''ਸੈਰਾਟ'' ਅਦਾਕਾਰਾ ਨੇ ਪਹਿਲੇ ਦਰਜੇ ''ਤੇ ਪਾਸ ਕੀਤੇ ਦਸਵੀਂ ਦੇ ਇਮਤਿਹਾਨ

6/15/2017 1:25:13 PM

ਮੁੰਬਈ— ਮਰਾਠੀ ਫਿਲਮ 'ਸੈਰਾਟ' ਦੀ ਅਦਾਕਾਰਾ ਰਿੰਕੂ ਰਾਜਗੁਰੂ ਨੇ 10ਵੀਂ ਦੇ ਇਮਤਿਹਾਨ ਪਹਿਲੇ ਦਰਜੇ 'ਤੇ ਪਾਸ ਕਰ ਲਈ ਹੈ। 13 ਜੂਨ ਨੂੰ ਮਹਾਰਾਸ਼ਟਰ ਸਟੇਰ ਬੋਰਡ ਨੇ ਇਮਤਿਹਾਨਾਂ ਦਾ ਨਤੀਜੇ ਸੁਣਾਇਆ। ਰਿੰਕੂ ਨੇ ਇਸ 'ਚ 66 ਪ੍ਰਤੀਸ਼ਤ ਨੰਬਰ ਹਾਸਿਲ ਕੀਤੇ ਹਨ। ਰਿੰਕੂ ਨੇ ਘਰ 'ਚ ਰਹਿੰਦੇ ਹੋਏ ਹੀ ਆਪਣੀ ਪੂਰੀ ਪੜ੍ਹਾਈ ਕੀਤੀ। ਜਾਣਕਾਰੀ ਮੁਤਾਬਕ 9ਵੀਂ 'ਚ ਰਿੰਕੂ ਨੂੰ 81.6 ਪ੍ਰਤੀਸ਼ਤ ਨੰਬਰ ਮਿਲੇ ਸਨ। ਅਕਲੁਜ ਦੇ ਜੀਜਾਮਾਤਾ ਕੰਨਿਆ ਸਕੂਲ ਤੋਂ ਰਿੰਕੂ ਨੇ 10ਵੀਂ ਦੇ ਇਮਤਿਹਾਨ ਦਿੱਤੇ ਸਨ। ਮਾਰਚ, 2017 'ਚ ਜਦੋਂ ਰਿੰਕੂ ਇਮਤਿਹਾਨ ਦੇਣ ਪਹੁੰਚੀ ਤਾਂ ਕੇਂਦਰ ਦੀ ਮੁਖੀ ਮੰਜੁਸ਼ਾ ਜੈਨ ਨੇ ਫੁੱਲ ਦੇ ਕੇ ਉਨ੍ਹਾਂ ਦਾ ਵੈਲਕਮ ਕੀਤਾ ਸੀ।
ਜਾਣਕਾਰੀ ਮੁਤਾਬਕ ਮਰਾਠੀ ਫਿਲਮ 'ਸੈਰਾਟ' 'ਚ ਕੰਮ ਕਰ ਕੇ ਰਿੰਕੂ ਰਾਤੋ-ਰਾਤ ਸੁਪਰਸਟਾਰ ਬਣ ਗਈ। ਰਿੰਕੂ ਸੋਲਾਪੁਰ ਜ਼ਿਲੇ ਦੇ ਅਕਲੁਜ ਕਸਬੇ ਦੀ ਇਕ ਕਲੋਨੀ 'ਚ ਰਹਿਣ ਵਾਲੀ ਇਕ ਮਿਡਲ ਕਲਾਸ ਪਰਿਵਾਰ ਨਾਲ ਸੰਬੰਧ ਰੱਖਦੀ ਹੈ। ਰਿੰਕੂ ਦੇ ਪਿਤਾ ਦਾ ਨਾਂ ਮਹਾਵੀਰ ਹੈ।
ਜ਼ਿਕਰਯੋਗ ਹੈ ਕਿ 'ਸੈਰਾਟ' ਫਿਲਮ ਹਿੱਟ ਹੋਣ ਤੋਂ ਬਾਅਦ ਰਿੰਕੂ ਨੂੰ ਸਕੂਲ ਛੱਡਣਾ ਪਿਆ ਸੀ। ਅਸਲ 'ਚ ਫਿਲਮ ਤੋਂ ਬਾਅਦ ਰਿੰਕੂ ਜਦੋਂ ਸਕੂਲ ਗਈ ਤਾਂ ਉਨ੍ਹਾਂ ਨੂੰ ਦੇਖਣ ਲਈ ਭੀੜ ਇੱਕਠੀ ਹੋ ਗਈ। ਇਸੇ ਕਾਰਨ ਰਿੰਕੂ ਨੇ ਸਕੂਲ ਛੱਡ ਦਿੱਤਾ ਤੇ ਫਿਰ 17 ਨੰਬਰ ਦਾ ਫਾਰਮ (ਪ੍ਰਾਈਵੇਟ ਵਿਦਿਆਰਥੀਆਂ ਲਈ) ਭਰ ਕੇ ਦੱਸਵੀਂ ਦੇ ਇਮਤਿਹਾਨ ਦੇਣ ਦਾ ਫੈਸਲਾ ਕੀਤਾ ਸੀ।
ਇੱਥੇ ਇਹ ਦੱਸਣਯੋਗ ਹੈ ਕਿ 'ਸੈਰਾਟ' ਦੇ ਕੰਨੜ ਰੀਮੇਕ 'ਚ ਰਿੰਕੂ ਨੇ ਲੀਡ ਰੋਲ ਕੀਤਾ ਹੈ। ਉਨ੍ਹਾਂ ਦੀ ਆਉਣ ਵਾਲੀ ਫਿਲਮ 'ਮਨਸੁ ਮਲਿੱਗੇ' ਹੈ। ਪਿਛਲੇ ਸਾਲ ਦਿਵਾਲੀ 'ਚ ਇਸ ਫਿਲਮ ਦੀ ਸ਼ੁਟਿੰਗ ਪੂਰੀ ਹੋਈ ਸੀ। ਇਸ ਤੋਂ ਬਾਅਦ 2 ਮਹੀਨਿਆਂ 'ਚ ਉਨ੍ਹਾਂ ਨੇ ਦੱਸਵੀਂ ਲਈ ਪੜ੍ਹਾਈ ਕੀਤੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News