਖਾਂ ਲੋਕਾਂ ਦੇ ਦਿਲਾਂ 'ਤੇ ਰਾਜ ਕਰਦੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News